-ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਮੇਲ ਭੇਜ 10 ਦਿਨ ਦੇ ਅੰਦਰ ਮੰਗੀ ਹੈ ਰਿਪੋਰਟ
-ਮੁਹੱਲਾ ਵਾਸੀ ਪਿਉ-ਪੱਤਰ ਵੱਲੋਂ ਪੀੜ੍ਹਤ ਸੁਨੀਤਾ ਰਾਣੀ ਦੇ ਘਰ ‘ਚ ਦਾਖਲ ਹੋ ਕੇ ਕੁੱਟ-ਮਾਰ ਕਰਨ ਦਾ ਹੈ ਮਾਮਲਾ
ਲੁਧਿਆਣਾ, 19 ਮਈ, 2021 (000) – ਲੁਧਿਆਣਾ ਸ਼ਹਿਰੀ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਘੱਟ ਗਿਣਤੀ ਵਰਗ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਐਨਥਨੀ ਮਸ਼ੀਹ ਨੇ ਸਥਾਨਕ ਲੁਧਿਆਣਾ ਦੇ ਮਾਇਆਪੁਰੀ, ਗਲੀ ਨੰਬਰ 1/6, ਟਿੱਬਾ ਰੋਡ ਦੀ ਰਹਿਣ ਵਾਲੀ ਸੁਨੀਤਾ ਰਾਣੀ ਅਤੇ ਉਸ ਦੀ ਨਾਬਾਲਗ ਬੱਚੀ ਸਿਮਰਨ ਵਲੋਂ ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਦੇ ਮੈਂਬਰ ਲਾਲ ਹੁਸੈਨ ਨੂੰ ਨਿੱਜੀ ਤੌਰ ਤੇ ਪੇਸ਼ ਹੋ ਕੇ ਉਨ੍ਹਾਂ ਦੇ ਮੁਹੱੱਲੇ ਵਿੱਚ ਹੀ ਰਹਿਣ ਵਾਲੇ ਬੰਟੀ ਅਤੇ ਕੁਲਦੀਪ ਸਿੰਘ ਦੇ ਖਿਲਾਂਫ ਸ਼ਿਕਾਇਤ ਦਿੱਤੀ ਹੈ।
ਪੀੜ੍ਹਤ ਸੁਨੀਤਾ ਰਾਣੀ ਨੇ ਵਿਸਥਾਰ ਨਾਲ ਦੱਸਿਆ ਕਿ ਉਸ ਨੇ ਬੰਟੀ ਪੁੱਤਰ ਕੁਲਦੀਪ ਸਿੰਘ ਕੋਲੋ ਦਸ ਹਜ਼ਾਰ ਰੁੁਪਏ ਵਿਆਜ ਤੇ ਲਏ ਹੋਏ ਸਨ ਅਤੇ ਉਹ ਰਕਮ ਦਾ ਵਿਆਜ਼ ਹਰ ਮਹੀਨੇ ਸਮੇਂ ਸਿਰ ਬੰਟੀ ਪੁੱਤਰ ਕੁਲਦੀਪ ਸਿੰਘ ਨੂੰ ਦਿੰਦੇ ਰਹੇ, ਪਰ ਚਾਲੂ ਵਰ੍ਹੇ ਦੌਰਾਨ 2-3 ਮਹੀਨੇ ਦਾ ਵਿਆਜ਼ ਨਾ ਦੇਣ ਕਰਕੇ 13 ਅਪ੍ਰੈਲ, 2021 ਨੂੰ ਰਾਤ 9 ਵਜੇ ਬੰਟੀ ਅਤੇ ਉਸ ਦੇ ਪਿਤਾ ਕੁਲਦੀਪ ਸਿੰਘ ਨੇ ਉਨ੍ਹਾਂ ਦੇ ਘਰ ਵਿੱਚ ਦਾਂਖਲ ਹੋ ਕੇ ਗਾਲੀ ਗਲੌਚ ਕਰਦਿਆਂ ਸੁਨੀਤਾ ਰਾਣੀ ਅਤੇ ਉਸ ਦੀ ਨਾਬਾਲਗ ਬੱਚੀ ਦੀ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਬੰਟੀ ਵੱਲੋਂ ਨਾਬਾਲਗ ਸਿਮਰਨ ਨੂੰ ਵਾਲਾ ਤੋ ਫੜ ਕੇ ਧਰਤੀ ਤੇ ਸੁੱਟ ਲਿਆਂ ਤੇ ਉਸ ਨੂੰ ਝਪਟ ਪਿਆ ਅਤੇ ਉਸ ਦੇ ਕੱਪੜੇ ਪਾੜ ਉਸ ਨੂੰ ਨਗਨ ਅਵਸਥਾ ਵਿੱਚ ਕਰ ਦਿੱਤਾ। ਸੁਨੀਤਾ ਰਾਣੀ ਵੱਲੋਂ ਮਰ ਗਏ – ਮਰ ਗਏ ਦਾ ਰੌਲਾ ਸੁਣ ਉਸਦੇ ਗਵਾਂਢ ਰਹਿਣ ਵਾਲੀ ਜਸਵੀਰ ਕੌਰ ਨੇ ਬੰਟੀ ਕੋਲੋ ਨਾਬਾਲਗ ਬੱਚੀ ਸਿਮਰਨ ਨੂੰ ਬੜੀ ਮੁਸ਼ਿਕਲ ਨਾਲ ਛੁਡਾਇਆ ਗਿਆ। ਸੁਨੀਤਾ ਰਾਣੀ ਨੇ ਦੱਸਿਆ ਕਿ ਬੰਟੀ ਅਤੇ ਉਸ ਦੇ ਪਿਤਾ ਕੁਲਦੀਪ ਸਿੰਘ ਨੇ ਜਸਵੀਰ ਕੌਰ ਨਾਲ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਸੁਨਾਤਾ ਰਾਣੀ ਅਤੇ ਉਸਦੀ ਨਾਬਾਲਗ ਬੱਚੀ ਸ਼ਿਮਰਨ ਅਤੇ ਗੁਆਂਢਣ ਨੇ ਉਥੋ ਭੱਜ ਕੇ ਬੜੀ ਮੁਸ਼ਿਕਲ ਨਾਲ ਆਪਣੀ ਜਾਨ ਬਚਾਈ।
ਸੁਨੀਤਾ ਰਾਣੀ ਨੇ ਅੱਗੇੇ ਦੱਸਿਆ ਕਿ ਉਸਨੇ ਆਪਣੀ ਬੱਚੀ ਦਾ ਸਿਵਲ ਹਸਪਤਾਲ ਮੈਡੀਕਲ ਕਰਵਾਇਆ ਤੇ ਰਾਤ 2:30 ਵਜੇ ਥਾਣਾ ਟਿੱਬਾ ਵਿਖੇ ਦਰਖਾਂਸਤ ਦਿੱਤੀ। ਅਗਲੇ ਦਿਨ ਸੁਨੀਤਾ ਰਾਣੀ ਵੱਲੋਂ ਮਾਨਯੋਗ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਪੇਸ਼ ਹੋ ਕੇ ਦਰਖਾਂਸਤ ਦੇਣ ਦੇ ਬਾਵਜੂਦ ਵੀ ਪੁਲਿਸ ਵਲੋਂ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।
ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਦੇ ਮੈਂਬਰ ਲਾਲ ਹੁਸੈਨ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਦੋਸ਼ੀਆਂ ਖਿਲਾਂਫ ਸਖਤ ਕਨੂੰਨੀ ਕਾਰਵਾਈ ਕੀਤੀ ਜਾਵੇਗੀ। ਕਮਿਸ਼ਨ ਨੇ ਪੀੜਤ ਸੁਨੀਤਾ ਰਾਣੀ ਨਾਲ ਹੋਈ ਜ਼ਿਆਦਤੀ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦੇ ਹੋਏ ਪੁਲਿਸ ਕਮਿਸ਼ਨਰ ਲੁਧਿਆਣਾ ਸਿਟੀ ਨੂੰ ਮੇਲ ਭੇਜ 10 ਦਿਨ ਦੇ ਅੰਦਰ ਰਿਪੋਰਟ ਮੰਗੀ ਹੈ।