ਰੂਪਨਗਰ 1 ਜੂਨ 2021
ਸ੍ਰੀ ਦਿਨੇਸ਼ ਵਸ਼ਿਸ਼ਟ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) – ਕਮ-ਸੀ.ਈ.ਓ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਡੀ.ਬੀ.ਈ.ਈ ਵੱਲੋਂ ਕਰੋਨਾ ਮਹਾਂਮਾਰੀ ਤੋਂ ਬਚਾਅ ਦੇ ਚੱਲਦੇ ਸਮਾਜਿਕ ਦੂਰੀ ਨੂੰ ਧਿਆਨ ਵਿੱਚ ਰੱਖਦੇ ਹੋਏ, 2 ਜੂਨ ਨੂੰ 11 ਵਜੇ ਆਨ-ਲਾਈਨ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।। ਇਸ ਕੈਂਪ ਵਿੱਚ ਸਟਾਰ ਹੈਲਥ ਕੰਪਨੀ ਵੱਲੋਂ ਰੂਰਲ ਸੇਲਜ਼ ਮੈਨੇਜਰ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਦੀ ਆਨ-ਲਾਈਨ ਇੰਟਰਵਿਊ ਲਈ ਜਾਵੇਗੀ। ਇਸ ਇੰਟਰਵਿਊ ਵਿੱਚ 22 ਤੋਂ 45 ਸਾਲ ਦੇ ਉਮੀਦਵਾਰ ਭਾਗ ਲੈ ਸਕਦੇ ਹਨ। ਸਫਲ ਉਮੀਦਵਾਰਾਂ ਨੂੰ 1.50 ਤੋਂ 1.80 ਲੱਖ ਤੱਕ ਦੇ ਸਾਲਾਨਾ ਪੈਕੇਜ ਅਤੇ ਹੋਰ ਲਾਭ ਮਿਲਣਯੋਗ ਹੋਣਗੇ। ਟੀਮ ਹੈਂਡਲਿੰਗ ਇੰਸ਼ੋਰੈਸ ਇੰਡਸਟਰੀ/ ਪ੍ਰਾਈਵੇਟ ਬੈਕਿੰਗ, ਐਨ.ਬੀ.ਐੱਫ.ਸੀ, ਲੋਨਜ਼, ਕਰੈਡਿਟ ਕਾਰਡ, ਆਟੋ ਸੈਕਟਰ ਦਾ ਤਜ਼ਰਬਾ ਰੱਖਣ ਵਾਲੇ ਉਮੀਦਵਾਰਾਂ ਨੂੰ ਪਹਿਲ ਦਿੱਤੀ ਜਾਵੇਗੀ। ਚਾਹਵਾਨ ਪ੍ਰਾਰਥੀ ਜ਼ੂਮ ਲਿੰਕ https://us04web.zoom.us/j/77636607441?pwd=UWJ3ZjB3WmFkSGZzcXI4M3g3SmZTQT09 Meeting ID: 776 3660 7441, Passcode: 5gmS0d ਰਾਹੀਂ ਇਸ ਇੰਟਰਵਿਊ ਵਿੱਚ ਭਾਗ ਲੈ ਸਕਦੇ ਹਨ। ਵਧੇਰੀ ਜਾਣਕਾਰੀ ਲਈ ਪ੍ਰਾਰਥੀ ਇਸ ਦਫ਼ਤਰ ਦੇ ਹੈਲਪਲਾਈਨ ਨੰ: 85570-10066 ਤੇ ਸੰਪਰਕ ਕਰ ਸਕਦੇ ਹਨ।