ਨੈਸ਼ਨਲ ਅਚੀਵਮੈਂਟ ਸਰਵੇ ਦੀ ਤਿਆਰੀ ਸਬੰਧੀ ਇੱਕ ਰੋਜਾ ਟ੍ਰੇਨਿੰਗ ਸਪੰਨ -ਬੀ.ਪੀ.ਈ.ਓ.

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਫ਼ਾਜ਼ਿਲਕਾ 21 ਜੁਲਾਈ 2021
ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਫਾਜਿਲਕਾ ਡਾ ਸੁਖਵੀਰ ਸਿੰਘ ਬੱਲ ਦੀ ਅਗਵਾਈ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਬੋਹਰ 1 ਅਜੈ ਛਾਬੜਾ ਵੱਲੋਂ ਬਲਾਕ ਅਬੋਹਰ 1ਦੇ ਸਮੂਹ ਸੀਐਚਟੀਜ ਅਤੇ ਪੜ੍ਹੋ ਪੰਜਾਬ ਪੜਾਓ ਪੰਜਾਬ ਟੀਮ ਮੈਬਰਾਂ, ਬਲਾਕ ਅਤੇ ਕਲੱਸਟਰ ਨੋਡਲ ਇੰਚਾਰਜ (ਨੈਸ) ਨਾਲ ਕੋਵਿਡ ਹਦਾਇਤਾਂ ਦੀ ਪਾਲਣਾ ਕਰਦਿਆਂ ਇੱਕ ਰੋਜਾ ਟ੍ਰੇਨਿੰਗ ਕਰਵਾਈ ਗਈ।
ਉਨ੍ਹਾਂ ਸਮੂਹ ਸੀਐਚਟੀਜ ਅਤੇ ਪੜ੍ਹੋ ਪੰਜਾਬ ਪੜਾਓ ਪੰਜਾਬ ਟੀਮ ਮੈਂਬਰਾਂ ਅਤੇ ਬਲਾਕ ਅਤੇ ਕਲੱਸਟਰ ਨੋਡਲ ਇੰਚਾਰਜ ਨੂੰ ਕਿਹਾ ਕਿ ਆਪਣੇ ਆਪਣੇ ਕਲੱਸਟਰਾਂ ਵਿੱਚ ਸਮੂਹ ਅਧਿਆਪਕ ਵਰਗ ਬੱਚਿਆਂ ਨੂੰ ਭਾਰਤ ਸਰਕਾਰ ਵਲੋਂ ਕਰਵਾਏ ਜਾਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇ ਦੀ ਜੋਰਦਾਰ ਤਿਆਰੀ ਕਰਵਾਉਣ ਲਈ ਪ੍ਰੇਰਿਤ ਕਰਨ। ਉਹਨਾਂ ਕਿਹਾ ਕੀ ਇਸ ਤੋ ਪਹਿਲਾ ਸਿੱਖਿਆ ਵਿਭਾਗ ਪੰਜਾਬ ਵੱਲੋਂ ਆਪਣੇ ਪੱਧਰ ‘ਤੇ ਇਸ ਦੀ ਤਿਆਰੀ ਵੱਜੋ ਹਰ ਮਹੀਨੇ ਪੰਜਾਬ ਅਚੀਵਮੈਂਟ ਸਰਵੇ ਟੈਸਟ ਲਿਆ ਜਾਵੇਗਾ।
ਉਹਨਾਂ ਨੇ ਸਮੂਹ ਸੀਐਚਟੀਜ ਅਤੇ ਪੜ੍ਹੋ ਪੰਜਾਬ ਪੜਾਓ ਪੰਜਾਬ ਟੀਮ ਮੈਂਬਰਾਂ ਨੂੰ ਚਾਲੂ ਸੈਸ਼ਨ ਲਈ ਵੱਧ ਤੋਂ ਵੱਧ ਦਾਖਲੇ ਕਰਨ ਲਈ ਉਤਸਾਹਿਤ ਕੀਤਾ। ਸਮੂਹ ਅਧਿਆਪਕਾਂ ਨੂੰ ਬੱਚਿਆਂ ਦੀ ਪੜ੍ਹਾਈ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਆਨ ਲਾਇਨ ਕਲਾਸਾ ਲਗਾਉਣ ਲਈ ਪ੍ਰੇਰਿਤ ਕਰਨ ਲਈ ਕਿਹਾ ਗਿਆ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਧ ਤੋ ਵੱਧ ਲਾਇਬ੍ਰੇਰੀ ਦੀਆ ਜਾਰੀ ਕੀਤੀਆਂ ਕਿਤਾਬਾਂ ਪੜਨ ਲਈ ਪ੍ਰੇਰਿਤ ਕਰਨ ਲਈ ਕਿਹਾ ਤਾ ਜੋ ਵਿਦਿਆਰਥੀਆਂ ਦੀਆ ਪੜ੍ਹਣ ਰੁਚੀਆਂ ਨੂੰ ਵਿਕਸਤ ਕੀਤਾ ਜਾ ਸਕੇ। ਉਹਨਾਂ ਨੇ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਭੇਜੀਆਂ ਅਭਿਆਸ ਬੁੱਕ ਤੋ ਵੱਧ ਤੋਂ ਵੱਧ ਅਭਿਆਸ ਕਰਾਉਣ ਲਈ ਕਿਹਾ। ਉਹਨਾਂ ਨੇ ਕਿਹਾ ਕਿ ਕਰੋਨਾ ਕਾਲ ਸਾਡੇ ਸਾਰਿਆਂ ਲਈ ਇਮਤਿਹਾਨ ਦੀ ਘੜੀ ਹੈ, ਅਸੀ ਆਪ ਇਸ ਮਹਾਂਮਾਰੀ ਤੋਂ ਬਚਣਾ ਹੈ ਅਤੇ ਆਪਣੇ ਵਿਦਿਆਰਥੀਆਂ ਨੂੰ ਵੀ ਬਚਾਉਣਾ ਹੈ,ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਾਨੂੰ ਸਾਰਿਆਂ ਨੂੰ ਆਪਣਾ ਬਣਦਾ ਯੋਗਦਾਨ ਦੇਣਾ ਚਾਹੀਦਾ ਹੈ। ਵਿਦਿਆਰਥੀਆਂ ਦੇ ਮਾਪਿਆਂ ਨਾਲ ਤਾਲਮੇਲ ਬਣਾ ਕੇ ਰੱਖਣਾ ਚਾਹੀਦਾ ਹੈ ।ਵਿਦਿਆਰਥੀਆਂ ਨੂੰ ਟੀਵੀ ਪ੍ਰੋਗਰਾਮ ਦੇਖਣ ਅਤੇ ਆਨਲਾਈਨ ਕਲਾਸਾ ਲਗਾਉਣ ਲਈ ਉਤਸਾਹਿਤ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਆਓ ਸਾਰੇ ਮਿਲ ਕੇ ਨੈਸ ਨੂੰ ਜੋਰਦਾਰ ਮੁਹਿੰਮ ਬਣਾਈਏ ਅਤੇ ਮਿੱਥੇ ਟੀਚੇ ਨੂੰ ਪੂਰਾ ਕਰਕੇ ਆਪਣੇ ਬਲਾਕ ਨੂੰ ਬੁਲੰਦੀਆਂ ਵੱਲ ਲੈ ਕੇ ਜਾਈਏ । ਉਹਨਾਂ ਨੇ ਕਿਹਾ ਕਿ ਉਹ ਬਲਾਕ ਦੇ ਸਮੂਹ ਅਧਿਆਪਕਾਂ ਤੋ ਪੂਰਨ ਸਹਿਯੋਗ ਲਈ ਆਸਵੰਦ ਹਨ।
ਇਸ ਮੌਕੇ ਤੇ ਸੀ.ਐਚ.ਟੀ. ਮਨਜੀਤ ਕੌਰ,ਪ੍ਰਮੋਦ ਬਾਲਾ, ਮੈਡਮ ਆਰਤੀ,ਰੇਣੂਬਾਲਾ, ਰਾਜ ਕੁਮਾਰ ,ਕੁਲਵੰਤ ਕੌਰ, ਜਗਦੀਸ਼ ਕੁਮਾਰ, ਪਵਨ ਕੁਮਾਰ ਅਤੇ ਸਮੂਹ ਕਲੱਸਟਰ ਨੈਸ ਨੋਡਲ ਇੰਚਾਰਜ ਮੌਜੂਦ ਸਨ।

Spread the love