ਪਠਾਨਕੋਟ: 31 ਅਗਸਤ 2021 ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵਿਚ ਰਜਿਸਟਰਡ ਉਸਾਰੀ ਅਧੀਨ ਕੰਮ ਕਰਦੇ ਕਿਰਤੀਆਂ ਵਲੋ ਜਿਲ੍ਹਾ ਪਠਾਨਕੋਟ ਅਧੀਨ ਆਊਂਦੀ ਸਬ ਡਵੀਜਨ, ਪਠਾਨਕੋਟ ਵਿਚ ਬੋਰਡ ਦੀਆਂ ਵੱਖ-ਵੱਖ ਸਕੀਮਾਂ ਪਾਸ ਕਰਵਾਈਆਂ ਗਈਆਂ ਸਨ, ਜਿਨ੍ਹਾਂ ਵਿੱਚ 02 ਲਾਭਪਾਤਰੀ ਨੂੰ ਉਨਾਂ ਦੇ ਘਰ ਬੇਟੀ ਪੈਦਾ ਹੋਣ ਤੇ 51,000/- 51000/- ਦੀ ਐਫ.ਡੀ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਤੋ ਪ੍ਰਾਪਤ ਕਰਨ ਉਪਰੰਤ ਮਾਨਯੋਗ ਸ਼੍ਰੀ ਸੰਯਮ ਅਗਰਵਾਲ, ਡਿਪਟੀ ਕਮਿਸ਼ਨਰ, ਪਠਾਨਕੋਟ ਜੀ ਵਲੋ ਲਾਭਪਾਤਰੀਆਂ ਨੂੰ 51,000/- 51,000/- ਦੀਆਂ ਐਫ.ਡੀ.ਆਰਜ ਦਿੱਤੀਆਂ ਗਈਆ। ਇਹ ਪ੍ਰਗਟਾਵਾ ਸ੍ਰੀ ਕੁੰਵਰ ਡਾਵਰ, ਸਹਾਇਕ ਕਿਰਤ ਕਮਿਸ਼ਨਰ, ਪਠਾਨਕੋਟ ਨੇ ਕੀਤਾ।
ਉਨ੍ਹਾਂ ਦੱਸਿਆ ਕਿ ਹਰ ਉਹ ਵਿਅਕਤੀ ਜੋ ਬਤੋਰ ਰਾਜ ਮਿਸਤਰੀ/ਇੱਟਾਂ/ਸੀਮਿੰਟ ਪਕੜਾਉਣ ਵਾਲੇ ਮਜ਼ਦੂਰ, ਕਾਰਪੇਂਟਰ, ਪੇਂਟਰ, ਇਲੈਕਟਿ੍ਰਸ਼ਨ, ਪਲੰਬਰ, ਪੱਥਰ ਦੀ ਰਗੜਾਈ ਕਰਨ ਵਾਲਾ, ਪੀ.ਓ.ਪੀ.ਕਰਨ ਵਾਲੇ, ਸੜਕਾਂ ਬਣਾਉਨ ਵਾਲੇ ਉਸਾਰੀ ਕੰਮ ਨਾਲ ਸਬੰਧਤ ਕਿਰਤੀ, ਭੱਠਿਆਂ ਤੇ ਪਥੇਰ, ਕੱਚੀ ਇੱਟ ਦੀ ਭਰਾਈ ਵਾਲੇ, ਸ਼ੀਸ਼ੇ ਲਗਾਉਣ ਵਾਲੇ ਉਸਾਰੀ ਮਜ਼ਦੂਰ ਕਿਰਤ ਵਿਭਾਗ ਪਾਸ ਰਜਿਸਟਰਡ ਹੋ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਉਪਰੋਕਤ ਅਧੀਨ ਰਜਿਸਟਰਡ ਹੋਣ ਵਾਸਤੇ ਉਮਰ 18 ਤੋ 60 ਸਾਲ ਵਿਚਕਾਰ ਹੋਵੇ ਅਤੇ ਪਿਛਲੇ 12 ਮਹੀਨਿਆਂ ਦੋਰਾਨ ਪੰਜਾਬ ਰਾਜ ਵਿਚ ਘੱਟ ਤੋ ਘੱਟ 90 ਦਿਨ ਬਤੋਰ ਉਸਾਰੀ ਕਿਰਤੀ ਕੰਮ ਕੀਤਾ ਹੋਵੇ। ਉਨ੍ਹਾਂ ਵਲੋ ਇਹ ਵੀ ਦੱਸਿਆ ਗਿਆ ਕਿ ਰਜਿਸਟਰਡ ਹੋਣ ਲਈ ਕਿਰਤੀ ਆਪਣੇ ਅਤੇ ਆਪਣੀ ਫੈਮਲੀ ਦੇ ਆਧਾਰ ਕਾਰਡ, ਆਪਣੇ ਬੈਂਕ ਖਾਤੇ ਦੀ ਕਾਪੀ, ਫੈਮਲੀ ਫੋਟੋ, 27 ਨੰਬਰ ਫਾਰਮ (ਸਵੈ ਘੋਸ਼ਣਾ ਪੱਤਰ), 29 ਨੰਬਰ ਫਾਰਮ ਤਿਆਰ ਕਰਕੇ ਆਪਣੇ ਨੇੜੇ ਦੇ ਸੇਵਾ ਕੇਂਦਰ ਜਾ ਕੇ ਆਪਣੇ ਆਪ ਨੂੰ ਬਤੋਰ ਲਾਭਪਾਤਰੀ ਬੋਰਡ ਵਿਚ ਰਜਿਸਟਰਡ ਕਰਵਾ ਸਕਦਾ ਹੈ। ਜਿਸ ਲਈ ਕਿਰਤੀ ਨੂੰ 25/- ਰੁਪਏ ਇਕ ਵਾਰ ਰਜਿਸਟ੍ਰੇਸ਼ਨ ਫੀਸ ਅਤੇ 10 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ 03 ਸਾਲ ਦਾ ਇਕੱਠਾ 360 ਰੁਪਏ (ਕੁੱਲ 385/- ਰੁਪਏ) ਅੰਸ਼ਦਾਨ ਸੇਵਾ ਕੇਂਦਰ ਵਿਚ ਹੀ ਜਮ੍ਹਾਂ ਕਰਵਾਉਣਾ ਪਏਗਾ।
ਉਨ੍ਹਾਂ ਦੱਸਿਆ ਕਿ ਰਜਿਸਟਰੇਸ਼ਨ ਉਪਰੰਤ ਕਿਰਤੀ ਵੱਖ-ਵੱਖ ਭਲਾਈ ਸਕੀਮਾ ਜਿਵੇ ਕਿ ਵਜੀਫਾ ਸਕੀਮ, ਬਾਲੜੀ ਸਕੀਮ, ਸਗੁਨ ਸਕੀਮ, ਦਾਂਹ ਸੰਸਕਾਰ ਸਕੀਮ ਅਤੇ ਐਕਸਗੇ੍ਰਸੀਆ ਆਦਿਡ ਸਕੀਮਾਂ ਦਾ ਲਾਭ ਲੈ ਸਕਦਾ ਹੈ। ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਸਰਵਸ੍ਰੀ ਮਨੋਜ ਸਰਮਾਂ ਲੇਬਰ ਇੰਨਫੋਰਸਮੈਂਟ ਅਫਸਰ ਪਠਾਨਕੋਟ, ਮੀਨਾ ਕੁਮਾਰੀ ਟੈਕਨੀਕਲ ਅਸਿਸਟੈਂਟ ਅਤੇ ਸੀਮਾ ਬਾਲਾ ਟੈਕਨੀਕਲ ਅਸਿਸਟੈਂਟ ਹਾਜਰ ਸਨ।