ਬਰਨਾਲਾ, 19 ਨਵੰਬਰ:
ਜ਼ਿਲ੍ਹਾ ਬਰਨਾਲਾ ਦੇ ਸ਼ਹੀਦ ਹੌਲਦਾਰ ਬਿੱਕਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ “ਸਕੂਲ ਆਫ਼ ਐਮੀਨੈਂਸ”, ਬਰਨਾਲਾ ਵਿਖੇ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਟੇਟ ਪ੍ਰੋਜੈਕਟ ਕੋਆਰਡੀਨੇਟਰ ਸ਼੍ਰੀਮਤੀ ਜੋਤੀ ਸੋਨੀ , ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਬਰਨਾਲਾ ਸ਼੍ਰੀ ਸ਼ਮਸ਼ੇਰ ਸਿੰਘ ਜੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਬਰਜਿੰਦਰਪਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿ੍ੰਸੀਪਲ ਸ੍ਰੀ ਹਰੀਸ਼ ਬਾਂਸਲ ਜੀ ਦੀ ਯੋਗ ਅਗਵਾਈ ਅਧੀਨ ਬਿਜਨੈਁਸ ਬਲਾਸਟਰ ਪ੍ਰੋਗਰਾਮ ਦੀਆਂ ਗਤੀਵਿਧੀਆਂ ਦਾ ਆਯੋਜਨ ਕਰਵਾਇਆ ਗਿਆ । ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੱਤੀ ਗਈ ਕਿ ਕਿਵੇਂ ਉਹ ਰੁਜ਼ਗਾਰ ਮੰਗਣ ਵਾਲੇ ਨਹੀਂ , ਸਗੋਂ ਰੁਜ਼ਗਾਰ ਦੇਣ ਵਾਲੇ ਬਣ ਸਕਦੇ ਹਨ । ਵਿਦਿਆਰਥੀਆਂ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਜਿਨਾਂ ਵਪਾਰਕ ਅਦਾਰਿਆਂ ਨੇ ਤਰੱਕੀ ਦੀਆਂ ਸਿਖਰਾਂ ਨੂੰ ਛੂਹਿਆ ਹੈ , ਉਹ ਸ਼ੁਰੂਆਤੀ ਦੌਰ ਵਿੱਚ ਬਹੁਤ ਹੀ ਛੋਟੇ ਉੱਦਮੀ ਸਨ।
ਅਸਲ ਵਿੱਚ ਲੋੜ ਛੁਪੀ ਹੋਈ ਵਿਲੱਖਣ ਪ੍ਰਤਿਭਾ ਨੂੰ ਪਛਾਣਨ ਦੀ ਹੁੰਦੀ ਹੈ । ਟੀਮ ਵਰਕ ਦੇ ਸਹਿਯੋਗ ਨਾਲ ਅਤੇ ਸੰਚਾਰ ਕਰਨ ਦੀ ਕੁਸ਼ਲਤਾ ਨਾਲ ਕਿਸੇ ਵੀ ਟੀਚੇ ਦੀ ਪ੍ਰਾਪਤੀ ਵੱਲ ਸੌਖਿਆਂ ਹੀ ਵਧਿਆ ਜਾ ਸਕਦਾ ਹੈ । ਇਸ ਪ੍ਰੋਗਰਾਮ ਵਿੱਚ ਸਮੂਹ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਾਲ ਨਾਲ ਉਹਨਾਂ ਦੇ ਇੰਚਾਰਜ ਸਾਹਿਬਾਨ ਨੇ ਵੀ ਭਾਗ ਲਿਆ । ਪ੍ਰਿੰਸੀਪਲ ਸ਼੍ਰੀ ਹਰੀਸ਼ ਬਾਂਸਲ ਜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਭਾਰਤ ਵਰਗੇ ਬਹੁਤੀ ਅਬਾਦੀ ਵਾਲੇ ਦੇਸ਼ ਵਿੱਚ ਬਿਜਨੈਁਸ ਬਲਾਸਟਰ ਪ੍ਰੋਗਰਾਮ ਵਿਦਿਆਰਥੀਆਂ ਨੂੰ ਸਵੈ ਰੁਜ਼ਗਾਰ ਦੇਣ ਵਿੱਚ ਬਹੁਤ ਸਹਾਈ ਸਿੱਧ ਹੋ ਸਕਦਾ ਹੈ । ਅੱਜ ਦੀ ਸਿੱਖਿਆ ਦਾ ਮੁੱਖ ਉਦੇਸ਼ ਹੀ ਕਿਁਤਾਕਾਰੀ ਰਾਹ ਵੱਲ ਵਧਣਾ ਹੈ। ਇਸ ਮੌਕੇ ਸਟੇਟ ਟੀਮ ਵੱਲੋਂ ਵੀ ਵਿਜਿਟ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਸਹਾਇਕ ਨੋਡਲ ਅਫਸਰ (ਬਿਜਨਸ ਬਲਾਸਟਰ) ਸ੍ਰੀਮਤੀ ਨੀਰੂ ਗੁਪਤਾ, ਸੀਨੀਅਰ ਲੈਕਚਰਾਰ ਸ. ਜਗਤਾਰ ਸਿੰਘ, ਲੈਕ. ਸ. ਗਜਿੰਦਰ ਸਿੰਘ, ਲੈਕ. ਸ਼ੀ੍ ਪਰਮੋਦ ਕੁਮਾਰ, ਲੈਕ. ਸ੍ਰੀਮਤੀ ਮਨੀਸ਼ਾ ਬਾਂਸਲ (ਯੂ ਡਾਇਸ ਕੋਆਰਡੀਨੇਟਰ), ਲੈਕ. ਸ੍ਰੀਮਤੀ ਅਮਰਦੀਪ ਕੌਰ, ਸ੍ਰੀ ਰਣਜੀਤ ਸਿੰਘ ਜੰਡੂ (ਐਸ ਐਸ ਕੋਆਰਡੀਨੇਟਰ), ਸ਼ੀ੍ ਹਰਦੀਪ ਕੁਮਾਰ (ਸਭਿਆਚਾਰਕ ਗਤੀਵਿਧੀ ਕੋਆਰਡੀਨੇਟਰ), ਸ੍ਰੀਮਤੀ ਰੇਸ਼ੋ ਰਾਣੀ (ਸਾਇੰਸ ਕੋਆਰਡੀਨੇਟਰ) ਅਤੇ ਸ੍ਰੀਮਤੀ ਸੀਮਾ ਬਾਂਸਲ (ਗਰੀਨ ਸਕੂਲ ਪੋ੍ਗਰਾਮ ਕੋਆਰਡੀਨੇਟਰ) ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ।