ਮਾਰਕਫੈਡ ਵੱਲੋਂ ਮਨੁੱਖਤਾ ਦੀ ਸੇਵਾ ਵਿਚ ਆਕਸੀਜਨ ਦੀ ਸਪਲਾਈ ਨਿਰੰਤਰ ਜਾਰੀ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਅੰਮ੍ਰਿਤਸਰ 24 ਮਈ,2021
ਸੂਬਾ ਸਰਕਾਰ ਵੱਲੋਂ ਕੋਵਿਡ ਮਹਾਂਮਾਰੀ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਦੇ ਮੱਦੇਨਜਰ ਮਾਰਕਫੈਡ ਵੱਲੋਂ ਆਕਸੀਜਨ ਸਪੈਸ਼ਲ ਟਰੇਨਾਂ ਰਾਹੀਂ ਸਪਲਾਈ ਕੀਤੀ ਜਾ ਰਹੀ ਹੈ। ਇਸ ਸਮੇਂ ਜਨਰਲ ਮੈਨੇਜਰ ਮਾਰਕਫੈਡ ਸ: ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਇਹ ਆਕਸੀਜਨ ਗੈਸ ਵਾਇਆ ਰੋਡ ਆਉਂਦੀ ਸੀ। ਜਿਸਨੂੰ ਪਹੁੰਚਣ ਵਿੱਚ 4-5 ਦਿਨ ਲੱਗ ਜਾਂਦੇ ਸੀ। ਪਰ ਹੁਣ ਇਹ ਰੇਲਗੱਡੀਆਂ ਰਾਹੀਂ ਸਿਰਫ ਇਕ ਦਿਨ ਵਿੱਚ ਇਥੇ ਪਹੁੰਚ ਜਾਂਦੀ ਹੈ। ਉਨਾਂ ਦੱਸਿਆ ਕਿ ਸਮੇਂ ਸਿਰ ਪਹੁੰਚਣ ਨਾਲ ਇਸ ਆਕਸਜੀਨ ਨੂੰ ਜ਼ਰੂਰਤ ਵਾਲੀ ਥਾਂ ਤੇ ਤੁਰੰਤ ਭੇਜ ਦਿੱਤਾ ਜਾਂਦਾ ਹੈ।
ਸ: ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ 35 ਮੀਟਰਕ ਟਨ ਆਕਸੀਜਨ ਸਪਲਾਈ ਕੀਤੀ ਜਾ ਚੁੱਕੀ ਹੈ ਅਤੇ ਇਸਦੀ ਅਦਾਇਗੀ ਵੀ ਮਾਰਕਫੈਡ ਵਲੋਂ ਕਰ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਇਸਦੀ ਬਣਦੀ ਅਦਾਇਗੀ ਬਾਅਦ ਵਿੱਚ ਸਬੰਧਤਾਂ ਕੋਲੋਂ ਲਈ ਜਾਂਦੀ ਹੈ। ਉਨਾਂ ਦੱਸਿਆ ਕਿ ਮਾਰਕਫੈਡ ਦੇ ਇਸ ਉਪਰਾਲੇ ਨਾਲ ਆਕਸਜੀਨ ਦੀ ਕਮੀ ਨੂੰ ਦੂਰ ਕੀਤਾ ਜਾ ਸਕਿਆ ਹੈ। ਉਨਾਂ ਦੱਸਿਆ ਕਿ ਮਾਰਕਫੈਡ ਦੀ ਟੀਮ ਸ: ਸਵਿੰਦਰ ਸਿੰਘ, ਸ: ਗੁਰਚਰਨ ਸਿੰਘ ਅਤੇ ਸ੍ਰੀ ਸੁਰਿੰਦਰ ਪਠਾਨੀਆ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਹੈ।

Spread the love