ਸਵੀਪ ਵੋਟਰ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਦੌਰਾਨ ਭਰਵਾਏ ਗਏ 17 ਵੋਟਰਾਂ ਦੇ ਫ਼ਾਰਮ : ਉਪ ਮੰਡਲ ਮੈਜਿਸਟ੍ਰੇਟ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਬਰਨਾਲਾ, 25 ਜੂਨ 021
ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01.01.2021 ਦੇ ਆਧਾਰ ਤੇ ਚੱਲ ਰਹੀ ਲਗਾਤਾਰ ਸੁਧਾਈ ਦੌਰਾਨ 18 ਤੋਂ 21 ਸਾਲ ਉਮਰ ਗਰੁੱਪ ਦੇ ਨੌਜਵਾਨਾਂ ਦੀ ਵੱਧ ਤੋਂ ਵੱਧ ਵੋਟਰ ਰਜਿਸਟ੍ਰੇਸ਼ਨ ਕਰਨ ਲਈ ਜ਼ਿਲ੍ਹਾ ਬਰਨਾਲਾ ਵਿੱਚ 25 ਜੂਨ, 2021 ਤੋਂ 30 ਜੁਲਾਈ, 2021 ਤੱਕ ਲਗਾਏ ਜਾਣ ਵਾਲੇ ਕੈਂਪਾਂ ਦੀ ਸ਼ੁਰੂਆਤ ਅੱਜ ਵਿਧਾਨ ਸਭਾ ਹਲਕਾ 103-ਬਰਨਾਲਾ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟ੍ਰੇਟ ਸ੍ਰੀ ਵਰਜੀਤ ਵਾਲੀਆ ਵੱਲੋਂ ਸੁਵਿਧਾ ਸੈਂਟਰ ਵਿਖੇ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਵੋਟਰ ਰਜਿਸਟ੍ਰੇਸ਼ਨ ਕੈਂਪ ਲਗਵਾ ਕੇ ਕੀਤੀ ਗਈ।
ਉਨ੍ਹਾਂ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸਵੀਪ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਨੌਜਵਾਨਾਂ ਨੂੰ ਆਨਾਈਨ/ਆਨਲਾਈਨ ਵੋਟ ਰਜਿਸਟਰ ਬਣਾਉਣ ਲਈ ਜ਼ਿਲ੍ਹਾ ਬਰਨਾਲਾ ਵਿੱਚ ਵੋਟਰ ਹੈਲਪ ਡਿਸਕ ਬਣਾਏ ਗਏ ਹਨ। ਜਿਨ੍ਹਾਂ ਤਹਿਤ ਵੋਟਰਾਂ ਨੂੰ ਵੋਟਾਂ ਬਣਾਉਣ ਲਈ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾਵੇਗਾ। ਇਸ ਮੌਕੇ ਪਹੁੰਚੇ ਵੋਟਰਾਂ ਨੂੰ ਨਵੀਆਂ ਵੋਟਾਂ ਬਣਾਉਣ ਸਬੰਧੀ ਜਾਗਰੂਕ ਕੀਤਾ ਗਿਆ। ਇਸ ਕੈਂਪ ਦੌਰਾਨ ਕੁੱਲ 17 ਵੋਟਰਾਂ ਦੇ ਫਾਰਮ ਮੌਕੇ ਤੇ ਭਰਵਾਏ ਗਏ ਜਿਨ੍ਹਾਂ ਵਿੱਚ 6 ਨੰਬਰ ਫਾਰਮ ਕੁੱਲ 10 ਨੌਜਵਾਨ ਵੋਟਰਾਂ ਦੀਆਂ ਨਵੀਆਂ ਵੋਟਾਂ ਬਣਾਉਣ ਨਾਲ ਸਬੰਧਤ ਸਨ ਅਤੇ 6 ਫਾਰਮ ਦਰੁਸਤੀ ਕਰਨ ਸਬੰਧੀ ਫਾਰਮ ਨੰਬਰ 8 ਅਤੇ ਫਾਰਮ ਨੰਬਰ 8 ਓ ਦਾ ਇੱਕ ਫਾਰਮ ਭਰਵਾਇਆ ਗਿਆ।
ਇਸ ਕੈਂਪ ਦੌਰਾਨ ਜ਼ਿਲ੍ਹਾ ਚੋਣ ਦਫ਼ਤਰ ਬਰਨਾਲਾ ਦਾ ਸਟਾਫ਼ ਹਾਜ਼ਰ ਸੀ।

Spread the love