ਵਿਧਾਇਕ ਸਵਨਾ ਨੇ ਫਾਜ਼ਿਲਕਾ ਦੀ ਗੋਲਡ ਮੈਡਲ ਜੇਤੂ ਲੜਕੀ ਅਮਾਨਤ ਕੰਬੋਜ ਨੂੰ ਦਿੱਤੀ ਵਧਾਈ

Sorry, this news is not available in your requested language. Please see here.

ਫਾਜ਼ਿਲਕਾ 16 ਨਵੰਬਰ:

ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਫਾਜ਼ਿਲਕਾ ਦੀ ਗੋਲਡ ਮੈਡਲ ਲੜਕੀ ਅਮਾਨਤ ਕੰਬੋਜ ਨੂੰ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦੇਣ ਉਸ ਦੇ ਘਰ ਪਹੁੰਚੇ। ਜਿਕਰਯੋਗ ਹੈ ਕਿ ਇਸ ਲੜਕੀ ਨੇ ਤਾਮਿਲਨਾਡੂ ਵਿੱਚ ਹੋਈ 38ਵੀਂ ਜੂਨੀਅਰ ਐਥਲੈਟਿਕਸ ਚੈੰਪੀਅਨਸ਼ਿਪ ਵਿੱਚ ਇਹ ਗੋਲਡ ਮੈਡਲ ਜਿਤੀਆ ਹੈ।

ਇਸ ਮੌਕੇ ਵਿਧਾਇਕ ਨੇ ਪਰਿਵਾਰਕ ਮੈਂਬਰਾਂ ਨੂੰ ਜਿਤ ਦੀ ਵਧਾਈ ਦਿੰਦਿਆ ਕਿਹਾ ਕਿ ਉਨ੍ਹਾਂ ਨੂੰ ਮਾਨ ਹੈ ਕਿ ਉਨ੍ਹਾਂ ਦੇ ਜ਼ਿਲ੍ਹੇ ਦੀ ਲੜਕੀ ਨੇ ਫਾਜਿਲਕਾ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਲੜਕੀਆ ਕਿਸੇ ਵੀ ਖੇਤਰ ਵਿੱਚ ਲੜਕਿਆ ਤੇ ਘੱਟ ਨਹੀਂ ਹੈ। ਖੇਡਾ ਦੇ ਨਾਲ ਨਾਲ ਉਚ ਅਹੁੱਦਿਆ ਤੇ ਲੜਕੀਆ ਸਾਡੇ ਦੇਸ਼ ਅਤੇ ਆਪਣੇ ਮਾਂ ਬਾਪ ਦਾ ਨਾਂਅ ਰੋਸ਼ਨ ਕਰ ਰਹੀਆ ਹਨ।

ਉਨ੍ਹਾਂ ਅੱਗੇ ਕਿਹਾ ਕਿ ਮੁਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਹਰ ਸੰਭਵ ਯਤਨ ਕਰ ਰਹੀ ਹੈ।ਇਸ ਦੇ ਤਹਿਤ ਹੀ ਪੰਜਾਬ ਸਰਕਾਰ ਵੱਲੋਂ ਖੇਡਾ ਵਤਨ ਪੰਜਾਬ ਦੀਆਂ ਸੂਬੇ ਦੇ ਹਰ ਜਿਲਿਆਂ ਵਿੱਚ ਕਰਵਾਈਆ ਗਈਆਂ ਹਨ ਤਾਂ ਜੋ ਇਨ੍ਹਾਂ ਖੇਡਾਂ ਵਿੱਚੋ ਜੇਤੂ ਖਿਡਾਰੀ ਅਗਾਹ ਨੈਸ਼ਨਲ ਪੱਧਰ ਤੇ ਖੇਡ ਕੇ ਉਚ ਤਗਮੇ ਹਾਸ਼ਲ ਕਰਨ ਦੇ ਨਾਲ-ਨਾਲ ਸਾਡੇ ਪੰਜਾਬ ਦਾ ਵੀ ਨਾਮ ਰੋਸ਼ਨ ਕਰ ਸਕਣ।ਉਨ੍ਹਾਂ ਕਿਹਾ ਕਿ ਨੂਜਵਾਨਾਂ ਨੂੰ ਨਸ਼ਿਆ ਤੋਂ ਦੂਰ ਰੱਖਣ ਲਈ ਸਰਕਾਰ ਵੱਲੋਂ ਇਹ ਯੋਜਨਾ ਉਲੀਕੀ ਗਈ ਹੈ। ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਨਸ਼ਿਆ ਵਰਗੀ ਭੈੜੀ ਲਾਹਨਤ ਤੋਂ ਦੂਰ ਰਹਿ ਸਕੇ। ਉਨ੍ਹਾਂ  ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਖੇਡਾਂ ਖੇਡਣ ਅਤੇ ਆਪਣੇ ਪਰਿਵਾਰ ਤੇ ਸੂਬੇ ਦਾ ਨਾਮ ਰੋਸ਼ਨ ਕਰਨ।

Spread the love