ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਯੋਜਨਾ ਪੰਜਾਬ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਲਈ ਇਹ ਇੱਕ ਬਹੁਤ ਵਧੀਆ ਉਪਰਾਲਾ-ਡਿਪਟੀ ਕਮਿਸ਼ਨਰ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਨੌਜਵਾਨਾਂ ਨੂੰ ਰੋਜ਼ਗਾਰ/ਸਵੈ-ਰੋਜ਼ਗਾਰ ਮੁੱਹਈਆ ਕਰਵਾਉਣ ਵਿੱਚ ਵੀ ਮੱਦਦ ਕਰ ਰਿਹਾ ਹੈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ
ਜ਼ਿਲ੍ਹੇ ਦੇ ਪਿੰਡ ਜਮਸਤਪੁਰ ਦੀ ਵਸਨੀਕ ਮਨਪ੍ਰੀਤ ਕੌਰ ਕਮਾ ਰਹੀ ਹੈ 8000 ਪ੍ਰਤੀ ਮਹੀਨਾ ਪਲੱਸ ਪਰਫਾਰਮੈਂਸ ਭੱਤਾ
ਤਰਨ ਤਾਰਨ, 21 ਜਨਵਰੀ :
ਪੰਜਾਬ ਸਰਕਾਰ ਦੇ ਮਿਸ਼ਨ ਘਰ ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਤਰਨ ਤਾਰਨ ਨੌਜਵਾਨਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ । ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਜਿੱਥੇ ਰੋਜ਼ਗਾਰ ਬਿਊਰੋ ਬੇਰੋਜ਼ਗਾਰੀ ਨੂੰ ਠੱਲ ਪਾਉਣ ਵਿੱਚ ਮੱਦਦ ਕਰ ਰਿਹਾ ਹੈ, ਉੱਥੇ ਹੀ ਨੌਜਵਾਨਾਂ ਨੂੰ ਰੋਜ਼ਗਾਰ/ਸਵੈ-ਰੋਜ਼ਗਾਰ ਮੁੱਹਈਆ ਕਰਵਾ ਕੇ ਉਹਨਾਂ ਨੂੰ ਆਪਣੇ ਪੈਰਾਂ ਉੱਪਰ ਖੜ੍ਹੇ ਹੋਣ ਵਿੱਚ ਵੀ ਮੱਦਦ ਕਰ ਰਿਹਾ ਹੈ।
ਉਹਨਾਂ ਕਿਹਾ ਕਿ  ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਯੋਜਨਾ ਪੰਜਾਬ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਲਈ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ।ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਜਮਸਤਪੁਰ ਦੀ ਵਸਨੀਕ ਮਨਪ੍ਰੀਤ ਕੌਰ ਇੱਕ ਮੱਧਵਰਗੀ ਪਰਿਵਾਰ ਤੋਂ ਹੈ। ਮਨਪ੍ਰੀਤ ਦੇ ਪਿਤਾ ਕਿਸਾਨ ਹਨ ਅਤੇ ਮਾਤਾ ਜੀ ਘਰ ਦੀ ਦੇਖਭਾਲ ਹੀ ਕਰਦੇ ਹਨ। ਖੇਤੀਬਾੜ੍ਹੀ ਵਿੱਚ ਉਹਨਾਂ ਨੂੰ ਆਮਦਨ ਬਹੁਤ ਘੱਟ ਹੈ।ਮਨਪ੍ਰੀਤ ਨੌਕਰੀ ਕਰ ਕੇ ਆਪਣੇ ਪਿਤਾ ਦਾ ਹੱਥ ਵਟਾਉਣਾ ਚਾਹੁੰਦੀ ਸੀ।
ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸਨੇ ਨੌਕਰੀ ਦੀ ਭਾਲ ਕਰਨੀ ਸ਼ੁਰੂ ਕੀਤੀ, ਪਰ ਕੋਈ ਸਫ਼ਲਤਾ ਨਹੀਂ ਮਿਲੀ । ਮਨਪ੍ਰੀਤ ਨੂੰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਤਰਨ ਤਾਰਨ ਬਾਰੇ ਪਤਾ ਚੱਲਿਆ ਅਤੇ ਉਸਨੇ ਰੋਜ਼ਗਾਰ ਬਿਊਰੋ ਦੇ ਦਫ਼ਤਰ ਵਿੱਚ ਵਿਜ਼ਿਟ ਕੀਤਾ, ਜਿੱਥੇ ਉਸਦਾ ਨਾਮ ਦਰਜ ਕੀਤਾ ਗਿਆ ਅਤੇ ਅਧਿਕਾਰੀਆਂ ਵੱਲੋਂ ਉਸਦੀ ਕੈਰੀਅਰ ਬਾਰੇ ਕੌਂਸਲਿੰਗ ਵੀ ਕੀਤੀ ਗਈ।  ਰੋਜ਼ਗਾਰ ਬਿਊਰੋ ਵੱਲੋਂ ਮਨਪ੍ਰੀਤ ਨੂੰ ਏਜ਼ਾਈਲ ਹਰਬਲ ਕੰਪਨੀ ਵੱਲੋਂ ਵੈੱਲਨੈਸ ਅਡਵਾਈਜ਼ਰ/ਸੇਲਜ਼ ਅਸਿਸਟੈਂਟ  ਦੀ ਪੋਸਟ ਲਈ ਚੱਲ ਰਹੀ ਇੰਟਰਵਿਊ ਬਾਰੇ ਜਾਣਕਾਰੀ ਦਿੱਤੀ ਗਈ।
ਉਸਨੂੰ ਰੋਜ਼ਗਾਰ ਬਿਊਰੋ ਵਿੱਚ ਲੱਗ ਰਹੇ ਪਲੇਸਮੈਂਟ ਕੈਂਪ ਵਿੱਚ ਭਾਗ ਲੈਣ ਦਾ ਸੱਦਾ ਦਿੱਤਾ ਗਿਆ ਅਤੇ ਏਜ਼ਾਈਲ ਹਰਬਲ ਕੰਪਨੀ ਵਿੱਚ ਉਸਦੀ ਇੰਟਰਵਿਊ ਕਰਵਾਈ ਗਈ । ਇੰਟਰਵਿਊ ਦੀ ਪ੍ਰਕਿਰਿਆ ਪਾਸ ਕਰਨ ਤੋਂ ਬਾਅਦ ਕੰਪਨੀ ਵੱਲੋਂ ਮਨਪ੍ਰੀਤ ਦੀ ਸਿਲੈਕਸ਼ਨ ਕਰ ਲਈ ਗਈ। ਮਨਪ੍ਰੀਤ ਕੌਰ ਹੁਣ 8000 ਪ੍ਰਤੀ ਮਹੀਨਾ ਪਲੱਸ ਪਰਫਾਰਮੈਂਸ ਭੱਤਾ ਕਮਾ ਰਹੀ ਹੈ ਅਤੇ ਆਪਣੇ ਪਿਤਾ ਨਾਲ ਘਰ ਦਾ ਖਰਚਾ ਚਲਾਉਣ ਵਿੱਚ ਮਦਦ ਕਰ ਰਹੀ ਹੈ।
ਉਹ ਰੋਜ਼ਗਾਰ ਬਿਊਰੋ ਤੇ ਪੰਜਾਬ ਸਰਕਾਰ ਅਤੇ ਰੋਜ਼ਗਾਰ ਬਿਊਰੋ ਤਰਨ ਤਾਰਨ ਦਾ ਧੰਨਵਾਦ ਕਰਦੀ ਨਹੀਂ ਥੱਕਦੀ। ਉਸਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਅਤੇ ਰੋਜ਼ਗਾਰ ਬਿਊਰੋ ਤਰਨ ਤਾਰਨ ਨੌਜਵਾਨਾਂ ਨੂੰ ਸਹੀ ਸੇਧ ਦੇ ਰਹੇ ਹਨ ਅਤੇ ਰੋਜ਼ਗਾਰ ਦੇ ਮੌਕੇ ਮੁੱਹਈਆ ਕਰਵਾ ਰਹੇ ਹਨ। ਉਸਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਰੋਜ਼ਗਾਰ ਬਿਊਰੋ ਵਿੱਚ ਆਪਣਾ ਨਾਮ ਦਰਜ ਕਰਵਾਉਣ ਅਤੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਘਰ ਘਰ ਰੋਜ਼ਗਾਰ ਦਾ ਲਾਭ ਪ੍ਰਾਪਤ ਕਰਨ  ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਤਰਨ ਤਾਰਨ ਵੱਲੋਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਇਸ ਮਿਸ਼ਨ ਅਤੇ ਦਫ਼ਤਰ ਨਾਲ ਜੁੜਨ ਦੀ ਬੇਨਤੀ ਕੀਤੀ ਜਾਂਦੀ ਹੈ ਤਾਂ ਜੋ ਨੌਜਵਾਨ ਰੋਜ਼ਗਾਰ ਪ੍ਰਾਪਤੀ ਵੱਲ ਆਪਣਾ ਕਦਮ ਵਧਾ ਸਕਣ ।
Spread the love