– 6 ਫਰਵਰੀ 2024 ਤੱਕ ਹੋਵੇਗੀ ਰਜਿਸਟ੍ਰੇਸ਼ਨ : ਡੀ.ਸੀ.
ਫ਼ਿਰੋਜ਼ਪੁਰ, 18 ਜਨਵਰੀ 2024
ਅਗਨੀਵੀਰ ਭਰਤੀ ਤਹਿਤ ਭਾਰਤੀ ਵਾਯੂ ਸੈਨਾ ਵਿੱਚ ਅਗਨੀਵੀਰ ਵਾਯੂ ਲਈ ਭਰਤੀ ਸ਼ੁਰੂ ਹੋ ਚੁੱਕੀ ਹੈ, ਜਿਸ ਲਈ ਉਮੀਦਵਾਰ ਲੜਕੇ/ਲੜਕੀਆਂ (ਅਣ-ਵਿਆਹੇ) 6 ਫਰਵਰੀ 2024 ਤੱਕ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਬਿਊਰੋ ਫਿਰੋਜ਼ਪੁਰ ਸ੍ਰੀ ਰਾਜੇਸ਼ ਧੀਮਾਨ ਵੱਲੋਂ ਦਿੱਤੀ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਭਰਤੀ ਲਈ ਕੁਆਰੇ ਲੜਕੇ ਅਤੇ ਲੜਕੀਆਂ ਜਿਨ੍ਹਾਂ ਦੀ ਜਨਮ ਮਿਤੀ 2 ਜਨਵਰੀ 2004 ਤੋਂ 2 ਜੁਲਾਈ 2007 ਵਿਚਕਾਰ (ਦੋਵੇ ਤਰੀਕਾਂ ਮਿਲਾ ਕੇ) ਹੋਵੇ, ਉਹ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਮੀਦਵਾਰ ਇਸ ਭਰਤੀ ਵਿੱਚ ਭਾਗ ਲੈਣ ਲਈ ਮਿਤੀ 6 ਫਰਵਰੀ 2024 ਤੱਕ ਵੈਬਸਾਈਟ https://agnipathvayu.cdac.in ‘ਤੇ ਰਜਿਸਟਰ ਕਰ ਸਕਦੇ ਹਨ। ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਭਰਤੀ ਸਬੰਧੀ ਦਿੱਤੀ ਵੈਬਸਾਈਟ ‘ਤੇ ਆਪਣੀ ਯੋਗਤਾ ਚੈੱਕ ਕਰਕੇ ਰਜਿਸਟ੍ਰੇਸ਼ਨ ਕਰਨ ਅਤੇ ਭਰਤੀ ਦਾ ਲਾਭ ਉਠਾਉਣ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਉਮੀਦਵਾਰ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਦੂਜੀ ਮੰਜ਼ਿਲ, ਬਲਾਕ ਆਈ. ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਫਿਰੋਜ਼ਪੁਰ ਕੈਂਟ ਵਿਖੇ ਪਹੁੰਚ ਕਰ ਕੇ ਜਾਂ 94654-74122 ‘ਤੇ ਸੰਪਰਕ ਕਰ ਸਕਦੇ ਹਨ।