ਬਰਨਾਲਾ, ੨ ਅਕਤੂਬਰ ( )- ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਨ ਮੌਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਕੁਇਜ਼ ਮੁਕਾਬਲੇ ਕਰਵਾਏ ਗਏ।ਡਿਪਟੀ ਕਮਿਸ਼ਨਰ ਬਰਨਾਲਾ ਸ੍ਰ ਤੇਜ਼ ਪ੍ਰਤਾਪ ਸਿੰਘ ਫੂਲਕਾ ਦੀ ਅਗਵਾਈ ਅਤੇ ਜਿਲ•ਾ ਸਿੱਖਿਆ ਅਫਸਰ ਸੈਕੰਡਰੀ ਸ੍ਰ ਸਰਬਜੀਤ ਸਿੰਘ ਤੂਰ ਅਤੇ ਉਪ ਜਿਲ•ਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਹਰਕੰਵਲਜੀਤ ਕੌਰ ਦੇ ਪ੍ਰਬੰਧਾਂ ਹੇਠ ਕਰਵਾਏ ਇਹਨਾਂ ਮੁਕਾਬਲਿਆਂ ‘ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਤਪਾ ਦੇ ਵਿਦਿਆਰਥੀਆਂ ਦੀਆਂ ਤਿੰਨ ਟੀਮਾਂ ਨੇ ਭਾਗ ਲਿਆ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਤਪਾ ਦੇ ਇੰਚਾਰਜ ਸ੍ਰ ਸੰਜੀਵ ਕੁਮਾਰ ਲੈਕਚਰਾਰ,ਸ੍ਰੀ ਅੰਕੁਰ ਕੁਮਾਰ ਕੰਪਿਊਟਰ ਟੀਚਰ,ਸ੍ਰ ਗੁਰਜੀਤ ਸਿੰਘ ਡੀ.ਪੀ.ਈ ਅਤੇ ਸ੍ਰੀ ਦੀਪਕ ਕੁਮਾਰ ਸਾਇੰਸ ਮਾਸਟਰ ਵੱਲੋਂ ਕੁਇਜ਼ ਮੁਕਾਬਲਿਆਂ ਦਾ ਸੰਚਾਲਨ ਅਤੇ ਜੱਜਮੈਂਟ ਕੀਤੀ ਗਈ।ਐਲਾਨੇ ਨਤੀਜੇ ਅਨੁਸਾਰ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਅਨੰਤ ਮਿੱਤਲ,ਮੋਹਨਦੀਪ ਸਿੰਘ ਅਤੇ ਅਜੈ ਕੁਮਾਰ ਦੀ ਟੀਮ ਪਹਿਲੇ,ਕਰਨ ਗਰਗ,ਵਿਸ਼ਨੂਨੂੰ ਬਾਂਸਲ ਅਤੇ ਸਾਹਿਲ ਮਿੱਤਲ ਦੀ ਟੀਮ ਦੂਜੇ ਜਦਕਿ ਤਨੀਸ਼ ਕੁਮਾਰ,ਨਪਿੰਦਰਜੋਤ ਸਿੰਘ ਅਤੇ ਕਰਨਵੀਰ ਸਿੰਘ ਦੀ ਟੀਮ ਤੀਜੇ ਸਥਾਨ ‘ਤੇ ਰਹੀ।ਕੁਇਜ਼ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਉਪ ਜਿਲ•ਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਹਰਕੰਵਲਜੀਤ ਕੌਰ ਵੱਲੋਂ ਸਨਮਾਮਿਤ ਕੀਤਾ ਗਿਆ।ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਅਰੁਣ ਗਰਗ ਸੇਵਾ ਮੁਕਤ ਪ੍ਰਿੰਸੀਪਲ,ਸਿਮਰਦੀਪ ਸਿੰਘ ਜਿਲ•ਾ ਮੈਂਟਰ ਸਪੋਰਟਸ ਅਤੇ ਬਿੰਦਰ ਸਿੰਘ ਖੁੱਡੀ ਕਲਾਂ ਜਿਲ•ਾ ਮੀਡੀਆ ਕੋ-ਆਰਡੀਨੇਟਰ ਹਾਜ਼ਰ ਸਨ।