ਸੈਨਾ ਪੁਲਿਸ ਵਿੱਚ ਭਰਤੀ ਹੋਣ ਵਾਲੀਆਂ ਲੜਕੀਆਂ ਦੀ ਟਰੇਨਿੰਗ 01 ਜੁਲਾਈ ਤੋਂ
ਲੜਕੀਆਂ ਟਰੇਨਿੰਗ ਲਈ ਆਪਣੇ ਫਾਰਮ ਆਨਲਾਇਨ ਭਰ ਸਕਦੀਆਂ
ਐਸ.ਏ.ਐਸ ਨਗਰ 22 ਜੂਨ 2021
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨਾਲ ਸਬੰਧਿਤ ਆਰਮੀ ’ਚ ਮੈਡੀਕਲ ਫਿੱਟ ਯੁਵਕਾਂ ਜਿਨ੍ਹਾਂ ਦਾ ਕਿ 25 ਜੁਲਾਈ ਨੂੰ ਲਿਖਤੀ ਪੇਪਰ ਹੋ ਰਿਹਾ ਹੈ ਦੇ ਪੇਪਰ ਦੀ ਤਿਆਰੀ ਲਈ ਪੰਜਾਬ ਦੇ ਯੁਵਕਾਂ ਦਾ ਸਿਖਲਾਈ ਕੇਂਦਰ (ਸੀ-ਪਾਈਟ) ਸ਼ਹੀਦਗੜ੍ਹ, ਬਸੀ ਪਠਾਣਾ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਕੋਚਿੰਗ ਕਲਾਸਾਂ ਸੁਰੂ ਕੀਤੀਆਂ ਗਈਆਂ ਹਨ । ਇਹ ਜਾਣਕਾਰੀ ਦਿੰਦਿਆਂ ਗੁਰਿੰਦਰ ਸਿੰਘ ਕੈਂਪ ਇੰਚਾਰਜ ਸੀ-ਪਾਇਟ ਸ਼ਹੀਦਗੜ੍ਹ ਨੇ ਦੱਸਿਆ ਕਿ ਇਸ ਤੋਂ ਇਲਾਵਾ ਸੈਨਾ ਪੁਲਿਸ ਵਿਚ ਭਰਤੀ ਹੋਣ ਵਾਲੀਆਂ ਲੜਕੀਆਂ ਦੀ ਟਰੇਨਿੰਗ 01 ਜੁਲਾਈ ਤੋਂ ਸੀ-ਪਾਈਟ ਕੈਂਪ ਸ਼ਹੀਦਗੜ੍ਹ ਵਿਖੇ ਸ਼ੁਰੂ ਕੀਤੀ ਜਾ ਰਹੀ ਹੈ। ਚਾਹਵਾਨ ਲੜਕੀਆਂ ਆਪਣੇ ਫਾਰਮ ਆਨਲਾਇਨ ਭਰ ਕੇ ਟਰੇਨਿੰਗ ਲਈ ਸੀ-ਪਾਈਟ ਕੈਂਪ ਸ਼ਹੀਦਗੜ੍ਹ ਵਿਖੇ 29 ਜੂਨ 2021 ਨੂੰ ਸਵੇਰੇ 09.00 ਵਜੇ ਆਪਣੇ ਸਰਟੀਫਿਕੇਟ, ਇੱਕ ਫੋਟੋ, ਆਨਲਾਇਨ ਫ਼ਾਰਮ ਦੀ ਫੋਟੋ ਕਾਪੀ ਸਮੇਤ ਸੰਪਰਕ ਕਰ ਸਕਦੀਆਂ ਹਨ ।
ਕੈਂਪ ਇੰਚਾਰਜ ਨੇ ਦੱਸਿਆ ਕਿ ਭਾਰਤੀ ਹਵਾਈ ਸੈਨਾ ਦੀ ਭਰਤੀ ਜੋ ਕਿ ਅਗਸਤ 2021 ਵਿੱਚ ਆਉਣ ਵਾਲੀ ਹੈ ਉਸ ਲਈ ਜਿਹਨਾਂ ਯੁਵਕਾਂ ਨੇ ਆਨਲਾਇਨ ਅਪਲਾਈ ਕੀਤਾ ਹੈ ਜਾਂ ਕਰਨਗੇ ਉਹ ਵੀ ਵਧੇਰੇ ਜਾਣਕਾਰੀ ਵਾਸਤੇ ਉਨ੍ਹਾਂ ਦੇ ਮੋਬਾਇਲ ਨੰਬਰ 98033-69068 ਅਤੇ ਸ਼੍ਰੀ ਬਲਜੀਤ ਸਿੰਘ ਢਿੱਲੋ ਪੀ.ਟੀ.ਆਈ ਦੇ ਮੋਬਾਇਲ ਨੰਬਰ 95493-00001ਤੇ ਸੰਪਰਕ ਕਰ ਸਕਦੇ ਹਨ ।