ਗੁਰਦਾਸਪੁਰ 22 ਜੁਲਾਈ 2021 ਅੱਜ ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਵਾਈਸ ਚੇਅਰਮੈਨ ਹੰਸ ਰਾਜ ਅਰਲੀਭੰਨ ਵੱਲੋ ਅੱਜ ਗੁਰਦਾਸਪੁਰ ਦੇ ਐਸ ਐਸ ਪੀ ਡਾ: ਨਾਨਕ ਸਿੰਘ ਨੂੰ ਕਿਤਾਬਚਾ ਭੇਟ ਕੀਤਾ। ਜਿਸ ਵਿਚ ਘੱਟ ਗਿਣਤੀ ਲੋਕਾ ਵਾਸਤੇ ਸਰਕਾਰੀ ਸਹੂਲਤਾ ਬਾਰੇ ਜਾਣਕਾਰੀ ਪ੍ਰਦਾਨ ਕੀਤੀ ।
ਇਸ ਮੌਕੇ ਗੱਲਬਾਤ ਕਰਦਿਆਂ ਵਾਈਸ ਚੇਅਰਮੈਨ ਹੰਸ ਰਾਜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਘੱਟ ਗਿਣਤੀ ਵਰਗ ਦੇ ਲੋਕਾ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਘੱਟ ਗਿਣਤੀ ਲੋਕਾ ਦੇ ਹਿੱਤ ਲਈ ਵੱਖ ਵੱਖ ਸਕੀਮਾ ਲਾਗੂ ਕੀਤੀਆ ਗਈਆ ਹਨ ਉਹਨਾ ਕਿਹਾ ਕਿ ਲੋਕਾ ਨੂੰ ਸਰਕਾਰ ਵੱਲੋ ਦਿੱਤੀਆ ਜਾ ਰਹੀਆ ਸਹੂਲਤਾ ਸਬੰਧੀ ਜਾਣਕਾਰੀ ਦੇਣ ਲਈ ਇਹ ਕਿਤਾਬਚਾ ਛਾਪਿਆ ਗਿਆ ਹੈ ਤਾ ਜੋ ਲੋਕ ਮਿਲ ਰਹੀਆ ਸਹੂਲਤਾ ਤੋ ਜਾਣੂ ਹੋ ਸਕਣ।
ਫੇਟੇ ਕੈਪਸ਼ਨ: ਘੱਟ ਗਿਣਤੀ ਕਮਿਸ਼ਨ ਦੇ ਵਾਈਸ ਚੇਅਰਮੈਨ ਹੰਸ ਰਾਜ ਡਾ: ਨਾਨਕ ਸਿੰਘ ਵੱਲੋ ਐਸ ਐਸ ਪੀ ਗੁਰਦਾਸਪੁਰ ਨੂੰ ਕਿਤਾਬਚਾ ਭੇਟ ਕਰਦੇ ਹੋਏ ।