ਗੁਰਦਾਸਪੁਰ, 24 ਸਤੰਬਰ ( ) ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲੇ ਅੰਦਰ ਹੁਣ ਤਕ 106621 ਸ਼ੱਕੀ ਮਰੀਜਾਂ ਦੀ ਸੈਂਪਲਿੰਗ ਕੀਤੀ ਗਈ, ਜਿਸ ਵਿਚੋਂ 101053 ਨੈਗਟਿਵ, 2689 ਪੋਜਟਿਵ ਮਰੀਜ਼, 593 ਪੋਜ਼ਟਿਵ ਮਰੀਜ, ਜਿਨਾਂ ਦੀ ਦੂਸਰੇ ਜ਼ਿਲਿਆਂ ਵਿਚ ਟੈਸਟਿੰਗ ਹੋਈ ਹੈ, ਟਰੂਨੈਟ ਰਾਹੀ ਟੈਸਟ ਕੀਤੇ ਪੋਜਟਿਵ ਮਰੀਜ 64, ਐਂਟੀਜਨ ਟੈਸਟ ਰਾਹੀਂ 2089 ਵਿਅਕਤੀਆਂ ਦੀ ਰਿਪੋਰਟ ਪੋਜ਼ਟਿਵ ਆਈ ਹੈ ਤੇ ਕੁਲ 545 ਪੋਜ਼ਟਿਵ ਮਰੀਜ਼ ਹਨ ਅਤੇ 692 ਰਿਪੋਰਟਾਂ ਦੇ ਨਤੀਜੇ ਪੈਂਡਿੰਗ ਹਨ। ਅੱਜ 105 ਵਿਅਕਤੀਆਂ ਦੀ ਰਿਪੋਰਟ ਪੌਜਟਿਵ ਆਈ ਸੀ।
ਉਨਾਂ ਅੱਗੇ ਦੱਸਿਆ ਕਿ ਗੁਰਦਾਸਪੁਰ ਵਿਖੇ 12, ਬਟਾਲਾ ਵਿਖੇ 06, ਧਾਰੀਵਾਲ ਵਿਖੇ 02, ਬੇਅੰਤ ਕਾਲਜ ਵਿਖੇ 05, 43 ਪੀੜਤ ਦੂਸਰੇ ਜ਼ਿਲਿਆਂ ਵਿਚ ਦਾਖਲ ਹਨ, ਕੇਂਦਰੀ ਜੇਲ• ਵਿਚ 05, 01 ਨੂੰ ਸ਼ਿਫਟ ਕੀਤਾ ਜਾ ਰਿਹਾ ਹੈ। 1014 ਪੀੜਤ ਜੋ 1symptomatic/mild symptomatic ਨੂੰ ਘਰ ਏਕਾਂਤਵਾਸ ਕੀਤਾ ਗਿਆ ਹੈ। ਕੋਰੋਨਾ ਵਾਇਰਸ ਨਾਲ ਪੀੜਤ 4223 ਵਿਅਕਤੀਆਂ ਨੇ ਫਤਿਹ ਹਾਸਿਲ ਕਰ ਲਈ ਹੈ, ਇਨਾਂ ਵਿਚ 3264 ਪੀੜਤ ਠੀਕ ਹੋਏ ਹਨ ਅਤੇ 959 ਪੀੜਤ ਨੂੰ ਡਿਸਚਾਰਜ ਕਰਕੇ ਹੋਮ ਏਕਾਂਤਵਾਸ ਕੀਤਾ ਗਿਆ ਹੈ। 1105 ਐਕਟਿਵ ਕੇਸ ਹਨ। ਜਿਲੇ ਅੰਦਰ ਕੁਲ 122 ਮੌਤਾਂ ਹੋਈਆਂ ਹਨ।
ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨਾਂ ਨੂੰ ਕੋਰੋਨਾ ਬਿਮਾਰੀ ਦੇ ਲੱਛਣ ਨਜ਼ਰ ਆਉਂਦੇ ਹਨ ਤਾਂ ਉਹ ਆਪਣਾ ਕੋਰੋਨਾ ਟੈਸਟ ਜਰੂਰ ਕਰਵਾਉਣ ਅਤੇ ਕੋਰੋਨਾ ਟੈਸਟ ਤੋਂ ਘਬਰਾਉਣਾ ਨਹੀਂ ਚਾਹੀਦਾ ਹੈ। ਕੋਰੋਨਾ ਟੋਸਟ ਮੁਫਤ ਕੀਤਾ ਜਾਂਦਾ ਹੈ। ਮੈਡੀਕਲ ਹੈਲਪ ਲਈ 104 ਨੰਬਰ ਡਾਇਲ ਕਰਕੇ ਡਾਕਟਰੀ ਸਹਾਇਤ ਪ੍ਰਾਪਤ ਕੀਤੀ ਜਾ ਸਕਦੀ ਹੈ।