ਵਿਕਸਤ ਭਾਰਤ ਸੰਕਲਪ ਯਾਤਰਾ ਦੇ ਸਬੰਧ ਵਿੱਚ ਸਮੂਹ ਪ੍ਰੋਗਰਾਮ ਅਫਸਰਾਂ ਤੇ ਸੀਨੀਅਰ ਮੈਡੀਕਲ ਅਫਸਰਾਂ ਦੀ ਮੀਟਿੰਗ ਕੀਤੀ

Sorry, this news is not available in your requested language. Please see here.

ਰੂਪਨਗਰ, 17 ਨਵੰਬਰ:

ਡਾਕਟਰ ਪਰਮਿੰਦਰ ਕੁਮਾਰ ਸਿਵਲ ਸਰਜਨ ਰੂਪ ਨਗਰ ਨੇ ਅੱਜ ਸਿਵਲ ਸਰਜਨ ਦਫਤਰ ਵਿਖੇ ਵਿਕਸਤ ਭਾਰਤ ਸੰਕਲਪ ਯਾਤਰਾ ਦੇ ਸੰਬੰਧ ਵਿੱਚ ਸਮੂਹ ਪ੍ਰੋਗਰਾਮ ਅਫਸਰ ਅਤੇ ਸੀਨੀਅਰ ਮੈਡੀਕਲ ਅਫਸਰਾਂ ਦੀ ਮੀਟਿੰਗ ਕੀਤੀ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਸਰਕਾਰ  ਵਲੋ ਕਮਜ਼ੋਰ ਵਰਗ ਨੂੰ ਭਾਰਤ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣੂ ਕਰਵਾਉਣ ਲਈ ਹੀ ਇਕ ਸੰਕਲਪ ਯਾਤਰਾ ਕੱਢੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਇਹ ਯਾਤਰਾ 20 ਨਵੰਬਰ ਤੋਂ 26 ਜਨਵਰੀ ਤੱਕ ਸਾਰੇ ਦੇਸ਼ ਵਿੱਚ ਜਾਰੀ ਰਹੇਗੀ ਜਿਸ ਦੇ ਤਹਿਤ  ਮੋਬਾਇਲ ਵੈਨਾ ਰਹੀ ਜਿਲ੍ਹੇ ਦੇ ਪਿੰਡਾ ਦੀਆਂ ਪੰਚਾਇਤਾਂ ਨੂੰ ਕਵਰ ਵੀ ਕੀਤਾ ਜਾਵੇਗਾ।  ਉਹਨਾਂ ਨੇ ਦੱਸਿਆ  ਕਿ ਯਾਤਰਾ ਦਾ ਮੁੱਖ ਮੰਤਵ ਜ਼ਮੀਨੀ ਪੱਧਰ ‘ਤੇ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਾ ਪ੍ਰਸਾਰ ਅਤੇ ਜਾਗਰੂਕਤਾ ਪੈਦਾ ਕਰਨਾ ਹੈ। ਪਿੰਡਾਂ ਵਿੱਚ ਇਸ ਯਾਤਰਾ ਦੌਰਾਨ ਮੋਬਾਈਲ ਬੈਨਾਂ ਰਾਹੀਂ ਜਾਗਰੂਕਤਾ ਪੈਦਾ ਕੀਤੀ ਜਾਵੇਗੀ ਅਤੇ ਮੈਡੀਕਲ ਕੈਂਪ ਵੀ ਲਗਾਏ ਜਾਣਗੇ ਜਿਸ ਵਿੱਚ ਜਿਸ  ਵਿੱਚ ਅਯੂਸ਼ਮਾਨ ਭਾਰਤ ਸਕੀਮ ਤਹਿਤ ਲਾਭਪਾਤਰੀਆਂ ਦੇ ਕਾਰਡ ਬਣਾਏ ਜਾਣਗੇ ਅਤੇ ਇਸ ਸਕੀਮ ਸਬੰਧੀ ਜਾਣਕਾਰੀ ਦਿੱਤੀ ਜਾਏਗੀ ਅਤੇ ਇਨ ਪੈਨਲਡ  ਹਸਪਤਾਲਾਂ ਬਾਰੇ ਜਾਣਕਾਰੀ ਦਿੱਤੀ ਜਾਏਗੀ।

ਉਨ੍ਹਾਂ ਦੱਸਿਆ ਕਿ ਨੈਸ਼ਨਲ ਟੀ. ਬੀ  ਇਲਮੀਨੇਸ਼ਨ ਪ੍ਰੋਗਰਾਮ ਤਹਿਤ ਲੋਕਾਂ ਦੇ ਟੀ. ਬੀ ਦੇ  ਦੇ ਸ਼ੱਕੀ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਉਹਨਾਂ ਦਾ ਇਲਾਜ ਕੀਤਾ ਜਾਵੇਗਾ। 30 ਸਾਲ ਦੀ ਉਮਰ ਤੋਂ ਉਪਰ ਦੀ ਆਬਾਦੀ ਦੇ ਲੋਕਾਂ ਦੀ  ਬੀ.ਪੀ ਅਤੇ ਸ਼ੂਗਰ ਦੀ ਸਕਰੀਨਿੰਗ ਕੀਤੀ ਜਾਵੇਗੀ। ਗੈਰ ਸੰਚਾਰੀ ਬਿਮਾਰੀਆਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਉਨਾਂ ਦੀ ਕੌਂਸਲਿੰਗ ਕੀਤੀ ਜਾਵੇਗੀ। 40 ਸਾਲ ਦੀ ਉਮਰ ਤੱਕ ਦੇ ਲੋਕਾਂ ਦੀ ਖੂਨ ਦੀ ਕਮੀ ਦੀ ਜਾਂਚ ਕੀਤੀ ਜਾਵੇਗੀ।

ਸਿਵਲ ਸਰਜਨ ਨੇ ਦੱਸਿਆ ਕਿ ਸੰਕਲਪ ਯਾਤਰਾ ਸਬੰਧੀ ਪਿੰਡਾਂ ਵਿੱਚ ਆਸ਼ਾ ਵਰਕਰਾਂ ਦੁਆਰਾ ਪੇਂਡੂ ਸਿਹਤ ਸਫਾਈ ਕਮੇਟੀਆਂ ਅਤੇ ਜਨ ਅਰੋਗਿਆ ਸਮਤੀਆਂ ਦੁਆਰਾ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਗੇ ਆਉਣਗੇ, ਬਲਕਿ ਲੋੜਵੰਦਾਂ ਨੂੰ ਲਾਭ ਪ੍ਰਾਪਤ ਕਰਨ ਵਿੱਚ ਵੀ ਮਦਦ ਕਰਨਗੇ। ਕੇਂਦਰ ਸਰਕਾਰ ਦੀਆਂ 17 ਮਹੱਤਵਪੂਰਨ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਤੋਂ ਇਲਾਵਾ, ਯਾਤਰਾ ਦੌਰਾਨ ਸੰਭਾਵੀ ਲਾਭਪਾਤਰੀਆਂ ਨੂੰ ਸ਼ਾਮਲ ਕਰਨ ਦੀ ਯੋਜਨਾ  ਹੈ ਪੇਂਡੂ ਖੇਤਰਾਂ ਨੂੰ ਕਵਰ ਕਰਨ ਤੋਂ ਇਲਾਵਾ, ਇਸ ਮੁਹਿੰਮ ਦਾ ਧਿਆਨ ਝੁੱਗੀ-ਝੌਂਪੜੀ ਅਤੇ ਸੰਘਣੀ ਸ਼ਹਿਰੀ ਬਸਤੀਆਂ ‘ਤੇ ਵੀ ਕੇਂਦਰਿਤ ਹੋਵੇਗਾ। ਵੈਨਾਂ ‘ਚ ਐੱਲਈਡੀ ਸਕਰੀਨਾਂ, ਸਟੈਂਡੀਜ਼, ਪੈਨਲ, ਕਿਤਾਬਚੇ, ਬਰੋਸ਼ਰ ਅਤੇ ਚੁਣੇ ਹੋਏ ਵੀਡੀਓ ਅਤੇ ਫਿਲਮਾਂ ਸ਼ਾਮਲ ਹੋਣਗੀਆਂ ਜੋ ਆਡੀਓ-ਵਿਜ਼ੂਅਲ ਸਮੱਗਰੀ ਤੇ ਲਾਭਪਾਤਰੀਆਂ ਦੀਆਂ ਵਿਡੀਓਜ਼ ਵੀ ਸ਼ਾਮਲ ਹੋਣਗੀਆਂ। ਇਸ ਮੌਕੇ ਉਤੇ ਡਾਕਟਰ ਅੰਜੂ, ਸਮੂਹ ਪ੍ਰੋਗਰਾਮ ਅਫਸਰ ਅਤੇ ਸਮੂਹ ਸੀਨੀਅਰ ਮੈਡੀਕਲ ਅਫਸਰ ਹਾਜ਼ਰ ਸਨ।

Spread the love