ਨਗਰ ਕੋਂਸਲਾਂ ਦੇੇ ਸਟਰੀਟ ਵੈਂਡਰਾਂ ਨੂੰ ਫੂਡ ਸੇਫਟੀ ਅਤੇ ਹਾਈਜੀਨ ਸਬੰਧੀ ਜਾਗਰੂਕ ਕਰਨ ਲਈ ਪੀ.ਜੀ. ਆਈ ਅਤੇ ਨਗਰ ਕੋਂਸਲ ਵਲੋਂ ਕਰਵਾਈ ਜਾ ਰਹੀ ਵਰਕਸ਼ਾਪ ਹੋਈ ਸਮਾਪਤ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਰੂਪਨਗਰ 1 ਜੁਲਾਈ 2021
ਪੀ.ਜੀ.ਆਈ (ਕਮਿਊਨਟੀ ਮੈਡੀਸਨ ਅਤੇ ਸਕੂਲ ਆਫ ਪਬਲਿਕ ਹੈਲਥ ਵਿਭਾਗ) ਅਤੇ ਨਗਰ ਕੋਂਸਲ ਰੂਪਨਗਰ ਦੇ ਸਹਿਯੋਗ ਨਾਲ ਡੇ ਨੂਲਮ ਸਕੀਮ ਅਧੀਨ ਰੂਪਨਗਰ ਜਿਲੇ ਦੀਆਂ ਸਮੂਹ ਨਗਰ ਕੋਂਸਲਾਂ ਰੂਪਨਗਰ, ਨੰਗਲ, ਸ੍ਰੀ ਆਨੰਦਪੁਰ ਸਾਹਿਬ, ਮੋਰਿੰਡਾ, ਸੀ੍ਰ ਚਮਕੌਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਮਿਤੀ 03/06/2021 ਤੋਂ ਸਟਰੀਟ ਵੈਂਡਰਾਂ ਨੂੰ ਫੂਡ ਸੇਫਟੀ ਅਤੇ ਹਾਈਜੀਨ ਸਬੰਧੀ ਜਾਣਕਾਰੀ ਦੇਣ ਲਈ ਚਲਾਈ ਜਾ ਰਹੀ ਟਰੇਨਿੰਗ  30/06/2021 ਨੂੰ ਖਤਮ ਹੋ ਗਈ, ਜਿਸ ਅਧੀਨ ਕੁੱਲ 609 ਸਟਰੀਟ ਵੈਂਡਰਾਂ ਨੂੰ ਟਰੇਨਿੰਗ ਦਿੱਤੀ ਗਈ।
ਇਸ ਵਰਕਸਾਪ ਦਾ ਆਖਰੀ ਟ੍ਰੇਨਿੰਗ ਪ੍ਰੋਗਰਾਮ  ਨਗਰ ਕੌਂਸਲ ਰੂਪਨਗਰ ਵਿਖੇ ਕੀਤਾ ਗਿਆ ਜਿਸ ਦਾ ਉਦਘਾਟਨ ਮਿਸ. ਦੀਪਸ਼ਿਖਾ ਸ਼ਰਮਾ, ਆਈ.ਏ.ਐਸ, ਏ.ਡੀ.ਸੀ ਜਨਰਲ ਰੂਪਨਗਰ ਵੱਲੋਂ ਕੀਤਾ ਗਿਆ। ਟ੍ਰੇਨਿੰਗ ਸੈਸ਼ਨ ਵਿੱਚ ਵੱਖ-ਵੱਖ ਖੇਤਰਾਂ ਦੇ ਉੱਘੇ ਮਾਹਰਾਂ ਫੋਸਟੈਕ ਟਰੇਨਰ ਸ੍ਰੀ ਵਿਵੇਕ, ਡਾ ਅਭਿਨਵ ਕਾਲੜਾਾ, ਡਾ. ਵੈਸਾਲੀ, ਡਾ ਪੂਨਮ ਖੰਨਾ, ਸ੍ਰੀ ਪ੍ਰਵੀਨ ਡੋਗਰਾ ਅਤੇ ਸੁਖਰਾਜ ਸਿੰਘ   ਦੁਆਰਾ ਸਟਰੀਟ ਵੈਂਡਰਾ ਨੂੰ ਇਸ ਕੋਵਡ ਮਹਾਂਮਾਰੀ ਦੇ ਦੌਰਾਨ ਸਖ਼ਤ ਗੁਣਵੱਤਾ ਦੇ ਨਿਯਮਾਂ ਦੀ ਪਾਲਣਾ ਕਰਕੇ ਵਧੇਰੇ ਕੁਸ਼ਲਤਾ ਨਾਲ ਕੰਮ ਕਰਨ ਲਈ ਟ੍ਰੇਨਿੰਗ ਤੇ ਉਤਸ਼ਾਹਤ ਕੀਤਾ ਗਿਆ।  ਮਾਹਿਰਾਂ ਵਲੋਂ  ਮਹਾਂਮਾਰੀ ਦੇ ਦੌਰਾਨ ਭੋਜਨ ਖਰੀਦਣ ਅਤੇ ਆਰਡਰ ਕਰਨ, ਖਾਣਾ ਤਿਆਰ ਕਰਨ ਅਤੇ ਸੰਭਾਲਣ ਵੇਲੇ ਲੈਣ ਵਾਲੀਆਂ ਸਾਵਧਾਨੀਆਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਗਿਆ . ਇਸ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਸ਼੍ਰੀ ਮਹੇਸ਼ ਕੁਮਾਰ ਸਟ੍ਰੀਟ ਫੂਡ ਵੈਂਡਰ ਨੂੰ ਫੂਡ ਵੈਂਡਰ ਕੈਟਾਗਰੀ ਵਿੱਚ ਅਤੇ ਸ਼੍ਰੀ ਰਾਜ ਪਾਲ ਸਿੰਘ ਨੂੰ ਨਾਨ-ਫੂਡ ਕੈਟਾਗਿਰੀ ਵਿੱਚ ਰੂਪਨਗਰ ਸ਼ਹਿਰ ਦਾ ਸਭ ਤੋਂ ਵਧੀਆ ਸਟਰੀਟ ਵੈਂਡਰ ਘੋਸ਼ਿਤ ਕੀਤਾ ਗਿਆ। ਟਰਨਿੰਗ ਦੀ ਸਮਾਪਤੀ ਦੋਰਾਨ   ਸਟਰੀਟ ਵੈਂਡਰਜ਼ ਨੂੰ ਮੁਫਤ ਹਾਈਜੀਨ ਕਿੱਟ’ ਦਿੱਤੀ ਗਈ ਜਿਸ ਵਿਚ  ਐਪਰਨ, ਦਸਤਾਨੇ, ਸਿਰ ਕਵਰ, ਮਾਸਕ ਅਤੇ ਆਈ.ਈ.ਸੀ ਸਮੱਗਰੀ ਅਤੇ ਸਰਟੀਫਿਕੇਟ ਵੀ ਦਿੱਤੇ ਗਏ ਅਤੇ ਨਗਰ ਕੌਂਸਲ ਵੱਲੋਂ ਸਟਰੀਟ ਵੈਂਡਰਾਂ ਨੂੰ ਮਾਨ ਭੱਤੇ ਵੀ ਦਿੱਤੇ ਗਏ। ਇਸ ਵਰਕਸ਼ਾਪ ਵਿਚ ਪੀ.ਜੀ.ਆਈ ਤੋਂ  ਡਾ. ਪੂਨਮ ਖੰਨਾ, ਡਾ. ਵੈਸ਼ਾਲੀ ਸੋਨੀ ਅਤੇ ਡਾ. ਅਭਿਨਵ ਕਾਲੜਾ ਤੋਂ ਇਲਾਵਾ ਸ਼੍ਰੀ ਭਜਨ ਚੰਦ, ਕਾਰਜ ਸਾਧਕ ਅਫਸਰ ਨਗਰ ਕੌਂਸਲ ਰੂਪਨਗਰ, ਸ਼੍ਰੀ ਪ੍ਰਵੀਨ ਡੋਗਰਾ, ਸਿਟੀ ਮਿਸ਼ਨ ਮੈਨੇਜਰ,ਗੁਰਪ੍ਰੀਤ ਸਿੰਘ, ਸੀ.ਓ    ਅਤੇ ਸੰਗੀਤਾ ਰਾਣੀ, ਪ੍ਰਿੰਸੀਪਲ ਡੀ.ਏ.ਵੀ ਸਕੂਲ ਰੂਪਨਗਰ ਹਾਜਰ ਸਨ।
Spread the love