ਵਾਤਾਵਰਣ ਹਫਤਾ ਤਹਿਤ ਜੂਡੀਸ਼ੀਅਲ ਕੋਰਟ ਕੰਪਲੈਕਸ ਜ਼ੀਰਾ ਵਿਖੇ ਲਗਾਏ ਬੂਟੇ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਫਿਰੋਜ਼ਪੁਰ 11 ਜੂਨ, 2021 ਅੱਜ ਸ਼੍ਰੀ ਕਿਸ਼ੋਰ ਕੁਮਾਰ ਮਾਨਯੋਗ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਸਹਿਤ ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ, ਮਿਸ ਹਰਗੁਰਜੀਤ ਕੌਰ ਮਾਨਯੋਗ ਏH ਡੀH ਜੇH, ਮਿਸ ਪਰਵਿੰਦਰ ਕੌਰ ਮਾਨਯੋਗ ਐੱਸH ਡੀH ਜੇH ਐੱਮH ਜੀਰਾ, ਸ਼੍ਰੀ ਅੰਸ਼ੁਮਨ ਸਿਆਗ ਮਾਨਯੋਗ ਸਿਵਲ ਜੱਜ ਜੂਨੀਅਰ ਡਵੀਜਨ ਜੀਰਾ ਅਤੇ ਸੀH ਜੇH ਐੱਮH ਮੈਡਮ ਮਿਸ ਏਕਤਾ ਉੱਪਲ ਜੀ ਵੱਲੋਂ ਜੁਡੀਸ਼ੀਅਲ ਕੋਰਟ ਕੰਪਲੈਕਸ ਜੀਰਾ ਵਿਖੇ ਵਾਤਾਵਰਣ ਹਫਤਾ ਮਨਾਉਣ ਦੇ ਆਖਰੀ ਦਿਨ ਨੂੰ ਮਨਾਉਣ ਦੇ ਮੰਤਵ ਨਾਲ ਅੱਜ ਬੂਟੇ ਲਗਾਉਣ ਦਾ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਦੇ ਚੇਅਰਮੈਨ ਸਾਹਿਬ ਸ਼੍ਰੀ ਕਿਸ਼ੋਰ ਕੁਮਾਰ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਵਾਤਾਵਰਣ ਨਾਲ ਕੀਤੀਆਂ ਛੇੜਖਾਨੀਆਂ ਦੇ ਨਤੀਜੇ ਕਾਰਨ ਅਸੀਂ ਅੱਜ ਕਰੋਨਾ ਵਰਗੀਆਂ ਮਹਾਂਮਾਰੀਆਂ ਨਾਲ ਜੂਝ ਰਹੇ ਹਾਂ । ਇਸ ਦੇ ਸਿੱਟੇ ਵਜੋਂ ਸਾਨੂੰ ਸਾਰੀ ਮਨੁੱਖ ਜਾਤੀ ਨੂੰ ਇਹ ਸਮਝਣ ਦੀ ਲੋੜ ਹੈ ਕਿ ਹੁਣ ਸਾਨੂੰ ਵਾਤਾਵਰਣ ਨੂੰ ਫਿਰ ਤੋਂ ਹਰਿਆ ਭਰਿਆ ਬਣਾ ਕੇ ਕੁਦਰਤ ਨੂੰ ਕਰੋਪਵਾਨ ਹੋਣ ਤੋਂ ਰੋਕਣਾ ਚਾਹੀਦਾ ਹੈ । ਹੁਣ ਲੋੜ ਹੈ ਇੱਕ ਨਵੀਂ ਪਹਿਲ ਕਰਨ ਦੀ ਜਿਸ ਵਿੱਚ ਵੱਧ ਤੋਂ ਵੱਧ ਰੁੱਖ ਲਗਾ ਕੇ ਨਾ ਕਿ ਇੱਕ ਦਿਨ ਹੀ ਵਾਤਾਵਰਣ ਦਿਵਸ ਮਨਾਉਣਾ ਚਾਹੀਦਾ ਹੈ ਬਲਕਿ ਨਵੇਂ ਦਰਖਤਾਂ ਲਗਾਉਣ ਅਤੇ ਨਵੇਂ ਲਗਾਏ ਦਰਖਤਾਂ ਦੀ ਸਾਂਭ ਸੰਭਾਲ ਅਤੇ ਪੁਰਾਣੇ ਦਰਖਤਾਂ ਦੀ ਸਿਹਤ ਵੱਲ ਸਾਨੂੰ ਖਾਸ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਅਸੀਂ ਇਸ ਧਰਤੀ ਤੇ ਜੀਵਨ ਦੀ ਹੋਂਦ ਨੂੰ ਬਚਾਇਆ ਜਾ ਸਕੇ । ਇਸ ਗੱਲ ਨਾਲ ਸਹਿਮਤੀ ਪਰਗਟ ਕਰਦਿਆਂ ਮਾਨਯੋਗ ਏH ਡੀH ਜੇH ਫਿਰੋਜ਼ਪੁਰ ਮਿਸ ਹਰਗੁਰਜੀਤ ਕੌਰ ਜੀ ਨੇ ਵੀ ਦੱਸਿਆ ਕਿ ਕ੍ਰਿਪਾ ਕਰਕੇ ਸਾਰੇ ਵਿਅਕਤੀ ਵੱਧ ਤੋਂ ਵੱਧ ਰੁੱਖ ਲਗਾ ਕੇ ਇਸ ਧਰਤੀ ਨੂੰ ਹਰਿਆ ਭਰਿਆ ਬਣਾ ਕੇ ਧਰਤੀ ਤੇ ਅਲੋਪ ਹੋ ਰਹੇ ਪੰਛੀਆਂ ਅਤੇ ਜਾਨਵਰਾਂ ਦੀਆਂ ਪ੍ਰਜਾਤੀਆਂ ਨੂੰ ਬਚਾਇਆ ਜਾ ਸਕਦਾ ਹੈ ਅਤੇ ਮਨੁੱਖ ਦੀ ਹੋਂਦ ਵੀ ਇਨ੍ਹਾਂ ਦੇ ਨਾਲ ਹੀ ਸੰਭਵ ਹੈ । ਇਸ ਤੋਂ ਬਾਅਦ ਮਾਨਯੋਗ ਜੱਜ ਸਾਹਿਬ ਦੇ ਨਾਲ ਬਾਕੀ ਅਫਸਰ ਸਾਹਿਬਾਨਾਂ ਦੇ ਨਾਲ ਸਕੱਤਰ ਸਾਹਿਬ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਨੇ ਇਸ ਜੁਡੀਸ਼ੀਅਲ ਕੋਰਟ ਕੰਪਲੈਕਸ ਜੀਰਾ ਵਿਖੇ ਬੂਟੇ ਲਗਾਏ ਗਏ । ਅੰਤ ਵਿੱਚ ਮਾਨਯੋਗ ਜੱਜ ਸਾਹਿਬ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ
”ਹਰ ਇੱਕ ਮਨੁੱਖ ਲਾਵੇ ਇੱਕ ਰੁੱਖ
ਨਾ ਰਹੇ ਬਿਮਾਰੀ ਨਾ ਰਹੇ ਦੁੱਖ”

 

Spread the love