ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ ਸਮਾਨ ਹੈ: ਸਿਵਲ ਸਰਜਨ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਸਿਵਲ ਸਰਜਨ ਵੱਲੋਂ ਮਾਂ ਦੇ ਦੁਧ ਦੀ ਮਹੱਤਤਾ ਸਬੰਧੀ ਜਾਗਰੂਕਤਾ ਸਮੱਗਰੀ ਰਿਲੀਜ਼
ਫਿਰੋਜ਼ਪੁਰ 4 ਅਗਸਤ 2021 ਮਾਂ ਦਾ ਦੁੱਧ ਬੱਚੇ ਲਈ ਕੁਦਰਤ ਦਾ ਇੱਕ ਅਣਮੁੱਲਾ ਵਰਦਾਨ ਹੈ, ਇਹ 06 ਮਹੀਨੇ ਤੱਕ ਬੱਚੇ ਲਈ ਸੰਪੂਰਨ ਆਹਾਰ ਹੈ ਅਤੇ ਬੱਚੇ ਲਈ ਇਹ ਅੰਮ੍ਰਿਤ ਸਮਾਨ ਹੈ। ਇਹ ਵਿਚਾਰ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ. ਰਾਜਿੰਦਰ ਅਰੋੜਾ ਨੇ ਵਿਸ਼ਵ ਬਰੈਸਟ ਫੀਡਿੰਗ ਸਪਤਾਹ ਦੌਰਾਨ ਆਪਣੇ ਦਫਤਰ ਵਿਖੇ ਜਾਗਰੂਕਤਾ ਬੈਨਰਜ਼ ਰਿਲੀਜ਼ ਕਰਨ ਮੌਕੇ ਪ੍ਰਗਟ ਕੀਤੇ।
ਉਹਨਾਂ ਖੁਲਾਸਾ ਕੀਤਾ ਕਿ ਹਰ ਸਾਲ 01 ਅਗਸਤ ਤੋਂ 07 ਅਗਸਤ ਤੱਕ ਵਿਸ਼ਵ ਬਰੈਸਟ ਫੀਡਿੰਗ ਸਪਤਾਹ ਆਯੋਜਿਤ ਕੀਤਾ ਜਾਂਦਾ ਹੈ ਅਤੇ ਇਸ ਸਮੇੰ ਦੌਰਾਨ ਆਮ ਲੋਕਾਂ ਵਿੱਚ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕਤਾ ਪੈਦਾ ਕੀਤੀ ਜਾਂਦੀ ਹੈ। ਉਹਨਾਂ ਜਾਣਕਾਰੀ ਦਿੱਤੀ ਕਿ ਨਵਜਾਤ ਬੱਚੇ ਨੂੰ ਜਿੰਨੀ ਜਲਦੀ ਹੋ ਸਕੇ ਮਾਂ ਦਾ ਦੁੱਧ ਸ਼ੁਰੂ ਕਰ ਦੇਣਾ ਚਾਹੀਦਾ ਹੈ ਅਤੇ ਇਹ ਬਹੁਤ ਹੀ ਮਹੱਤਵਪੂਰਨ ਹੈ ਕਿ ਬੱਚੇ ਨੂੰ ਮਾਂ ਦਾ ਪਹਿਲਾ ਗਾੜਾ ਦੁੱਧ (ਕਲੋਸਟਰਮ) ਜ਼ਰੂਰ ਹੀ ਦਿੱਤਾ ਜਾਵੇ ਕਿਉਂਕਿ ਇਹ ਪਹਿਲਾ ਗਾੜਾ ਦੁੱਧ ਬੱਚੇ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਸਾਰੀ ਜ਼ਿੰਦਗੀ ਲਈ ਪ੍ਰਦਾਨ ਕਰਦਾ ਹੈ। ਉਹਨਾ ਇਹ ਵੀ ਕਿਹਾ ਕਿ ਪਹਿਲੇ 6 ਮਹੀਨੇ ਤੱਕ ਬੱਚੇ ਨੂੰ ਸਿਰਫ ਮਾਂ ਦਾ ਦੱਧ ਹੀ ਦੇਣਾ ਚਾਹੀਦਾ ਹੈ ਅਤੇ ਉਸਨੂੰ ਇਸ ਸਮੇਂ ਦੌਰਾਨ ਹੋਰ ਕਿਸੇ ਉਪਰੀ ਖੁਰਾਕ ਦੀ ਲੋੜ ਨਹੀਂ ਹੁੰਦੀ, ਇੱਥੋਂ ਤੱਕ ਕਿ ਪਾਣੀ ਦੀ ਵੀ ਨਹੀਂ। ਮਾਂ ਦਾ ਦੁੱਧ ਅਤੇ ਬੱਚੇ ਦੀ ਸਿਹਤ ਲਈ ਲਾਭਦਾਇਕ ਹੁੰਦਾ ਹੈ ਜਿੱਥੇ ਬਰੈਸਟ ਫੀਡਿੰਗ ਨਾਲ ਮਾਂ ਅਤੇ ਬੱਚੇ ਵਿੱਚ ਨੇੜਤਾ ਵੱਧਦੀ ਹੈ ਉੱਥੇ ਇਸ ਨਾਲ ਮਾਂ ਦਾ ਸ਼ਰੀਰ ਵੀ ਜਨੇਪੇ ਉਪਰੰਤ ਜਲਦੀ ਆਪਣੇ ਕੁਦਰਤੀ ਰੂਪ ਵਿੱਚ ਆਉਂਦਾ ਹੈ ਅਤੇ ਮਾਂ ਦੀ ਸਿਹਤ ਵੀ ਚੰਗੀ ਰਹਿੰਦੀ ਹੈ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ:ਸੰਜੀਵ ਗੁਪਤਾ, ਜ਼ਿਲਾ ਪਰਿਵਾਰ ਭਲਾਈ ਅਫਸਰ ਡਾ: ਸੁਸ਼ਮਾਂ ਠੱਕਰ, ਜ਼ਿਲਾ ਟੀਕਾਕਰਨ ਅਫਸਰ ਡਾ: ਮੀਨਾਕਸ਼ੀ ਅਬਰੋਲ, ਐਪੀਡੀਮਾਲੋਜਿਸਟ ਡਾਂ:ਹਰਵਿੰਦਰ ਕੌਰ ਡਾ:ਜੈਨੀਗੋਇਲ, ਡਾ:ਦੀਪਤੀ, ਡਾ:ਸੋਨੀਆ, ਡਾ:ਵਿਨੀਤ ਮਹਿਤਾ, ਮਾਸ ਮੀਡੀਆ ਅਫਸਰ ਰੰਜੀਵ ਸ਼ਰਮਾਂ ਅਤੇ ਸਟੈਨੋ ਵਿਕਾਸ ਕਾਲੜਾ ਹਾਜ਼ਰ ਸਨ । ਗਤੀਵਿਧੀ ਦੀ ਸੰਚਾਲਨ ਵਿੱਚ ਬੀ.ਸੀ.ਸੀ. ਕਆਰਡੀਨੇਟਰ ਰਜਨੀਕ ਕੌਰ, ਬਿਸ਼ਨ ਰਾਵਤ ਅਤੇ ਅਸ਼ੀਸ਼ ਭੰਡਾਰੀ ਨੇ ਵਿਸ਼ੇਸ਼ ਸਹਿਯੋਗ ਦਿੱਤਾ।

Spread the love