ਲੁਧਿਆਣਾ, 01 ਜੁਲਾਈ 2021 ਡਿਪਟੀ ਡਾਇਰੈਕਟਰ, ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਲੁਧਿਆਣਾ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਪੰਜਾਬ ਪੁਲਿਸ ਵਿੱਚ ਭਰਤੀ ਕੀਤੀ ਜਾ ਰਹੀ ਹੈ। ਉਨ੍ਹਾ ਯੋਗ ਉਮੀਦਵਾਰਾਂ ਨੂੰ ਭਰਤੀ ਲਈ ਦਿੱਤੀ ਜਾਣ ਵਾਲੀ ਮੁਫ਼ਤ ਟ੍ਰੇਨਿੰਗ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।
ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਵਿੱਚ ਪੁਰਸ਼ ਅਤੇ ਮਹਿਲਾਵਾਂ ਦੋਵਾਂ ਦੀ ਆਉਣ ਵਾਲੀ ਭਰਤੀ ਦੇ ਮੱਦੇਨਜ਼ਰ, ਬੀਤੇ ਦਿਨੀਂ ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਰਾਕੇਸ਼ ਅਗਰਵਾਲ ਨੇ ਚਾਹਵਾਨ ਉਮੀਦਵਾਰਾਂ ਦੀ ਸਹੂਲਤ ਲਈ ਮੁਫਤ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਕੀਤਾ ਸੀ।
ਸ੍ਰੀਮਤੀ ਸ਼ਰਮਾ ਨੇ ਅੱਗੇ ਦੱਸਿਆ ਕਿ ਇਹ ਸਿਖਲਾਈ ਪ੍ਰੋਗਰਾਮ ਸਾਰੇ ਚਾਹਵਾਨ ਉਮੀਦਵਾਰਾਂ ਲਈ 27 ਜੂਨ, 2021 ਤੋਂ ਨਵੰਬਰ 2021 ਤੱਕ ਪੁਲਿਸ ਲਾਈਨਜ਼ ਲੁਧਿਆਣਾ ਕਮਿਸ਼ਨਰੇਟ ਵਿਖੇ ਹਰ ਰੋਜ਼ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਮੁਫਤ ਚਲਾਇਆ ਜਾ ਰਿਹਾ ਹੈ। ਉਨ੍ਹਾ ਦੱਸਿਆ ਕਿ ਕੋਚਿੰਗ ਪ੍ਰੋਗਰਾਮ ਵਿੱਚ ਦੌੜ, ਉੱਚੀ ਛਾਲ ਅਤੇ ਲੰਬੀ ਛਾਲ ਦੇ ਨਾਲ-ਨਾਲ ਸਿਹਤ ਦੀ ਤੰਦਰੁਸਤੀ ਲਈ ਹੋਰ ਪ੍ਰਮੁੱਖ ਕਸਰਤਾਂ ਵੀ ਕਰਵਾਈਆਂ ਜਾਣਗੀਆਂ। ਇਹ ਸਿਖਲਾਈ ਪੰਜਾਬ ਪੁਲਿਸ ਦੇ ਨਾਲ-ਨਾਲ ਖੇਡ ਵਿਭਾਗ ਦੇ ਟ੍ਰੇਨਰਾਂ ਵੱਲੋਂ ਵੀ ਦਿੱਤੀ ਜਾ ਰਹੀ ਹੈ।
ਉਨ੍ਹਾ ਚਾਹਵਾਨ ਉਮੀਦਵਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਆਪ ਨੂੰ ਕੋਚਿੰਗ ਲਈ ਆਨਲਾਈਨ ਰਜਿਸਟਰ ਕਰ ਸਕਦੇ ਹਨ ਜਾਂ ਸਿਰਫ ਦੋ ਪਾਸਪੋਰਟ ਅਕਾਰ ਦੀਆਂ ਫੋਟੋਆਂ ਅਤੇ ਰਿਹਾਇਸ਼ ਦੇ ਸਬੂਤ ਨਾਲ ਸਾਈਟ ‘ਤੇ ਵੀ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਸਬ ਇੰਸਪੈਕਟਰ 4 ਕੈਡਰਾਂ, ਇਨਵੈਸਟੀਗੇਸ਼ਨ (289), ਆਰਮਡ (97), ਜ਼ਿਲ੍ਹਾ (87) ਅਤੇ ਇੰਟੈਲੀਜੈਂਸ (87) ਵਿੱਚ ਕੁੱਲ 560 ਅਸਾਮੀਆਂ ਹਨ। ਪੁਲਿਸ ਸਬ-ਇੰਸਪੈਕਟਰ ਸਾਝਾਂ ਆਨਲਾਈਨ ਅਰਜ਼ੀ ਫਾਰਮ 5 ਜੁਲਾਈ 2021 ਨੂੰ ਸ਼ੁਰੂ ਹੋਵੇਗਾ। ਕੰਪਿਊਟਰ ਅਧਾਰਤ 2 ਲਿਖਤੀ ਪ੍ਰੀਖਿਆਵਾਂ ਸਮਾਂ 2 ਘੰਟੇ ਹਰੇਕ 17-31 ਅਗਸਤ 2021 ਤੱਕ ਹੋਣਗੀਆਂ।
ਵਧੇਰੇ ਜਾਣਕਾਰੀ ਲਈ ਲਿੰਕ https://t.me/punjabpoliceindia/739 ‘ਤੇ ਵੀ ਵੇਖਿਆ ਜਾ ਸਕਦਾ ਹੈ।