— ਵਿਭਾਗ ਵਲੋ ਜਾਰੀ ਹੋਏ ਆਦੇਸ਼, ਪ੍ਰਾਈਵੇਟ ਸਰਵਿਸ ਸੈਂਟਰ ਵਿਚ ਮੁਫ਼ਤ ਮਿਲੇਗੀ ਕਾਰਡ ਬਣਾਉਣ ਦੀ ਸੁਵਿਧਾ
ਫਾਜ਼ਿਲਕਾ 20 ਨਵੰਬਰ:
ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਤਹਿਤ ਸਿਵਲ ਸਿਵਲ ਸਰਜਨ ਦੀ ਅਗਵਾਈ ਹੇਠ ਜਿਲ੍ਹੇ ਭਰ ਵਿਚ ਆਯੂਸਮਾਨ ਕਾਰਡ ਬਣਾਉਣ ਲਈ ਮੁਹਿੰਮ ਵਿੱਢੀ ਜਾ ਰਹੀ ਹੈ।ਇਸ ਮੁਹਿੰਮ ਤਹਿਤ ਹੁਣ ਪ੍ਰਾਈਵੇਟ ਅਦਾਰੇ ਵਿਚ ਲੋਕਾਂ ਦੇ ਆਯੁਸ਼ਮਾਨ ਸਿਹਤ ਕਾਰਡ ਦੇ ਕੋਈ ਖਰਚਾ ਨਹੀਂ ਆਵੇਗਾ ਬਲਕਿ ਹੁਣ ਲੋਕ ਪਿੰਡ ਅਤੇ ਬਾਜ਼ਾਰ ਵਿਚ ਸਰਕਾਰ ਵਲੋ ਪ੍ਰਾਈਵੇਟ ਕੰਮੋਣ ਸਰਵਿਸ ਸੈਂਟਰ ਵਿਖੇ ਜਾ ਕੇ ਮੁਫ਼ਤ ਕਾਰਡ ਬਣਵਾ ਸਕਦੇ ਹਨ। ਇਸ ਤੋਂ ਇਲਾਵਾ ਪਹਿਲਾ ਹੀ ਸਰਕਾਰੀ ਅਦਾਰੇ ਜਿਵੇਂ ਸ਼ਹਿਰ ਵਿਖੇ ਸਿਵਲ ਹਸਪਤਾਲ ਅਤੇ ਪੇਂਡੂ ਖੇਤਰ ਵਿਖੇ ਬਣੀ ਸੀ ਐੱਚ ਸੀ ਵਿਖੇ ਮੁਫ਼ਤ ਆਯੁਸ਼ਮਾਨ ਕਾਰਡ ਬਣ ਰਹੇ ਸੀ ਪਰ ਪ੍ਰਾਈਵੇਟ ਅਦਾਰੇ ਲੋਕਾਂ ਕੋਲੋ 30ਰੁਪਏ ਪ੍ਰਤੀ ਕਾਰਡ ਵਸੂਲ ਰਹੇ ਸੀ ਹੁਣ ਸਰਕਾਰ ਵਲੋ ਜਾਰੀ ਨਵੇਂ ਆਦੇਸ਼ ਮੁਤਾਬਕ ਇਹ ਸਭ ਮੁਫ਼ਤ ਵਿਚ ਬਣਨਗੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਕਵਿਤਾ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਆਯੂਸਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਦੇ ਕਾਰਡ ਬਣਾਉਣ ਵਿਚ ਵਾਧਾ ਕਰਨ ਦੇ ਮਕਸਦ ਨਾਲ ਪਹਿਲਾ ਦਿਵਾਲੀ ਬੰਪਰ ਡਰਾਅ ਕੱਢਿਆ ਜਾ ਰਿਹਾ ਹੈ।ਜਿਸ ਤਹਿਤ 16 ਅਕਤੂਬਰ ਤੋ 30 ਨਵੰਬਰ 2023 ਤੱਕ ਕਾਰਡ ਬਣਾਉਣ ਵਾਲੇ ਸਾਰੇ ਲਾਭਪਾਤੀਆਂ ਵਿਚੋ ਲੱਕੀ ਡਰਾਅ ਦੇ ਜਰੀਏ ਦੱਸ ਲੋਕਾਂ ਨੂੰ ਨਗਦ ਇਨਾਮ ਦਿੱਤੇ ਜਾਣਗੇ।ਜਿਸ ਵਿਚ ਪਹਿਲਾ ਇਨਾਮ ਇਕ ਲੱਖ ਰੁਪਏ, ਦੂਜਾ ਇਨਾਮ ਪੰਜਾਹ ਹਜ਼ਾਰ ਰੁਪਏ , ਤੀਜਾ ਇਨਾਮ 25 ਹਜ਼ਾਰ ਰੁਪਏ, ਚੌਥਾ ਇਨਾਮ 10 ਹਜ਼ਾਰ ਰੁਪਏ, ਪੰਜਵਾ ਇਨਾਮ ਅੱਠ ਹਜ਼ਾਰ ਰੁਪਏ ਅਤੇ ਛੇਵੇ ਤੋ ਦੱਸਵੇ ਇਨਾਮ ਤੱਕ ਸਾਰੇ ਜੇਤੂਆਂ ਨੂੰ ਪੰਜ ਪੰਜ ਹਾਜ਼ਰ ਰੁਪਏ ਦਿੱਤੇ ਜਾਣਗੇ। ਹੁਣ ਨਵੇਂ ਆਦੇਸ਼ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ ਉਨਾਂ ਦੱਸਿਆ ਕਿ ਆਯੂਸਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਹਰ ਇਕ ਲਾਭਪਾਤਰੀ ਨੂੰ ਹਰ ਸਾਲ ਪੂਰੇ ਪਰਿਵਾਰ ਲਈ ਪੰਜ ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਸਹੂਲਤ ਮੁਹਈਆ ਕੀਤੀ ਜਾਂਦੀ ਹੈ।ਉਨਾ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਕਾਰਡ ਬਣਾਉਣ ਵਾਲੇ ਲਾਭਪਾਤਰੀਆਂ ਨੂੰ ਉਤਸਾਹਿਤ ਕਰਨ ਲਈ ਦੀਵਾਲੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਗੁਰਪੁਰਬ ਮੌਕੇ ਤੇ ਬੰਪਰ ਡਰਾਅ 4 ਦਸੰਬਰ ਨੂੰ ਕੱਢਿਆ ਜਾਵੇਗਾ।
ਇਸ ਦੇ ਨਾਲ ਆਸ਼ਾ ਵਰਕਰ ਵੀ ਪਿੰਡ ਵਿੱਚ ਐਪ ਰਹੀ ਮੁਫ਼ਤ ਕਾਰਡ ਬਣਾ ਰਹੀ ਹੈ । ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਦਾ ਵੱਧ ਤੋ ਵੱਧ ਲਾਭ ਲੈਣ ਲਈ 30 ਨਵੰਬਰ ਤੱਕ ਆਪਣੇ ਸਿਹਤ ਬੀਮਾ ਯੋਜਨਾ ਕਾਰਡ ਜਰੂਰ ਬਣਾਉਣ।ਉਨਾਂ ਦੱਸਿਆ ਕਿ ਸਿਹਤ ਬੀਮਾ ਯੋਜਨਾ ਕਾਰਡ ਖੁਦ ਲਈ”ਆਯੂਸਮਾਨ ਐਪ” ਦੇ ਰਾਹੀ ਬਣਾਇਆ ਜਾ ਸਕਦਾ ਜਾਂ ਆਸਾ ਵਰਕਰ/ ਸੂਚੀਬੱਧ ਹਸਪਤਾਲਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਮਾਸ ਮੀਡੀਆ ਅਫ਼ਸਰ ਦਿਵੇਸ਼ ਕੁਮਾਰ ਨੇ ਦੱਸਿਆ ਕਿ ਇਸ ਸੰਬਧੀ ਸਟਾਫ ਵਧ ਤੋ ਵਧ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਤਾਕਿ ਜਿਆਦਾ ਤੋਂ ਜਿਆਦਾ ਲੋਕਾਂ ਤਕ ਆਯੁਸ਼ਮਾਨ ਸਕੀਮ ਦਾ ਲਾਭ ਮਿਲ ਸਕੇ।