ਐਮਰਜੈਂਸੀ ਕਾਲਾਂ ਦਾ ਨਿਪਟਾਰਾ ਪਹਿਲ ਦੇ ਅਧਾਰ ਤੇ ਕੀਤਾ ਜਾਂਦਾ ਹੈ- ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਦਫਤਰ ਜਿ਼ਲ੍ਹਾ ਲੋਕ ਸੰਪਰਕ ਅਫਸਰ, ਸ੍ਰੀ ਮੁਕਤਸਰ ਸਾਹਿਬ
ਸ੍ਰੀ ਮੁਕਤਸਰ ਸਾਹਿਬ 12 ਮਈ , 2021  ਕਰੋਨਾ ਮਹਾਂਮਾਰੀ ਦੌਰਾਨ ਅਤੇ ਕੋਵਿਡ-19 ਦੇ ਵਧਦੇ ਕੇਸਾਂ ਦੀ ਗਿਣਤੀ ਨੂੰ ਮੁੱਖ ਰਖਦੇ ਹੋਏ ਜ਼ਿਲ਼੍ਹਾ ਨਿਵਾਸੀਆਂ ਦੀਆਂ ਮੁਸ਼ਕਿਲਾਂ ਸੁਨਣ ਅਤੇ ਹੱਲ ਕਰਨ ਲਈ ਡਿਪਟੀ ਕਮਿਸ਼ਨਰ ਐਮ.ਕੇ.ਅਰਾਵਿੰਦ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਸਹਾਇਕ ਕਮਿਸ਼ਨਰ ਅਸ਼ਵਨੀ ਅਰੋੜਾ ਦੀ ਨਿਗਰਾਨੀ ਹੇਠ ਜ਼ਿਲ੍ਹਾ ਰੋਜ਼ਗਾਰ ਦਫਤਰ ਡੀ.ਸੀ. ਕੰਪਲੈਕਸ ਸ੍ਰੀ ਮੁਕਤਸਰ ਸਾਹਿਬ ਵਿਖੇ ਲਗਭਗ ਪਿਛਲੇ 13 ਮਹੀਨਿਆਂ ਤੋਂ ਜ਼ਿਲ੍ਹਾ ਪੱਧਰੀ ਕੋਵਿਡ-19 ਕੰਟਰੋਲ ਰੂਮ ਆਪਣੀਆਂ ਸੇਵਾਵਾਂ ਦੇ ਰਿਹਾ ਹੈ।ਨੋਡਲ ਅਫਸਰ ਜਗਮੋਹਨ ਸਿੰਘ ਅਤੇ ਸਹਾਇਕ ਨੋਡਲ ਅਫਸਰ ਭਗਵਾਨ ਦਾਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਵਿੱਚ ਵੱਖ ਵੱਖ ਵਿਭਾਗਾਂ ਦੇ ਕੁੱਲ 31 ਅਧਿਕਾਰੀ ਅਤੇ ਕਰਮਚਾਰੀ 247 ਘੰਟੇ ਆਪਣੀਆਂ ਸੇਵਾਵਾਂ ਦੇ ਰਹੇਂ ਹਨ।
ਕਾਲ ਸੈਂਟਰ ਤੇ ਕਾਲਰ ਦੀ ਗੱਲਬਾਤ, ਸੂਚਨਾ ਜਾਂ ਸ਼ਿਕਾਇਤ ਚੰਗੇ ਤਰੀਕੇ ਨਾਲ ਸੁਣੀ ਜਾਂਦੀ ਹੈ ਅਤੇ ਸਬੰਧਤ ਵਿਭਾਗ ਨਾਲ ਤਾਲਮੇਲ ਕਰਕੇ ਪਹਿਲ ਦੇ ਅਧਾਰ ਤੇ ਨਿਪਟਾਰਾ ਕਰਵਾਇਆ ਜਾਂਦਾ ਹੈ।ਸਿਹਤ ਸਬੰਧੀ ਐਮਰਜੈਂਸੀ ਹਾਲਾਤਾਂ ਵਿੱਚ ਨਗਰ ਨਿਵਾਸੀਆਂ ਅਤੇ ਮਰੀਜ਼ਾ ਨੂੰ ਮੁਢਲੀ ਸਹਾਇਤਾ ਦਵਾਈ ਜਾਂਦੀ ਹੈ।ਉਪਰੰਤ ਕਾਲਰ ਅਤੇ ਉਹਨਾਂ ਦੇ ਪਰਿਵਾਰਕ ਮੈਬਰਾਂ ਵੱਲੋਂ ਪੰਜਾਬ ਸਰਕਾਰ, ਵੱਖ-ਵੱਖ ਵਿਭਾਗ, ਡਿਪਟੀ ਕਮਿਸ਼ਨਰ, ਨੋਡਲ ਅਫਸਰ ਅਤੇ ਕੰਪਰੋਲ ਰੂਮ ਦੀ ਪੂਰੀ ਟੀਮ ਦਾ ਫੋਨ ਸੰਦੇਸ਼ ਰਾਹੀਂ ਧੰਨਵਾਦ ਕੀਤਾ ਜਾਂਦਾ ਹੈ।
ਇਸੇ ਲੜੀ ਤਹਿਤ 07 ਮਈ 2021 ਨੂੰ 104 ਹੈਲਪਲਾਈਨ ਤੋਂ ਸੂਚਨਾ ਪ੍ਰਾਪਤ ਹੋਈ ਕਿ ਸ੍ਰੀ ਮੁਕਤਸਰ ਸਾਹਿਬ ਦੇ ਨਿਵਾਸੀ ਰਾਜ ਕੁਮਾਰ ਉਮਰ 63 ਸਾਲ ਨੂੰ ਖਾਂਸੀ-ਬੁਖਾਰ ਅਤੇ ਸਾਂਹ ਲੈਣ ਵਿੱਚ ਤਕਲੀਫ ਹੋ ਰਹੀ ਸੀ । ਰਾਤ ਨੂੰ 9:17 ਵਜੇ ਕੰਟਰੋਲ ਰੂਮ ਦੀ ਟੀਮ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਰਾਜ ਕੁਮਾਰ ਦੇ ਪੁੱਤਰ ਰਾਕੇਸ਼ ਕੁਮਾਰ ਅਤੇ ਪੁੱਤਰੀ ਨਿਸ਼ਾ ਨੇ ਕੰਟਰੋਲ ਰੂਮ ਤੇ ਫੋਨ ਕਰਕੇ ਦੱਸਿਆ ਕਿ ਸਾਡੇ ਪਿਤਾ ਹਸਪਤਾਲ ਦਾਖਲ ਹਨ ਅਤੇ ਉਹਨਾਂ ਦੀ ਤਬੀਅਤ ਵਿੱਚ ਸੁਧਾਰ ਹੈ।
ਸ੍ਰੀ ਮੁਕਤਸਰ ਸਾਹਿਬ ਦੇ ਨਿਵਾਸੀ ਤੇਜਿੰਦਰ ਕੌਰ ਨੇ 11 ਮਈ 2021 ਸਵੇਰੇ 7:19 ਵਜੇ ਕੰਟਰੋਲ ਰੂਮ ਤੇ ਫੋਨ ਕਰਕੇ ਦੱਸਿਆ ਕਿ ਮੈਂ ਕਰੋਨਾ ਪਾਜੀਟਿਵ ਮਰੀਜ ਹਾਂ, ਮੇਰਾ ਬੁਖਾਰ ਨਹੀਂ ਉੱਤਰ ਰਿਹਾ ਹੈ ਅਤੇ ਸਰੀਰ ਦਰਦ ਕਰਦਾ ਰਹਿੰਦਾ ਹੈ। ਮੈਂ ਪ੍ਰਾਈਵੇਟ ਹਸਪਤਾਲ ਤੋਂ ਇਲਾਜ਼ ਕਰਵਾਉਣਾ ਚਾਹੁੰਦੀ ਹਾਂ ਮੈਨੂੰ ਪ੍ਰਾਈਵੇਟ ਹਸਪਤਾਲ ਵਿੱਚ ਬੈੱਡ ਦਾ ਪ੍ਰਬੰਧ ਕਰਵਾ ਕੇ ਦਿੱਤਾ ਜਾਵੇ, ਉਪਰੰਤ ਕੰਟਰੋਲ ਰੂਮ ਤੇ ਹਾਜ਼ਰ ਸਟਾਫ ਅਤੇ ਸਹਾਇਕ ਨੋਡਲ ਅਫਸਰ ਭਗਵਾਨ ਦਾਸ ਵੱਲੋਂ ਪ੍ਰਾਈਵੇਟ ਹਸਪਤਾਲ ਦੇ ਮੁੱਖੀ ਨਾਲ ਰਾਬਤਾ ਕਾਇਮ ਕਰਕੇ ਤੇਜਿੰਦਰ ਕੌਰ ਦਾ ਚੈੱਕਅਪ ਅਤੇ ਟੈਸਟ ਕਰਵਾਏ ਗਏ ਸਬੰਧਤ ਡਾਕਟਰ ਵੱਲੋਂ ਇਹਨਾਂ ਨੂੰ ਘਰ ਵਿੱਚ ਹੀ ਇਕਾਂਤਵਾਸ ਹੋਣ ਦੀ ਸਲਾਹ ਦਿੱਤੀ ਅਤੇ ਕੁੱਝ ਦਵਾਈਆਂ ਖਾਣ ਵਾਸਤੇ ਕਿਹਾ ਗਿਆ ਹੁਣ ਤੇਜਿੰਦਰ ਕੌਰ ਦੀ ਤਬੀਅਤ ਠੀਕ ਹੈ।
ਇਸੇ ਹੀ ਤਰ੍ਹਾਂ ਮਲੋਟ ਨਿਵਾਸੀ ਕਰੋਨਾ ਪਾਜੀਟਿਵ ਮਰੀਜ਼ ਸਿਮਰਜੀਤ ਕੌਰ ਉਮਰ 45 ਸਾਲ ਨੂੰ ਬੁਖਾਰ, ਛਾਤੀ ਵਿੱਚ ਦਰਦ ਅਤੇ ਖਾਂਸੀ ਹੋਣ ਬਾਰੇ ਸੂਚਨਾ ਪ੍ਰਾਪਤ ਹੋਈ ਅਤੇ ਇਹਨਾਂ ਪਾਸਂੋ ਮੈਡੀਕਲ ਸਹਾਇਤਾ ਦੀ ਮੰਗ ਕੀਤੀ ਗਈ ਅਤੇ ਕੰਟਰੋਲ ਰੂਮ ਦੀ ਟੀਮ ਵੱਲੋਂ ਸਿਮਰਜੀਤ ਕੌਰ ਨੂੰ ਮਲੋਟ ਦੇ ਸਰਕਾਰੀ ਹਸਪਤਾਲ ਵਿਖੇ ਚੈੱਕ ਕਰਵਾਉਣ ਦੀ ਸਲਾਹ ਦਿੱਤੀ।ਸਿਮਰਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਇਹਨਾਂ ਨੂੰ ਮਲੋਟ ਦੇ ਸਰਕਾਰੀ ਹਸਪਤਾਲ ਤੋਂ ਚੈੱਕ ਕਰਵਾ ਕੇ ਘਰ ਲੈ ਆਏ ਹਨ ਹੁਣ ਸਿਮਰਜੀਤ ਕੌਰ ਇਕਾਂਤਵਾਸ ਵਿੱਚ ਹੈ ਅਤੇ ਠੀਕ ਹੈ।
ਜਦੋਂ ਰਾਜ ਕੁਮਾਰ, ਤੇਜਿੰਦਰ ਕੌਰ ਅਤੇ ਸਿਮਰਜੀਤ ਕੌਰ ਨੂੰ ਕੰਟਰੋਲ ਰੂਮ ਤੋਂ ਫੋਨ ਕਰਕੇ ਫੀਡ ਬੈਕ ਪ੍ਰਾਪਤ ਕੀਤੀ ਗਈ ਤਾਂ ਉਨ੍ਹਾਂ ਅਤੇ ਉਹਨਾਂ ਦੇ ਪਰਿਵਾਰਕ ਮੈਬਰਾਂ ਵੱਲੋਂ ਪੰਜਾਬ ਸਰਕਾਰ, ਵੱਖ-ਵੱਖ ਵਿਭਾਗਾਂ, ਡਿਪਟੀ ਕਮਿਸ਼ਨਰ, ਸਹਾਇਕ ਕਮਿਸ਼ਨਰ, ਨੋਡਲ ਅਫਸਰ ਅਤੇ ਕੰਟਰੋਲ ਰੂਮ ਦੀ ਪੂਰੀ ਟੀਮ ਦਾ ਫੋਨ ਕਰਕੇ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਕਿਹਾ ਕਿ ਅਸੀਂ ਕੰਟਰੋਲ ਰੂਮ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਤੋਂ ਸੰਤੁਸ਼ਟ ਹਾਂ।
ਡਿਪਟੀ ਕਮਿਸ਼ਨਰ ਐਮ.ਕੇ. ਅਰਾਵਿੰਦ, ਸਹਾਇਕ ਕਮਿਸ਼ਨਰ ਅਸ਼ਵਨੀ ਅਰੋੜਾ, ਨੋਡਲ ਅਫਸਰ, ਸਹਾਇਕ ਨੋਡਲ ਅਫਸਰ ਅਤੇ ਕੰਟਰੋਲ ਰੂਮ ਦੀ ਟੀਮ ਵੱਲੋਂ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਕੋਰੋਨਾ ਵਾਇਰਸ ਸਬੰਧੀ ਅਤੇ ਸਿਹਤ ਸਬੰਧੀ ਸੂਚਨਾਵਾਂ ਦਾ ਲੈਣ-ਦੇਣ ਕਰਨ ਲਈ ਅਤੇ ਜਾਣਕਾਰੀ ਪ੍ਰਾਪਤ ਕਰਨ ਲਈ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਦੇ ਹੈਲਪ ਲਾਈਨ ਨੰਬਰ-01633-262664,01633262512,77197-09696,77197-71671 ਤੇ 247 ਘੰਟੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਮਲੋਟ ਡਿਵੀਜ਼ਨ ਅਤੇ ਬਲਾਕ ਲਈ ਹੈਲਪ ਲਾਈਨ ਨੰਬਰ 85569-48267,83606-85903 ਅਤੇ ਗਿੱਦੜ੍ਹਬਾਹਾ ਡਿਵੀਜ਼ਨ/ਬਲਾਕ ਲਈ 90417-04044 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਕਰਫਿਊ ਅਤੇ ਲਾੱਕਡਾਊਨ ਦੌਰਾਨ ਈ-ਪਾਸ ਬਣਾਉਣ ਲਈ ਬ਼ਤਤ।ਬ਼ਜਤ।ਅਕਵ।ਜਅ ਤੇ ਅਪਲਾਈ ਕੀਤਾ ਜਾ ਸਕਦਾ ਹੈ।
ਈ-ਪਾਸ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ 77197-71671 ਤੇ ਸੰਪਰਕ ਕੀਤਾ ਜਾ ਸਕਦਾ ਹੈ।ਕੋਵਿਡ-19 ਕੰਟਰੋਲ ਰੂਮ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪੂਰੀ ਟੀਮ ਵੱਲੋਂ ਸਮੂਹ ਨਗਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਕੋਰੋਨਾ ਮਹਾਂਮਾਰੀ ਤੋਂ ਬਚਾਓ ਲਈ ਭਾਰਤ ਸਰਕਾਰ, ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਸਿਰ ਜ਼ਾਰੀ ਕੀਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਅਤੇ ਕੰਟਰੋਲ ਰੂਮ ਤੇ ਸਹੀ-ਵਾ-ਦਰੁਸਤ ਸੂਚਨਾਂ ਅਤੇ ਸ਼ਿਕਾਇਤ ਆਦਿ ਦਰਜ਼ ਕਰਵਾਈ ਜਾਵੇ।
Spread the love