ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨ ਲਾਈਨ ਕਰਵਾਇਆ ਗਿਆ ਲੇਖ ਰਚਨਾ ਮੁਕਾਬਲਾ 

ਹਿੰਦ ਦੀ ਚਾਦਰ” ਸ੍ਰੀ ਗੁਰੂ ਤੇਗ-ਬਹਾਦਰ ਜੀ ਦੀ ਦਾਰਸ਼ਨਿਕਤਾ ਅਤੇ ਸਿੱਖਿਆਵਾਂ ਤੋਂ ਜਾਣੂ ਕਰਵਾਉਣ ਲਈ ਕਰਵਾਏ ਜਾ ਰਹੇ ਹਨ ਵੱਖ-ਵੱਖ ਮੁਕਾਬਲੇ
ਤਰਨ ਤਾਰਨ, 11 ਅਪ੍ਰੈਲ :
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਜਨਮ ਸ਼ਤਾਬਦੀ ਸੰਬੰਧੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਚੂੰਘ (ਤਰਨ-ਤਾਰਨ) ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਆਈਆਂ ਹਦਾਇਤਾਂ ਦੇ ਮੁਤਾਬਿਕ ਵਿਦਿਆਰਥੀਆਂ ਨੂੰ “ਹਿੰਦ ਦੀ ਚਾਦਰ” ਸ੍ਰੀ ਗੁਰੂ ਤੇਗ-ਬਹਾਦਰ ਜੀ ਦੀ ਦਾਰਸ਼ਨਿਕਤਾ ਅਤੇ ਸਿੱਖਿਆਵਾਂ ਤੋਂ ਜਾਣੂ ਕਰਵਾਉਣ ਲਈ ਵੱਖ-ਵੱਖ ਮੁਕਾਬਲੇ ਕਰਵਾਏ ਜਾ ਰਹੇ ਹਨ।ਇਹਨਾਂ ਮੁਕਾਬਲਿਆਂ ਵਿਚ ਕੁਇਜ਼, ਲੇਖ-ਰਚਨਾ, ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਜਾਣੇ ਹਨ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਚੂੰਘ (ਤਰਨ-ਤਾਰਨ) ਵਿੱਚ ਆਨ ਲਾਈਨ ‘ਲੇਖ ਰਚਨਾ ਮੁਕਾਬਲਾ’ ਕਰਵਾਇਆ ਗਿਆ।ਲੇਖ ਰਚਨਾ ਮੁਕਾਬਲੇ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਸਿੱਖਿਆਵਾਂ ਅਤੇ ਮਾਨਵਤਾ ਨੂੰ ਦੇਣ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ ਤੇ ਲੇਖ ਰਚਨਾ ਕਰਵਾਈ ਗਈ।ਇਸ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਵਧ-ਚੜ ਕੇ ਭਾਗ ਲਿਆ। ਲੇਖ ਰਚਨਾ ਮੁਕਾਬਲੇ ਵਿਚ 56 ਵਿਦਿਆਰਥੀਆਂ ਨੇ ਭਾਗ ਲਿਆ।
ਇਸ ਮੁਕਾਬਲੇ ਵਿਚ ਪਹਿਲਾ ਸਥਾਨ ਲਵਪ੍ਰੀਤ ਸਿੰਘ ਬੀ. ਐੱਸ. ਸੀ. (ਕੰਪਿਊਟਰ ਸਾਇੰਸ) ਸਮੈਸਟਰ-4, ਦੂਜਾ ਸਥਾਨ ਜਸਪ੍ਰੀਤ ਕੌਰ ਬੀ. ਐੱਸ. ਸੀ. (ਇਕਨਾਮਿਕਸ)  ਸਮੈਸਟਰ-6 ਅਤੇ ਰਮਨਦੀਪ ਕੌਰ  ਬੀ. ਐੱਸ. ਸੀ. (ਇਕਨਾਮਿਕਸ) ਸਮੈਸਟਰ-6,  ਤੀਜਾ ਸਥਾਨ ਰਵੀਨਾ ਰਾਣੀ ਬੀ. ਏ. ਸਮੈਸਟਰ-2, ਸਿਮਰਜੀਤ ਕੌਰ ਬੀ. ਏ. ਸਮੈਸਟਰ-2 ਅਤੇ ਵੀਨਾ ਕੌਰ ਬੀ. ਕਾੱਮ. ਸਮੈਸਟਰ -2 ਨੇ ਪ੍ਰਾਪਤ ਕੀਤਾ।
ਇਹ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਕਾਲਜ ਦੇ ਪ੍ਰਿੰਸੀਪਲ ਸ੍ਰੀਮਤੀ ਕਿੰਦਰਜੀਤ ਕੌਰ ਵੱਲੋਂ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਵਿਦਿਆਰਥੀਆਂ ਨੇ ਸ੍ਰੀ ਗੁਰੂ  ਤੇਗ ਬਹਾਦਰ ਜੀ ਦੇ ਜੀਵਨ, ਮਾਨਵਤਾ ਪ੍ਰਤੀ ਉਹਨਾਂ੍ਹ ਦੀ ਵਿਚਾਰਧਾਰਾ ਅਤੇ ਸ਼ਹਾਦਤ ਤੋਂ ਸਿੱਖਿਆ ਪ੍ਰਾਪਤ ਕੀਤੀ।
ਇਸ ਪ੍ਰੋਗਰਾਮ ਨੂੰ ਕਰਵਾਉਣ ਵਿਚ ਪ੍ਰੋ: ਬੇਅੰਤ ਸਿੰਘ (ਪੰਜਾਬੀ), ਪ੍ਰੋ: ਗੁਰਸਿਮਰਨ ਸਿੰਘ (ਪੰਜਾਬੀ), ਪ੍ਰੋ: ਅਮਨਦੀਪ ਕੌਰ (ਪੰਜਾਬੀ), ਪ੍ਰੋ: ਜਸਕਰਨ ਸਿੰਘ (ਪੰਜਾਬੀ), ਪ੍ਰੋ: ਕੰਵਲਜੀਤ ਕੌਰ (ਕੰਪਿਊਟਰ ਸਾਇੰਸ) ਅਤੇ ਪ੍ਰੋ: ਬਲਜੀਤ ਕੌਰ (ਕੰਪਿਊਟਰ ਸਾਇੰਸ) ਨੇ ਯੋਗਦਾਨ ਦਿੱਤਾ।ਇਸ ਮੌਕੇ ਪ੍ਰੋ: ਗੁਰਚਰਨਜੀਤ ਸਿੰਘ (ਰਜਿਸਟਰਾਰ), ਡਾ: ਗੁਰਿੰਦਰਜੀਤ ਕੌਰ, ਡਾ. ਮਨਜਿੰਦਰ ਕੌਰ ਅਤੇ ਹੋਰ ਅਧਿਆਪਕ ਸਾਹਿਬਾਨ ਹਾਜ਼ਰ ਸਨ।ਇਸ ਸਮੁੱਚੇ ਪ੍ਰੋਗਰਾਮ ਨੂੰ ਸਫਲ ਬਣਾੁੳਣ ਵਿਚ ਪ੍ਰਿੰਸੀਪਲ ਸ੍ਰੀਮਤੀ ਕਿੰਦਰਜੀਤ ਕੌਰ ਨੇ ਵੱਡਮੁਲਾ ਯੋਗਦਾਨ ਪਾਇਆ।
Spread the love