ਪਿੰਡ ਸਿੰਘਪੁਰਾ ਵਿਖੇ ਕਿਸਾਨ ਬੀਬੀਆਂ ਨੂੰ ਮਿਲੀ ਸੈਲਫ ਹੈਲਪ ਦੀ ਸਿਖਲਾਈ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਮਾਜਰੀ, 3 ਸਤੰਬਰ 2021
ਮੁੱਖ ਖੇਤੀਬਾੜੀ ਅਫ਼ਸਰ ਡਾ.ਰਾਜੇਸ਼ ਕੁਮਾਰ ਰਹੇਜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਖੇਤੀਬਾੜੀ ਅਫਸਰ, ਮਾਜਰੀ ਡਾ. ਗੁਰਬਚਨ ਸਿੰਘ ਦੀ ਅਗਵਾਈ ਹੇਠ ਪਿੰਡ ਸਿੰਘਪੁਰਾ ਵਿਖੇ ਕਿਸਾਨ ਬੀਬੀਆਂ ਦੇ ਸੈਲਫ ਹੈਲਪ ਦੀ ਟਰੇਨਿੰਗ ਲਗਵਾਈ ਗਈ । ਇਸ ਕੈਂਪ ਵਿੱਚ ਕਿਸਾਨ ਬੀਬੀਆਂ ਨੂੰ ਫਲਾਂ ਅਤੇ ਸਬਜ਼ਆਂ ਦੇ ਆਚਾਰ , ਚਟਨੀਆਂ , ਮੁਰੱਬੇ ਅਤੇ ਹੋਰ ਵਿਅੰਜਨ ਬਣਾਉਣ ਦੀ ਸਿਖਲਾਈ ਦਿੱਤੀ ਗਈ ।
ਇਸ ਮੌਕੇ ਡੀ.ਪੀ.ਡੀ ਸ੍ਰੀਮਤੀ ਸ਼ਿਖਾ ਸਿੰਗਲਾ ਨੇ ਫਲਾਂ ਅਤੇ ਸਬਜ਼ੀਆਂ ਦੇ ਪੌਸ਼ਟਿਕ ਤੱਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਵਪਾਰਕ ਤੌਰ ਉਤੇ ਫਲਾਂ ਅਤੇ ਸਬਜ਼ੀਆਂ ਦੇ ਫਾਇਦੇ ਬਾਰੇ ਕਿਸਾਨ ਬੀਬੀਆਂ ਨੂੰ ਜਾਣੂੰ ਕਰਵਾਇਆ ਗਿਆ । ਡੀ.ਪੀ.ਡੀ. ਸ੍ਰੀਮਤੀ ਅਨੁਰਾਧਾ ਸ਼ਰਮਾ ਵੱਲੋਂ ਕਿਸਾਨ ਬੀਬੀਆਂ ਨੂੰ ਖੁਦ ਆਤਮ ਨਿਰਭਰ ਹੋਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਆਤਮਾ ਸਕੀਮ ਦੀਆਂ ਹੋਰ ਗਤੀਵਿਧੀਆਂ ਬਾਰੇ ਜਾਣੂੰ ਕਰਵਾਇਆ ਗਿਆ। ਇਸ ਮੌਕੇ ਦਲਜੀਤ ਕੌਰ, ਟਰੇਨਰ ਵੱਲੋਂ ਕਿਸਾਨ ਬੀਬੀਆਂ ਨੂੰ ਸਬਜ਼ੀਆਂ ਅਤੇ ਫਲਾਂ ਦੀ ਪ੍ਰੋਸੈਸਿੰਗ ਕਰਨੀ ਵੀ ਸਿਖਾਈ ਗਈ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਬਾਰੇ ਵੀ ਜਾਣੂੰ ਕਰਵਾਇਆ ਗਿਆ। ਇਸ ਕੈਂਪ ਵਿੱਚ ਡਾ. ਰਮਨ ਕਰੌੜੀਆ, ਸਿਮਰਨਜੀਤ ਕੌਰ, ਏ.ਟੀ.ਐਮ ਅਤੇ ਰਾਜਵੀਰ ਕੌਰ ਅਤੇ ਕਿਸਾਨ ਬੀਬੀਆਂ ਹਾਜ਼ਰ ਸਨ।