ਜਵਾਹਰ ਨਵੋਦਿਆ ਵਿਦਿਆਲੇ ਦੀ ਦਾਖਲਾ ਪ੍ਰੀਖਿਆ ਦੀਆ ਤਿਆਰੀਆਂ ਸਬੰਧੀ ਮੀਟਿੰਗ ਕੀਤੀ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਫਾਜ਼ਿਲਕਾ 6 ਅਗਸਤ 2021
ਜਵਾਹਰ ਨਵੋਦਿਆ ਵਿਦਿਆਲੇ ਦੀ 11 ਅਗਸਤ 2021 ਨੂੰ  ਹੋਣ ਵਾਲੀ ਦਾਖਲਾ ਪ੍ਰੀਖਿਆ ਦੀਆ  ਤਿਆਰੀਆਂ ਲਈ ਜਿਲ੍ਹਾ ਸਿੱਖਿਆ ਅਫਸਰ ਡਾ ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਵੱਲੋ ਸਵਾਮੀ ਵਿਵੇਕਾਨੰਦ ਹਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਾਜਿਲਕਾ ਵਿਖੇ ਸਮੂਹ ਬੀਪੀਓਜ, ਸੈਟਰ ਸੁਪਰੀਡੈਟ ਅਤੇ ਅਬਜਰਵਰਾ ਨਾਲ ਮੀਟਿੰਗ  ਕਰਕੇ ਪ੍ਰੀਖਿਆ ਪ੍ਰਬੰਧਾ ਦਾ ਜਾਇਜ਼ਾ ਲਿਆ।ਇਹ ਪ੍ਰੀਖਿਆ 11 ਅਗਸਤ 2021 ਨੂੰ  11:30 ਵਜੇ ਤੋ 1:30 ਵਜੇ ਤੱਕ ਹੋਵੇਗੀ। ਉਹਨਾ ਨੇ ਸਮੂਹ ਸੈਟਰ- ਸੁਪਰਡੈਂਟ ਅਤੇ ਅਬਜਰਵਰਾ ਨੂੰ  ਪ੍ਰੀਖਿਆ ਨੂੰ  ਸੁਚਾਰੂ  ਰੂਪ ਨਾਲ  ਨੇਪਰੇ ਚਾੜ੍ਹਨ ਲਈ ਕਿਹਾ।
ਉਹਨਾਂ  ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ  ਹਰ ਸੈਟਰ ਵਿਚ ਕਰੋਨਾ ਪਾਬੰਦੀਆਂ ਦਾ ਸਖਤੀ ਨਾਲ ਪਾਲਣ ਕਰਨਾ ਯਕੀਨੀ ਬਣਾਇਆ ਜਾਵੇ। ਪ੍ਰੀਖਿਆਰਥੀਆਂ ਕੋਈ ਵੀ ਚੀਜ਼ ਆਪਸ ਵਿੱਚ ਸ਼ੇਅਰ ਨਾ ਕਰਨ ਸਭ ਨੇ ਮਾਸਕ ਲਗਾਇਆ ਹੋਏ ਅਤੇ ਸਮਾਜਿਕ ਦੂਰੀ ਦਾ ਧਿਆਨ ਰੱਖਿਆ ਜਾਵੇ। ਜਿਕਰਯੋਗ ਹੈ ਕਿ ਇਸ ਵਕਾਰੀ ਪ੍ਰੀਖਿਆ ਵਿੱਚ ਜਿਲ੍ਹੇ ਦੇ 4300 ਪ੍ਰੀਖਿਆਰਥੀਆਂ ਹਿੱਸਾ ਲੈ ਰਹੇ ਹਨ। ਜਿਹਨਾ ਦੀ ਸਹੂਲਤ ਲਈ ਤਹਿਸੀਲ ਅਬੋਹਰ ਲਈ 11, ਤਹਿਸੀਲ ਫਾਜਿਲਕਾ ਲਈ 7 ਅਤੇ ਤਹਿਸੀਲ ਜਲਾਲਾਬਾਦ ਲਈ 4 ਕੁੱਲ 22 ਸੈਟਰ ਬਣਾਏ ਗਏ ਹਨ।
ਇਸ ਮੀਟਿੰਗ ਵਿੱਚ ਜਵਾਹਰ ਨਵੋਦਿਆ ਸਕੂਲ ਦੇ ਪ੍ਰਿੰਸੀਪਲ ਐਚ ਆਰ ਸਿੰਘ ਨੇ ਸਟਾਫ ਸਮੇਤ ਪੁੱਜ ਕੇ ਸਭ ਦਾ ਸਹਿਯੋਗ ਮੰਗਿਆ। ਡਾ ਬੱਲ ਨੇ ਉਕਤ ਵਕਾਰੀ ਪ੍ਰੀਖਿਆ ਨੂੰ ਪੂਰੀ ਪਾਰਦਰਸ਼ਤਾ ਨਾਲ ਨੇਪਰੇ ਚਾੜ੍ਹਨ ਲਈ ਕਿਹਾ। ਉਹਨਾਂ  ਕਿਹਾ ਕਿ ਪ੍ਰੀਖਿਆਰਥੀਆਂ ਨੂੰ  ਸੈਟਰ ਵਿਚ  ਕੋਈ ਮੁਸ਼ਕਲ ਪੇਸ਼ ਨਾ ਆਉਣ ਦਿੱਤਾ ਜਾਵੇ। ਇਸ ਮੌਕੇ ਤੇ ਪ੍ਰਿਸੀਪਲ  ਪ੍ਰਦੀਪ ਖਨਗਵਾਲ, ਸਮੂਹ ਬੀਪੀਓਜ, ਕੇਂਦਰ ਸੁਪਰਡੈਂਟ, ਅਬਜਰਵਰ, ਆਈ ਸੀ ਟੀ ਕੋਆਰਡੀਨੇਟਰ ਵਿਵੇਕ ਅਨੇਜਾ, ਮੈਡਮ ਮਨੀਸ਼ਾ,ਜਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਗੁਰਛਿੰਦਰਪਾਲ ਸਿੰਘ ਮੌਜੂਦ ਸਨ।
Spread the love