ਬਰਨਾਲਾ 12 ਅਗਸਤ 2021
ਰੈਡ ਕਰਾਸ ਭਵਨ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਰਨਾਲਾ ਵਿਖੇ ਤਜਵੀਜ਼ ਕੀਤੇ ਵੇਰਕਾ ਮਿਲਕ ਬੂਥ ਲਈ ਯੋਗ ਵੈਂਡਰ ਦੀ ਜ਼ਰੂਰਤ ਹੈ। ਇਹ ਜਾਣਕਾਰੀ ਸਹਾਇਕ ਕਮਿਸ਼ਨਰ (ਜ) ਸ਼੍ਰੀ ਦੇਵਦਰਸ਼ਦੀਪ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਚਾਹਵਾਨ ਵਿਅਕਤੀ 16 ਅਗਸਤ ਤੋਂ 26 ਅਗਸਤ 2021 ਤੱਕ ਇਸ ਦਫਤਰ ਪਾਸ 200/- (ਦੌ ਸੌ ਰੁਪਏ) ਜਮ੍ਹਾਂ ਕਰਵਾਕੇ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਇਸ ਸਬੰਧੀ ਹੋਰ ਵੇਰਵੇ ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ www.barnala.gov.in ਤੇ ਦੇਖੇ ਜਾ ਸਕਦੇ ਹਨ।