ਘਰ ਘਰ ਰੋਜ਼ਗਾਰ ਮਿਸ਼ਨ: ਪਿੰਡ ਢੋਲਨ ਮਾਜਰਾ ਵਿਖੇ 14 ਜੁਲਾਈ ਨੂੰ ਵਿਦੇਸ਼ੀ ਪੜ੍ਹਾਈ ਅਤੇ ਵਿਦੇਸ਼ੀ ਨੌਕਰੀ ਲਈ ਰਜਿਸਟਰੇਸ਼ਨ ਅਤੇ ਕਾਉਸਲਿੰਗ ਲਈ ਲਗਾਇਆ ਜਾਵੇਗਾ ਕੈਂਪ

news makahni
news makhani

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਰੂਪਨਗਰ, 13 ਜੁਲਾਈ 2021
ਕੈਬਨਿਟ ਮੰਤਰੀ, ਸ. ਚਰਨਜੀਤ ਸਿੰਘ ਚੰਨੀ ਦੇ ਪਿੰਡ ਢੋਲਨ ਮਾਜਰਾ, ਮੋਰਿੰਡਾ ਵਿਖੇ ਮਿਤੀ 14 ਜੁਲਾਈ 2021 ਤੋਂ 28 ਜੁਲਾਈ 2021 ਤੱਕ, ਸਵੇਰੇ 10 ਵਜੇ ਤੋਂ 4 ਵਜੇ ਤੱਕ ਵਿਦੇਸ਼ੀ ਪੜ੍ਹਾਈ ਅਤੇ ਵਿਦੇਸ਼ੀ ਨੌਕਰੀ ਲਈ ਰਜਿਸਟ੍ਰੇਸ਼ਨ ਅਤੇ ਕਾਉਂਸਲਿੰਗ ਕੈਂਪ ਸ਼ੁਰੂ ਕੀਤੀ ਜਾ ਰਹੀ ਹੈ। ਵਿਦੇਸ਼ੀ ਪੜ੍ਹਾਈ ਲਈ ਘੱਟੋਂ ਘੱਟ 12ਵੀਂ ਪਾਸ ਯੋਗਤਾ ਅਤੇ ILETS ਵਾਲੇ ਪ੍ਰਾਰਥੀ ਅਤੇ ਵਿਦੇਸ਼ੀ ਨੌਕਰੀ ਲਈ ਕੰਮ ਦੇ ਤਜਰਬੇ ਦੇ ਸਰਟੀਫਿਕੇਟ ਨਾਲ ਇਸ ਕੈਂਪ ਵਿੱਚ ਹਿੱਸਾ ਲੈ ਸਕਦੇ ਹਨ।
ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਵਿਦੇਸ਼ਾਂ ਵਿੱਚ ਜਾ ਕੇ ਨੌਕਰੀ ਅਤੇ ਪੜ੍ਹਾਈ ਕਰਨ ਦੇ ਚਾਹਵਾਨ ਪ੍ਰਾਰਥੀਆਂ ਲਈ ਰਜਿਸਟ੍ਰੇਸ਼ਨ ਅਤੇ ਕਾਉਂਸਲਿੰਗ ਕੈਂਪ ਸ਼ੁਰੂ ਕੀਤੀ ਜਾ ਰਹੀ ਹੈ। ਇਹ ਕੈਂਪ ਮਿਤੀ 14 ਜੁਲਾਈ 2021 ਤੋਂ 28 ਜੁਲਾਈ 2021 ਤੱਕ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਸ਼ਾਮਿਲ ਹੋਣ ਵਾਲੇ ਪ੍ਰਾਰਥੀ ਜੋ ਕਿ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹਨ ਉਨ੍ਹਾਂ ਦੀ ਵਿਦਿਅਕ ਯੋਗਤਾ ਘੱਟੋਂ ਘੱਟ 12ਵੀਂ ਪਾਸ ਅਤੇ ILETS ਪਾਸ ਹੋਣੀ ਚਾਹੀਦੀ ਹੈ। ਵਿਦੇਸ਼ਾਂ ਵਿੱਚ ਨੌਕਰੀ ਕਰਨ ਦੇ ਚਾਹਵਾਨ ਪ੍ਰਾਰਥੀ ਵਿਦੇਸ਼ੀ ਨੌਕਰੀ ਲਈ ਕੰਮ ਦੇ ਤਜ਼ਰਬਾ ਸਰਟੀਫਿਕੇਟ ਨਾਲ ਲੈ ਕੇ ਸਬੰਧਤ ਕੈਂਪ ਵਿੱਚ ਹਿੱਸਾ ਲੈ ਸਕਦੇ ਹਨ। ਇਸ ਦੇ ਨਾਲ ਹੀ ਜਾਣਕਾਰੀ ਦਿੰਦੇ ਹੋਏ ਸੁਪ੍ਰੀਤ ਕੌਰ, ਕਰੀਅਰ ਕਾਉਂਸਲਰ ਵੱਲੋਂ ਦੱਸਿਆ ਗਿਆ ਕਿ ਇਹ ਕੈਂਪ ਕੈਬਨਿਟ ਮੰਤਰੀ, ਸ. ਚਰਨਜੀਤ ਸਿੰਘ ਚੰਨੀ ਦੇ ਪਿੰਡ ਢੋਲਨ ਮਾਜਰਾ, ਮੋਰਿੰਡਾ ਦੇ ਦਫ਼ਤਰ-ਕਮ-ਰਿਹਾਇਸ਼ ਵਿਖੇ ਲਗਾਇਆ ਜਾ ਰਿਹਾ ਹੈ, ਇਸ ਕੈਂਪ ਵਿੱਚ ਵੱਧ ਤੋਂ ਵੱਧ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਵਾਲੇ ਪ੍ਰਾਰਥੀ ਹਿੱਸਾ ਲੈ ਕੇ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਲੈ ਸਕਦੇ ਹਨ। ਇਸ ਕੈਂਪ ਵਿੱਚ ਹਿੱਸਾ ਲੈਣ ਵਾਲੇ ਚਾਹਵਾਨ ਪ੍ਰਾਰਥੀ ਆਪਣਾ ਨਾਮ ਇਸ ਲਿੰਕ https://forms.gle/kGPfP5iS9tFCs4Jk6 ਤੇ ਰਜਿਸਟਰ ਕਰ ਸਕਦੇ ਹਨ।
ਇਹ ਜਾਣਕਾਰੀ ਸ੍ਰੀ ਅਰੁਣ ਕੁਮਾਰ, ਰੋਜ਼ਗਾਰ ਅਫਸਰ ਵਲੋਂ ਦਿੱਤੀ ਗਈ।

Spread the love