ਹੜ੍ਹ ਪੀੜਤਾਂ ਦੀ ਮਦਦ ਲਈ ‘ਖ਼ਾਲਸਾ ਏਡ’ ਅੱਗੇ ਆਇਆ ਹੈ। ਇਸਦੇ ਲਈ ਸੰਸਥਾ ਨੇ ਬਕਾਇਦਾ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਹੜ੍ਹ ਪ੍ਰਭਾਵਿਤ ਲੋੜਵੰਦ ਲੋਕ ਇੰਨਾਂ ਨੰਬਰਾਂ ਤੇ ਸੰਪਰਕ ਕਰਕੇ ਸਕਦੇ ਹਨ। ਹਿਮਾਚਲ ਪ੍ਰਦੇਸ਼ ਅਤੇ ਪੰਜਾਬ ‘ਚ ਪਏ ਭਾਰੀ ਮੀਂਹ ਕਾਰਨ ਕਈ ਜ਼ਿਲ੍ਹਿਆਂ ‘ਚ ਹੜ੍ਹ ਆ ਗਿਆ। ਜਿਸ ਕਾਰਨ ਜਿੱਥੇ ਪੰਜਾਬ ਫਸਲਾਂ ਤਬਾਹ ਹੋਈਆਂ ਹਨ। ਉੱਥੇ ਹੀ ਲੋਕਾਂ ਪਿੰਡਾਂ ਦੇ ਪਿੰਡ ਪਾਣੀ ਕਾਰਨ ਖਾਲੀ ਹੋਏ ਹਨ। ਕਈ ਥਾਵਾਂ ਲੋਕ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਰਹਿ ਰਹੇ ਹਨ। ਅਜਿਹੀ ਸਥਿਤੀ ਦੇ ਕਾਰਨ ਖਾਲਸਾ ਏਡ ਨੇ ਲੋਕਾਂ ਦੀ ਸਹਾਇਤਾ ਦਾ ਐਲਾਨ ਕੀਤਾ ਹੈ।
ਜਾਰੀ ਕੀਤੇ ਨੰਬਰ ਪਟਿਆਲਾ 9115609008, ਲੁਧਿਆਣਾ 9115609006, ਜਲੰਧਰ 9115609013, ਰੋਪੜ 9115609012, ਅੰਮ੍ਰਿਤਸਰ 9115609009 ਅਤੇ ਦਿੱਲੀ ਲਈ 9115609015 ਹੈ।
ਖਾਲਸਾ ਏਡ ਅਜਿਹੀ ਸੰਸਥਾ ਹੈ, ਜੋ ਮਾਨਵਤਾ ਦੀ ਭਲਾਈ ਲਈ ਪਿਛਲੇ ਕਈ ਸਾਲਾਂ ਤੋਂ ਸੇਵਾ ਕਰ ਰਹੀ ਹੈ। ਲੋਕਾਂ ਦੀ ਮਦਦ ਲਈ ਜਿੱਥੇ ਕੋਈ ਨਹੀਂ ਪਹੁੰਚਦਾ ਉੱਥੇ ‘ਖਾਲਸਾ ਏਡ’ ਦੇ ਕਾਰਕੁੰਨ ਪਹੁੰਚ ਜਾਂਦੇ ਹਨ। ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਕਰਦੇ ਹਨ।