ਚੋਥਾ ਰਾਸ਼ਟਰੀ ਪੋਸ਼ਣ ਮਹੀਨਾ

ਚੰਗੀ ਸਿਹਤ ਲਈ ਵਧੀਆ ਖੁਰਾਕ ਦੀ ਲੋੜ ਹੁੰਦੀ ਹੈ-ਵਿਸ਼ੇਸ਼ ਤੋਰ ਤੇ ਗਰਭਵਤੀ ਮਾਵਾਂ ਨੂੰ ਹਰੀਆਂ ਸਬਜੀਆ, ਦੁੱਧ, ਫਲ, ਉਬੱਲੀਆਂ ਦਾਲਾ ਦੀ ਵਰਤੋ ਕਰਨੀ ਚਾਹੀਦੀ ਹੈ
ਗੁਰਦਾਸਪੁਰ, 8 ਸਤੰਬਰ 2021 ਸਿਹਤ ਵਿਭਾਗ ਅਤੇ ਮਾਨਯੋਗ ਸਿਵਲ ਸਰਜਨ ਡਾ ਹਰਭਜਨ ਰਾਮ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਚੌਥਾ ਰਾਸ਼ਟਰੀ ਪੋਸ਼ਣ ਮਹੀਨਾ ਜਿਲੇ ਦੀਆਂ ਵੱਖ ਵੱਖ ਸਿਹਤ ਸੰਸਥਾਵਾ ਵਿੱਚ ਮਨਾਇਆ ਜਾ ਰਿਹਾ ਹੈ । ਇਸ ਸਬੰਧੀ ਜਿਲਾ ਟੀਕਾਕਰਣ ਅਫਸਰ ਡਾ ਅੰਰਵਿੰਦ ਕੁਮਾਰ ਨੇ ਦਸਿਆ ਕਿ ਚੰਗੀ ਸਿਹਤ ਲਈ ਵਧੀਆ ਖੁਰਾਕ ਦੀ ਲੋੜ ਹੁੰਦੀ ਹੈ ਵਿਸ਼ੇਸ਼ ਤੋਰ ਤੇ ਗਰਭਵਤੀ ਮਾਵਾਂ ਨੂੰ ਹਰੀਆਂ ਸਬਜੀਆ, ਦੁੱਧ, ਫਲ, ਉਬੱਲੀਆਂ ਦਾਲਾ ਦੀ ਵਰਤੋ ਕਰਨੀ ਚਾਹੀਦੀ ਹੈ । ਇਸ ਤੋ ਇਲਾਵਾ Iodine ਯੁਕਤ ਭੇਜਨ ਕਰਨਾ ਚਾਹੀਦਾ ਹੈ ।
ਜਿਲਾ ਡੈਨਟਲ ਸਿਹਤ ਅਫਸਰ ਡਾ ਲੋਕੇਸ਼ ਜੀ ਨੇ ਦਸਿਆ ਕਿ ਛੋਟੇ ਬੱਚਿਆ ਦੇ ਸਹੀ ਪੋਸ਼ਨ ਤੇ ਸਰੀਰਕ ਵਿਕਾਸ ਲਈ ਦੁੱਧ ਵਾਲੇ ਦੰਦਾ ਦੀ ਖਾਸ ਮਹੱਤਵਾ ਹੁੰਦੀ ਹੈ। ਜੋ ਦੰਦਾ ਵਿੱਚ ਖੋੜਾ ਹੋਣ ਗੀਆ ਤਾਂ ਦਰਦ ਕਾਰਨ ਬੱਚਾ ਠੀਕ ਤਰ੍ਹਾ ਖਾਣਾ ਨਹੀ ਖਾ ਸਕਦਾ ਤੇ ਕਪੋਸ਼ਣ ਦਾ ਸ਼ਿਕਾਰ ਹੋ ਸਕਦਾ ਹੈ ਆਮ ਤੋਰ ਤੇ ਮਾਤਾ ਪਿਤਾ ਸੋਚਦੇ ਹਨ ਕੇ ਇਹ ਦੁੱਧ ਵਾਲੇ ਦੰਦ ਟੁਟ ਕੇ ਨਵੇ ਆ ਜਾਦੇ ਹਨ ਤੇ ਇਲਾਜ ਕਰਾਉਣ ਦੀ ਲੋੜ ਨਹੀ ਸਮਝਦੇ ਜੋ ਕੇ ਇਕ ਗਲਤ ਧਾਰਨਾ ਹੈ ਤੇ ਦੰਦਾ ਦਾ ਇਲਾਜ ਸਮੇ ਸਿਰ ਕਰਾਉਣ ਬਹੁਤ ਜਰੂਰੀ ਹੈ ਸਹੀ ਪੋਸਣ ਲੈਣ ਵਾਸਤੇ ਲਾ ਸਿਰਫ ਬੱਚੀਆ ਨੂੰ ਬਲਕੇ ਹਰ ਵਿਅਕਤੀ ਨੂੰ ਆਪਣੇ ਦੰਦਾ ਤੇ Oral ਹੈਲਥ ਦਾ ਧਿਆਨ ਰੱਖਣਾ ਚਾਹੀਦਾ ਹੈ।
ਸਹਾਇਕ ਸਿਵਲ ਸਰਜਨ ਡਾ ਭਾਰਤ ਭੁਸ਼ਨ ਨੇ ਦਸਿਆ ਕੇ ਸਾਰੇ ਸਿਹਤ ਕੇਦਰਾ ਵਿੱਚ ਗੁਰਪ ਮੀਟਿੰਗਾ ਕਰਕੇ ਗਰਭਵਤੀ ਮਾਵਾਂ, ਕਿਸ਼ੋਰ ਬੱਚਿਆਂ ਆਦਿ ਨੂੰ ਸੰਤੁਲਿਤ ਖੁਰਾਕ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਪੋਸ਼ਣ ਮਹੀਨੇ ਦਾ ਮੁਖ ਮੰਤਵ ਸਿਹਤ ਲਈ ਪੋਸ਼ਣ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਸੰਤੁਲਿਤ ਭੋਜਨ ਵਜੋ ਤਲੇ ਹੋਏ ਪਦਾਰਥ ਅਤੇ ਫਾਸਟ ਫੂਡ ਤੋ ਪਰਹੇਜ ਕਰੋ ਨਮਕ ਅਤੇ ਚੀਨੀ ਦੀ ਵਰਤੋ ਘਟ ਕਰੋ ਅਤੇ ਸਿਗਰਟ ,ਸ਼ਰਾਬ ਦੀ ਵਰਤੋ ਨਾ ਕੀਤੀ ਜਾਵੇ। ਇਸ ਮੌਕੇ ਤੇ ਡਿਪਟੀ ਮਾਸ ਮੀਡਿਆ ਅਫਸਰ ਸ਼੍ਰੀ ਅਮਰਜੀਤ ਸਿੰਘ ਦਾਲਮ ਅਤੇ ਸ਼੍ਰੀਮਤੀ ਗੁਰੰਦਿਰ ਕੌਰ ਜੀ ਸ਼ਾਮਲ ਸਨ।