ਰੂਪਨਗਰ, 17 ਨਵੰਬਰ:
ਐਸ.ਡੀ.ਐਮ. ਸ.ਹਰਬੰਸ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਦੀ ਅੰਤਿਮ ਮਿਤੀ ਵਿੱਚ 29 ਫਰਵਰੀ 2024 ਤੱਕ ਵਾਧਾ ਕਰ ਦਿੱਤਾ ਗਿਆ ਹੈ।
ਸ. ਹਰਬੰਸ ਸਿੰਘ ਵੱਲੋਂ ਦੱਸਿਆ ਗਿਆ ਕਿ ਕਮਿਸ਼ਨਰ ਗੁਰਦੁਆਰਾ ਚੋਣਾਂ ਪੰਜਾਬ, ਚੰਡੀਗੜ੍ਹ ਅਤੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਰੂਪਨਗਰ ਦੀਆਂ ਹਦਾਇਤਾਂ ਅਨੁਸਾਰ ਸ੍ਰੋਮਣੀ ਗੁਰਦੁਆਰਾ ਦੀਆਂ ਚੋਣਾਂ ਸਬੰਧੀ ਫਾਰਮ ਭਰੇ ਜਾ ਰਹੇ ਇਨ੍ਹਾਂ ਫਾਰਮਾਂ ਨੂੰ ਭਰਨ ਦੀ ਆਖਿਰੀ ਮਿਤੀ ਪਹਿਲਾ 15 ਨਵੰਬਰ ਸੀ, ਪ੍ਰੰਤੂ ਕਮਿਸ਼ਨਰ ਗੁਰਦੁਆਰਾ ਚੋਣਾਂ, ਪੰਜਾਬ, ਚੰਡੀਗੜ੍ਹ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਦੀ ਆਖਿਰੀ ਮਿਤੀ ਵਧਾ ਕੇ 29 ਫਰਵਰੀ 2024 ਕਰ ਦਿੱਤੀ ਹੈ।
ਇਸ ਸਬੰਧੀ ਉਨ੍ਹਾਂ ਵੱਲੋਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਦੇ ਫਾਰਮ ‘ਚੋਂ ਬੋਰਡ ਹਲਕਾ 117 ਰੂਪਨਗਰ ਵਿੱਚ ਪੈਂਦੇ ਸ਼ਹਿਰੀ ਖੇਤਰਾਂ ਦੇ ਏਰੀਏ ਦੇ ਫਾਰਮ ਦਫਤਰ ਨਗਰ ਕੌਂਸਲ ਰੂਪਨਗਰ, ਨਗਰ ਪੰਚਾਇਤ ਸ੍ਰੀ ਚਮਕੌਰ ਸਾਹਿਬ ਅਤੇ ਕਾਨੂੰਗੋ ਸਰਕਲਾਂ ਸਿੰਘ, ਰੂਪਨਗਰ, ਬਹਿਰਾਮਪੁਰ ਬੇਟ, ਸ੍ਰੀ ਚਮਕੌਰ ਸਾਹਿਬ, ਬੇਲਾ ਦੇ ਫਾਰਮ ਉਹ ਆਪਣੇ ਇਲਾਕੇ ਦੇ ਸਬੰਧਤ ਪਟਵਾਰੀਆਂ ਕੋਲ ਜਮ੍ਹਾਂ ਕਰਵਾਉਣ।