ਰੂਪਨਗਰ, 7 ਫਰਵਰੀ 2024
ਸਟੇਟ ਟੀਕਾਕਰਨ ਅਫਸਰ ਡਾ. ਬਲਵਿੰਦਰ ਕੌਰ ਵੱਲੋਂ ਜਿਲ੍ਹੇ ਵਿੱਚ ਟੀਕਾਕਰਨ ਪ੍ਰੋਗਰਾਮ ਦਾ ਜਾਇਜਾ ਲੈਣ ਲਈ ਜ਼ਿਲ੍ਹਾ ਵੈਕਸੀਨ ਸਟੋਰ ਰੂਪਨਗਰ ਦਾ ਦੌਰਾ ਕੀਤਾ ਗਿਆ।ਇਸ ਮੌਕੇ ਉਨ੍ਹਾਂ ਨੇ ਵੈਕਸੀਨ ਸਟੋਰ ਵਿਚ ਵੈਕਸੀਨ ਅਤੇ ਦਵਾਈਆਂ ਦੀ ਰੱਖ-ਰਖਾਵ ਦੀ ਪੂਰੀ ਜਾਂਚ ਕੀਤੀ। ਉਨਾਂ ਨੇ ਸਟੋਰ ਅੰਦਰ ਵੈਕਸੀਨ ਨਾਲ ਸੰਬੰਧਿਤ ਰਜਿਸਟਰਾਂ ਦਾ ਰਿਕਾਰਡ ਅਤੇ ਵੈਕਸੀਨ ਨਾਲ ਸੰਬੰਧਿਤ ਆਨਲਾਈਨ ਰਿਕਾਰਡ ਚੈੱਕ ਕੀਤਾ ਅਤੇ ਕਿਹਾ ਕਿ ਵੈਕਸੀਨ ਨਾਲ ਸੰਬੰਧਿਤ ਰਜਿਸਟਰਾਂ ਦੇ ਸਾਰੇ ਕਾਲਮ ਭਰਨੇ ਯਕੀਨੀ ਬਣਾਏ ਜਾਣ। ਜਿਨਾਂ ਆਈ.ਐਲ.ਆਰ ਅਤੇ ਫਰੀਜ਼ਰਾਂ ਵਿੱਚ ਵੈਕਸੀਨ ਸਟੋਰ ਕੀਤੀ ਜਾਂਦੀ ਹੈ ਉਨਾਂ ਦਾ ਰੱਖ ਰਖਾਵ ਸਹੀ ਤਰੀਕੇ ਨਾਲ ਕੀਤਾ ਜਾਵੇ ਅਤੇ ਉਹਨਾਂ ਨੂੰ ਵਧੀਆ ਸਾਫ ਸੁਥਰਾ ਰੱਖਿਆ ਜਾਵੇ।
ਉਹਨਾਂ ਨੇ ਕਿਹਾ ਕਿ ਵੈਕਸੀਨ ਨੂੰ ਸ਼ਨਿਸ਼ਚਿਤ ਤਾਪਮਾਨ ਤੇ ਰੱਖਣਾ ਬਹੁਤ ਜ਼ਰੂਰੀ ਹੈ, ਤੇ ਜੇਕਰ ਕੋਈ ਵੈਕਸੀਨ ਨਿਸ਼ਚਿਤ ਤਾਪਮਾਨ ਤੋਂ ਵੱਧ ਜਾਂ ਘਟ ਤਾਪਮਾਨ ਤੇ ਆ ਜਾਂਦੀ ਹੈ ਤਾਂ ਉਸਨੂੰ ਡਿਸਕਾਰਡ ਕਰ ਦਿੱਤਾ ਜਾਵੇ ਤਾਂ ਜੋ ਜੱਚਾ-ਬੱਚਾ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਇਸ ਉਪਰੰਤ ਉਹਨਾਂ ਸਿਵਲ ਹਸਪਤਾਲ ਦੇ ਪੀ.ਪੀ ਯੂਨਿਟ ਦਾ ਵੀ ਦੌਰਾ ਕੀਤਾ ਅਤੇ ਉਨ੍ਹਾਂ ਡਾ. ਨਵਰੂਪ ਕੌਰ ਅਤੇ ਉਨ੍ਹਾਂ ਦੇ ਸਟਾਫ ਨਾਲ ਟੀਕਾਕਰਨ ਪ੍ਰੋਗਰਾਮ ਦੇ ਸਬੰਧ ਵਿੱਚ ਮੀਟਿੰਗ ਕੀਤੀ ਅਤੇ ਜ਼ਰੂਰੀ ਹਦਾਇਤਾਂ ਦਿੱਤੀਆਂ।
ਡਾ. ਬਲਵਿੰਦਰ ਕੌਰ ਨੇ ਦੱਸਿਆਂ ਕਿ ਸਿਹਤ ਵਿਭਾਗ ਵੱਲੋਂ 0 ਤੋਂ 5 ਸਾਲ ਦੇ ਬੱਚਿਆਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਆਦੇਸ਼ ਨਾਲ 12 ਫਰਵਰੀ ਤੋਂ 17 ਫਰਵਰੀ ਤੱਕ ਵਿਸ਼ੇਸ਼ ਟੀਕਾਕਰਨ ਹਫਤਾ ਸ਼ੁਰੂ ਕੀਤਾ ਜਾ ਰਿਹਾ ਹੈ ਇਸ ਮੁਹਿੰਮ ਤਹਿਤ ਵਿਸ਼ੇਸ਼ ਪ੍ਰਵਾਸੀ ਆਬਾਦੀ ਉਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਜਾਵੇਗਾ। ਹਾਈ ਰਿਸਕ ਏਰੀਏ ਅੰਦਰ 0 ਤੋਂ 5 ਸਾਲ ਤੱਕ ਦੇ ਬੱਚਿਆਂ ਦਾ ਜਿਨਾਂ ਦਾ ਟੀਕਾਕਰਨ ਅਧੂਰਾ ਰਹਿ ਗਿਆ ਹੈ ਇਸ ਸਪੈਸ਼ਲ ਹਫਤੇ ਦੌਰਾਨ ਉਹਨਾਂ ਦਾ ਟੀਕਾਕਰਨ ਪੂਰਾ ਕਰਨ ਦਾ ਪੂਰਾ ਯਤਨ ਕੀਤਾ ਜਾਵੇਗਾ।
ਖਸਰੇ ਅਤੇ ਰੁਬੇਲੇ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਐਮ.ਐਮ.ਆਰ 1 ਅਤੇ ਐਮ.ਐਮ.ਆਰ 2 ਦੀ 100% ਕਵਰੇਜ ਨੂੰ ਯਕੀਨੀ ਬਣਾਇਆ ਜਾਵੇਗਾ । ਮੀਜ਼ਲ ਅਤੇ ਰੁਬੇਲਾ ਦੀਆ ਦੋ ਖੁਰਾਕਾਂ ਹੀ ਇਹਨਾਂ ਬਿਮਾਰੀਆਂ ਤੋਂ ਬਚਣ ਦਾ ਇਕਲੌਤਾ ਉਪਾਅ ਹੈ।
ਉਹਨਾਂ ਨੇ ਕਿਹਾ ਕਿ ਵਿਸ਼ੇਸ਼ ਟੀਕਾਕਰਨ ਹਫਤੇ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਜਾਣ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾਕਟਰ ਨਵਰੂਪ ਕੌਰ ਨੇ ਦੱਸਿਆ ਪ੍ਰੋਗਰਾਮ ਵਿੱਚ 0-5 ਸਾਲ ਤੱਕ ਦੇ ਬੱਚਿਆਂ ਦਾ ਹੈੱਡ ਕਾਊਂਟ ਸਰਵੇ (ਸਲੱਮ, ਭੱਠੇ, ਝੂੰਗੀਆਂ-ਝੌਪੜੀਆਂ, ਗੁੱਜਰਾਂ ਦੇ ਡੇਰੇ, ਕੰਸਟਰਕਸ਼ਨ ਸਾਈਟਾਂ ਅਤੇ ਨਾ ਨੁਕਰ ਕਰਨ ਵਾਲੇ ਆਦਿ) ਕਰਵਾ ਕੇ ਮਾਈਕ੍ਰੋਪਲਾਨ ਤਿਆਰ ਕੀਤੇ ਜਾ ਰਹੇ ਹਨ।
ਇਸ ਮੌਕੇ ਡਾਕਟਰ ਮੀਤ ਪ੍ਰੋਜੈਕਟ ਅਫ਼ਸਰ ਯੂ.ਐਨ.ਡੀ.ਪੀ ਤੇ ਜ਼ਿਲ੍ਹਾ ਫਾਰਮੇਸੀ ਅਫਸਰ, ਦਿਵਯਾ ਫਾਰਮੈਸੀ ਅਫਸਰ, ਮਨਪ੍ਰੀਤ ਸਿੰਘ ਵੈਕਸੀਨ ਕੋਲਡ ਚੈਨ ਮੈਨੇਜਰ ਆਦਿ ਹਜ਼ਾਰ ਸਨ।