ਵੋਟ ਬਣਾਉਣ ਲਈ ਹੁਣ ਘਰੇ ਬੈਠੇ ਹੀ ਜਾਣੋ ਆਪਣੇ ਬੂਥ ਲੈਵਲ ਅਫ਼ਸਰ (ਬੀ.ਐਲ.ਓਜ਼) ਦੇ ਵੇਰਵੇ—ਜਿਲ੍ਹਾ ਚੋਣ ਅਫ਼ਸਰ

GIRISH DAYALAN
2222 ਲਾਭਪਾਤਰੀਆਂ ਦੇ ਖਾਤਿਆਂ ਵਿਚ 2,74,05,656 ਰੁਪਏ ਦੀ ਪ੍ਰਵਾਨਗੀ ਲਈ ਪੱਤਰ ਜਾਰੀ : ਡਿਪਟੀ ਕਮਿਸ਼ਨਰ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਐਸ.ਏ.ਐਸ.ਨਗਰ, 15 ਜੂਨ 2021
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਦੀ ਸੁਧਾਈ ਨੂੰ ਮੁੱਖ ਰੱਖਦਿਆਂ ਹੋਇਆਂ ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ / ਕਟਵਾਉਣ ਜਾਂ ਕਿਸੇ ਕਿਸਮ ਦੀ ਸੋਧ ਕਰਵਾਉਣ ਸਬੰਧੀ ਹਰੇਕ ਪੋਲਿੰਗ ਬੂਥ ਵਾਸਤੇ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ਼) ਦੀ ਨਿਯੁਕਤੀ ਕੀਤੀ ਹੋਈ ਹੈ। ਇਹ ਜਾਣਕਾਰੀ ਦਿੰਦਿਆਂ ਸ੍ਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਗਿਰੀਸ਼ ਦਿਆਲਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਬੀ.ਐਲ.ਓਜ਼ ਦੇ ਨਾਮ ਸਮੇਤ ਮੋਬਾਇਲ ਨੰ. ਸਬੰਧੀ ਵੇਰਵੇ ਭਾਰਤ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੇ ਗਏ ਪੋਰਟਲ https://voterportal.eci.gov.in ਅਤੇ https://www.nvsp.in ਤੇ ਉਪਲੱਬਧ ਹਨ। ਕੋਈ ਵੀ ਵਿਅਕਤੀ ਆਨ ਲਾਈਨ ਵਿਧੀ ਰਾਹੀਂ ਆਪਣੇ ਬੂਥ ਲੈਵਲ ਅਫ਼ਸਰ (ਬੀ.ਐਲ.ਓਜ਼) ਦੇ ਵੇਰਵੇ ਜਾਣ ਸਕਦਾ ਹੈ। ਜਿਲ੍ਹੇ ਦੀ ਆਮ ਜਨਤਾ ਆਪਣੀ ਸਹੂਲਤ ਅਨੁਸਾਰ ਜ਼ਿਲ੍ਹਾ ਚੋਣ ਦਫ਼ਤਰ, ਐਸ.ਏ.ਐਸ.ਨਗਰ ਵਿਖੇ ਸਥਾਪਿਤ ਕੀਤੇ ਗਏ ਕਾਲ ਸੈਂਟਰ ਦੇ ਟੋਲ ਫ੍ਰੀ ਨੰਬਰ 1950 ਤੇ ਸੰਪਰਕ ਕਰਕੇ ਅਤੇ ਪੋਲਿੰਗ ਬੂਥ ਉੱਪਰ ਜਾ ਕੇ ਵੀ ਬੀ.ਐਲ.ਓਜ਼ ਦੇ ਵੇਰਵੇ ਪ੍ਰਾਪਤ ਕੀਤੇ ਜਾ ਸਕਦੇ ਹਨ।
ਜ਼ਿਲ੍ਹਾ ਚੋਣ ਅਫਸਰ ਨੇ ਅਪੀਲ ਕਰਦਿਆਂ ਕਿਹਾ ਕਿ ਮਿਤੀ 02 ਜਨਵਰੀ, 2002 ਤੋਂ ਲੈ ਕੇ 01 ਜਨਵਰੀ 2003 ਤੱਕ ਜਨਮ ਮਿਤੀ ਵਾਲੇ ਬਿਨ੍ਹਾਂ ਵੋਟ ਰਜਿਸਟ੍ਰੇਸ਼ਨ ਵਾਲੇ 18 ਤੋਂ 19 ਸਾਲ ਦੇ ਸਮੁੱਚੇ ਨੌਜਵਾਨ ਆਪਣੇ ਇਲਾਕੇ ਦੇ ਬੀ.ਐਲ.ਓਜ਼ ਨਾਲ ਸੰਪਰਕ ਕਰਕੇ ਆਨ ਲਾਈਨ ਵੋਟਾਂ ਜ਼ਰੂਰ ਬਣਾਉਣ ਤਾਂ ਜੋ 18 ਤੋਂ 19 ਸਾਲ ਦੇ ਨੌਜਵਾਨ ਵੋਟਰਾਂ ਦੀ 100 ਪ੍ਰਤੀਸ਼ਤ ਰਜਿਸਟ੍ਰੇਸ਼ਨ ਦਾ ਟੀਚਾ ਮੁਕੰਮਲ ਕੀਤਾ ਜਾ ਸਕੇ।

Spread the love