ਤਰਨ ਤਾਰਨ, 13 ਜੂਨ 2021
ਆਮ ਲੋਕਾਂ ਨੂੰ ਇਸ ਗਰਮੀ ਦੇ ਮੌਸਮ ਵਿੱਚ ਡੇਗੂ/ਮਲੇਰੀਆਂ ਤੋ ਬਚਾਣ ਲਈ ਜਾਗਰੁਕਤਾ ਦੇਣ ਹਿਤ ਅੱਜ ਸਿਵਲ ਸਰਜਨ, ਤਰਨ ਤਾਰਨ ਡਾ. ਰੋਹਿਤ ਮਹਿਤਾ ਦੇ ਦਿਸ਼ਾਂ ਆਦੇਸ਼ਾ ਤੇ ਪਿੰਡ ਸ਼ਹਾਬਪੁਰ ਦੇ ਛੱਪੜਾਂ ਵਿੱਚ ਗੰਮਬੂਜਿਆ ਮੱਛੀਆਂ ਛੱਡੀਆਂ ਗਈਆ।
ਇਸ ਅਵਸਰ ਤੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦਸਿਆ ਕਿ ਗੰਮਬੂਜਿਆ ਮੱਛੀਆਂ ਰਾਹੀ ਸਿਹਤ ਵਿਭਾਗ ਵਲੋਂ ਮਲੇਰੀਆਂ ਦੇ ਮੱਛਰ ਤੇ ਕਾਬੂ ਪਾਉਣ ਲਈ ਜਿਲੇ ਭਰ ਦੇ ਲਗਭਗ 50 ਛੱਪੜਾ ਵਿਚ ਗੰਮਬੂਜਿਆ ਮੱਛੀਆਂ ਛਡੀਆਂ ਜਾ ਚੁਕੀਆ ਹਨ। ਇਸ ਦਾ ਮੱੁਖ ਉਦੇਸ਼ ਮੱਛਰਾਂ ਦੇ ਲਾਰਵੇ ਨੂੰ ਖਤਮ ਕਰਨਾ ਹੈ ਕਿਉਂ ਕਿ ਗੰਮਬੂਜਿਆ ਮੱਛੀਆਂ ਮਛਰਾਂ ਦੇ ਲਾਰਵੇ ਨੂੰ ਖਾ ਜਾਦੀਆਂ ਹਨ।ਜਿਸ ਨਾਲ ਮਲੇਰੀਆਂ ਦੇ ਮੱਛਰ ਪੈਦਾ ਨਹੀ ਹੋਣਗੇ।ਇਸ ਤਰਾਂ ਇਨਾਂ ਮੱਛੀਆਂ ਰਾਹੀ ਮਲੇਰੀਆਂ ਜਹਿਆਂ ਖਤਰਨਾਕ ਬਿਮਾਰੀਆਂ ਤੇ ਕਾਬੂ ਪਾਇਆ ਜਾ ਸਕਦਾ ਹੈ।
ਡਾ. ਰੋਹਿਤ ਮਹਿਤਾ ਵਲੋ ਜਾਣਕਾਰੀ ਦਿੰਦੇ ਕਿਹਾ ਗਿਆ ਕਿ ਡੇਗੂ/ਮਲੇਰੀਆਂ ਤੋ ਬੱਚਣ ਲਈ ਸਭ ਤੋ ਜਿਆਦਾ ਜਰੂ੍ਰਰੀ ਹੈ ਕੀ ਮੱਛਰ ਦੀ ਪੈਦਾਵਾਰ ਨੂੰ ਹੀ ਰੋਕਿਆ ਜਾਵੇ।ਕਿਉਕੀ ਇਲਾਜ ਨਾਲੋ ਪਰਹੇਜ ਜਿਆਦਾ ਜਰੂਰੀ ਹੈ।ਉਨਾਂ ਕਿਹਾ ਕਿ ਸਾਨੂੰ ਨਕਾਰਾ ਸਮਾਨ ਛੱਤ ਤੇ ਸੁਟਣ ਦੀ ਬਜਾਏ ਨਸ਼ਟ ਕੀਤਾ ਜਾਵੇ ਜਾਂ ਕਬਾੜੀਏ ਨੁੰ ਦਿੱਤਾ ਜਾਵੇ। ਇਸ ਦੇ ਨਾਲ ਹੀ ਦਿਨ ਵੇਲੇ ਪੁਰੀ ਬਾਹਵਾਂ ਤੇ ਕੱਪੜੇ ਪਹਿਣੇ ਜਾਨ।
ਮੱਛਰ ਭਜਾਉਣ ਵਾਲੀਆ ਕਰੀਮਾ ਆਦੀ ਦਾ ਇਸਤੇਮਾਲ ਵੀ ਸਾਨੂੰ ਮਲੇਰੀਆ ਤੋ ਬਚਾ ਸਕਦੀ ਹੈ।ਮਲਰੀਆ ਇੱਕ ਐਨਾਫਲੀਜ ਮੱਛਰ ਦੇ ਕੱਟਣ ਨਾਲ ਫੈਲਦਾ ਹੈ।ਇਹ ਮਛੱਰ ਸਾਫ ਖੜੇ ਪਾਣੀ ਵਿਚ ਪੈਦਾ ਹੰਦੇ ਹਨ। ਇਸ ਦੇ ਲੱਛਣ ਠੰਢ ਅਤੇ ਕਾਬੇ ਨਾਲ ਬੁਖਾਰ, ਤੇਜ ਬੁਖਾਰ ਅਤੇ ਸਿਰ ਦਰਦ ਹੋਣਾ, ਥਕਾਵਟ ਤੇ ਕਮਝੋਰੀ ਹੋਣਾ ਅਤੇ ਸਰੀਰ ਨੂੰ ਪਸੀਨਾ ਆਉਣਾ।ਮਲੇਰੀਆ ਬੁਖਾਰ ਦੇ ਸ਼ੱਕ ਹੋਣ, ਦੀ ਸੂਰਤ ਵਿੱਚ ਤੂਰੰਤ ਸਰਕਾਰੀ ਹਸਪਤਾਲ ਤੋ ਹੀ ਫਰੀ ਚੈਕਅੱਪ ਅਤੇ ਇਲਾਜ ਕਰਵਾਉਣ।
ਇਸ ਮੋਕੇ ਤੇ ਸਹਾਇਕ ਮਲੇਰੀਆ ਅਫਸਰ ਕਵੰਲ ਬਲਰਾਜ ਸਿੰਘ ਅਤੇ ਹੈਲਥ ਇੰਸਪੈਲਕਰ ਗੁਰਬਖਸ਼ ਸਿੰਘ, ਮੇਲ ਵਰਕਰ ਮਨਰਾਜਬੀਰ ਸਿੰਘ ਹਾਜਰ ਸਨ।