ਪੰਜਾਬ ਸਰਕਾਰ ਵੱਲੋਂ 29 ਉੱਚ ਅਧਿਕਾਰੀਆਂ ਦੇ ਤਬਾਦਲੇ

Sorry, this news is not available in your requested language. Please see here.

ਚੰਡੀਗੜ੍ਹ: ਵੀਰਵਾਰ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ 25 ਆਈਪੀਐਸ ਅਧਿਕਾਰੀਆਂ ਸਮੇਤ ਚਾਰ ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ । ਜਿਸ ਨਾਲ ਅੱਠ ਜ਼ਿਲ੍ਹਿਆਂ ਨੂੰ ਨਵੇਂ ਐਸਐਸਪੀ ਵੀ ਮਿਲੇ ਹਨ । ਇਹ ਤਬਾਦਲੇ ਗ੍ਰਹਿ ਮਾਮਲਿਆਂ ਤੇ ਨਿਆਂ ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਕੀਤੇ ਗਏ ਹਨ ।

Punjab 29 high officials Transfers

ਇਨ੍ਹਾਂ ਤਬਾਦਲਿਆਂ ਵਿੱਚ ਨਸ਼ਿਆਂ ਖ਼ਿਲਾਫ਼ ਬੋਲਣ ਵਾਲੇ ਫ਼ਿਰੋਜਪੁਰ ਦੇ ਬਹੁਚਰਚਿਤ ਐਸਐਸਪੀ ਸੰਦੀਪ ਗੋਇਲ ਦਾ ਵੀ ਤਬਾਦਲਾ ਹੋਇਆ ਹੈ । ਜਿਸ ਤੋਂ ਬਾਅਦ ਨਸ਼ਿਆਂ ਨੂੰ ਰੋਕਣ ਲਈ ਬਣਾਈ ਗਈ ਵਿਸ਼ੇਸ਼ ਟਾਸਕ ਫੋਰਸ ਦੀ ਮੁਖੀ ਗੁਰਪ੍ਰੀਤ ਦਿਉ ਹੁਣ ਐਸਟੀਐਫ ਦਾ ਕੰਮ ਦੇਖਣਗੇ ਤੇ ਗੌਰਵ ਯਾਦਵ ਨੂੰ ਲਿਟੀਗੇਸ਼ਨ ਦਾ ਚਾਰਜ ਮਿਲਿਆ ਹੈ ।

Punjab 29 high officials Transfers

ਇਸ ਤੋਂ ਇਲਾਵਾ ਤਰਨਤਾਰਨ ਦੇ ਐਸਐਪੀ ਕੁਲਦੀਪ ਸਿੰਘ ਚਾਹਲ ਨੂੰ ਮੁੜ ਤੋਂ ਜ਼ਿਲ੍ਹਾ ਮੋਹਾਲੀ ਮਿਲ ਗਿਆ ਹੈ । ਉਹ ਦੂਜੀ ਵਾਰ ਐਸਐਸਪੀ ਮੋਹਾਲੀ ਦਾ ਚਾਰਜ ਸੰਭਾਲਣਗੇ ।

Spread the love