ਸਮਾਜ ਦੀ ਸੋਚ ਵਿੱਚ ਬਦਲਾਅ ਦਾ ਸੰਕੇਤ
ਫਾਜ਼ਿਲਕਾ 18 ਅਗਸਤ 2021
ਚੰਗਾ ਸੁਨੇਹਾ ਲਗਭਗ 18 ਮਹੀਨੀਆਂ ਦੌਰਾਨ ਸਿਵਲ ਹਸਪਤਾਲ ਅਬੋਹਰ ਪੰਗੂੜੇ ਵਿੱਚ ਨਹੀਂ ਪਾਇਆ ਗਿਆ ਕੋਈ ਲਾਵਾਰਿਸ਼ ਨੰਵ ਜੰਮਿਆ ਬੱਚਾ।ਅਬੋਹਰ ਸਿਵਲ ਹਸਪਤਾਲ ਵਿਖੇ ਪੰਗੂੜਾ ਬਣਾਇਆ ਗਿਆ ਹੈ ਤਾਂ ਕਿ ਕੋਈ ਵੀ ਲਵਾਰਿਸ ਨੰਵ ਜੰਮਿਆ ਬੱਚਾ ਪੰਗੂੜੇ ਵਿੱਚ ਰੱਖਿਆ ਜਾ ਸਕੇ।
ਜਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀਮਤੀ ਰੀਤੂ ਬਾਲਾ ਨੇ ਦੱਸਿਆ ਕਿ ਭਰੂਣ ਹੱਤਿਆ ਰੋਕਣ ਦੇ ਉਪਰਾਲੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਉਕਤ ਪੰਗੂੜਾ ਸਥਾਪਿਤ ਕੀਤਾ ਗਿਆ ਤਾਂ ਜੋ ਲੋਕ ਆਪਣੇ ਅਣਚਾਹੇ ਬੱਚਿਆਂ ਨੂੰ ਕਿਧਰੇ ਸੂਟਣ ਦੀ ਬਜਾਏ ਇਸ ਪੰਗੂੜੇ ਵਿੱਚ ਪਾ ਸਕਣ। ਅਜਿਹੇ ਬੱਚਿਆਂ ਦੀ ਸਾਂਭ-ਸੰਭਾਲ ਦਾ ਜਿੰਮਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਠਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਾਲ 2017 ਵਿੱਚ ਬਣਾਏ ਗਏ ਉਕਤ ਪੰਗੂੜੇ ਵਿੱਚ ਕੁੱਲ 5 ਬੱਚੇ ਆ ਚੁੱਕੇ ਹਨ। ਜਿੰਨ੍ਹਾਂ ਵਿੱਚੋਂ 4 ਲੜਕੀਆਂ ਅਤੇ ਇੱਕ ਮ੍ਰਿੱਤਕ ਲੜਕਾ ਪਾਇਆ ਗਿਆ।ਇੰਨ੍ਹਾਂ ਬੱਚਿਆਂ ਨੂੰ ਸਾਂਭ-ਸੰਭਾਲ ਲਈ ਫਰੀਦਕੋਟ ਅਡਾਪਸ਼ਨ ਏਜੰਸੀ ਸਰਕਾਰੀ ਮਾਨਤਾ ਪ੍ਰਾਪਤ ਵਿੱਚ ਭੇਜਿਆ ਜਾਂਦਾ ਹੈ। ਜਿੱਥੇ ਬੱਚਿਆ ਤੋਂ ਵਾਂਝੇ ਮਾਪੇ ਕਾਨੂੰਨੀ ਵਿਧੀ ਰਾਹੀਂ ਇਨ੍ਹਾਂ ਬੱਚਿਆਂ ਨੂੰ ਗੋਦ ਲੈ ਸਕਦੇ ਹਨ।
ਸ੍ਰੀਮਤੀ ਰੀਤੂ ਬਾਲਾ ਨੇ ਦੱਸਿਆ ਕਿ 25 ਫਰਵਰੀ 2020 ਤੋਂ ਬਾਅਦ ਲਗਭਗ 18 ਮਹੀਨੇ ਦੌਰਾਨ ਅਬੋਹਰ ਪੰਗੂੜੇ ਵਿੱਚ ਕੋਈ ਵੀ ਲਾਵਾਰਿਸ਼ ਬੱਚਾ ਨਹੀਂ ਪਾਇਆ ਗਿਆ ਹੈ। ਭਰੂਣ ਹੱਤਿਆ ਦੇ ਵਿਰੋਧ ਵਿੱਚ ਇਹ ਬਹੁਤ ਹੀ ਚੰਗਾ ਸੁਨੇਹਾ ਹੈ। ਕਿਉਂਕਿ ਜੇਕਰ ਅਣਚਾਹੇ ਬੱਚੇ ਪੰਗੂੜੇ ਵਿੱਚ ਨਹੀਂ ਪਾਏ ਗਏ ਤਾਂ ਉਹ ਬੱਚੇ ਕਿਧਰੇ ਬਾਹਰੀ ਥਾਵਾਂ ਤੇ ਸੁੱਟੇ ਗਏ ਵੀ ਸਾਹਮਣੇ ਨਹੀਂ ਆਏ।