ਪਰਾਲੀ ਨੂੰ ਅੱਗ ਲਗਾਉਣ ਦੇ ਰੁਕਾਨ ਤੋਂ ਰੋਕਣ ਲਈ ਜਿਲਾ ਪ੍ਰਸਾਸ਼ਨ ਵਲੋਂ ਗਠਿਤ ਟੀਮਾਂ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਕੀਤੀਆਂ ਮੀਟਿੰਗਾਂ
ਤਰਨ ਤਾਰਨ, 26 ਅਕਤੂਬਰ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਹਾਇਕ ਕਮਿਸ਼ਨਰ ਜਨਰਲ ਸ੍ਰੀ ਅਮਨਪ੍ਰੀਤ ਸਿੰਘ, ਮੁੱਖ ਖੇਤਬਾੜੀ ਅਫਸਰ ਸ੍ਰੀ ਕੁਲਜੀਤ ਸਿੰਘ ਸੈਣੀ, ਜਿਲਾ ਸਿੱਖਿਆ ਅਫਸਰ ਸੈਕੰਡਰੀ ਸ੍ਰੀ ਸਤਨਾਮ ਸਿੰਘ ਬਾਠ, ਉਪ-ਜਿਲ੍ਹਾ ਸਿੱਖਿਆ ਅਫਸਰ ਸ੍ਰੀ ਹਰਪਾਲ ਸਿੰਘ ਸੰਧਾਵਾਲੀਆਂ ਦੀ ਅਗਵਾਈ ਹੇਠ ਜ਼ਿਲ੍ਹਾ ਸਕਾਊਟ ਮਾਸਟਰ ਤੇ ਗਾਈਡਜ਼ ਕੈਪਟਨ ਵਾਲੰਟਰੀਆ ਦੁਆਰਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਪਰਾਲੀ ਨੂੰ ਅੱਗ ਲਗਾਉਣ ਦੇ ਰੁਕਾਨ ਤੋਂ ਰੋਕਣ ਲਈ “ਸਾਡਾ ਪਿੰਡ ਸਾਡੀ ਜਿੰਮੇਵਾਰੀ, ਕੋਈ ਅੱਗ ਨਾ ਧੂਆਂ ਇਸ ਵਾਰੀ” ਨਾਅਰੇ ਤਹਿਤ ਜਿਲਾ ਪ੍ਰਸਾਸ਼ਨ ਵਲੋਂ ਗਠਿਤ ਕੀਤੀਆਂ ਗਈਆ ਟੀਮਾਂ ਦੁਆਰਾ ਜਿਲ੍ਹੇ ਦੇ ਪਿੰਡਾਂ ਮਾੜੀਮੇਘਾ ਮਾੜੀ ਕੰਬੋਕੇ ਡੱਲ, ਵਾਂ ਤਾਰਾ ਸਿੰਘ, ਰਾਜੋਕੇ, ਖੇਮਕਰਨ, ਮਹਿੰਦੀਪੁਰ ਤੇ ਮੀਆਪੁਰ ਦੇ ਕਿਸਾਨਾਂ ਨੂੰ ਵਿਸ਼ੇਸ਼ ਮੁਹਿੰਮ ਤਹਿਤ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਪਰਾਲੀ ਨਾ ਸਾੜਣ ਬਾਰੇ ਅਤੇ ਇਸਦੇ ਮਾੜੇ ਪ੍ਰਭਾਵਾਂ ਤੋਂ ਜਾਗਰੁਕ ਕੀਤਾ ਗਿਆ।
ਇਸ ਮੌਕੇ ‘ਤੇ ਹਾਜ਼ਰ ਪੰਚਾਇਤ ਮੈਬਰਾਂ ਅਤੇ ਵੱਖ-ਵੱਖ ਲੋਕਾਂ ਦੁਆਰਾ ਹਾਂ ਪੱਖੀ ਹੁੰਗਾਰਾ ਭਰਿਆ ਗਿਆ ਅਤੇ ਅੱਗੇ ਤੋਂ ਕਦੀ ਵੀ ਪਰਾਲੀ ਨਾ ਸਾੜਣ ਬਾਰੇ ਕਸਮ ਖਾਧੀ ਗਈ। ਉਨ੍ਹਾਂ ਨੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਲਈ ਇਕਮੁੱਠ ਹੋ ਕੇ ਕੰਮ ਕਰਨ ਲਈ ਇਕ ਜੁੱਟਤਾ ਦਿਖਾਈ।
ਅੱਜ ਦੀ ਮੀਟਿੰਗ ਦੀ ਅਗਵਾਈ ਕੋਆਰਡੀਨੇਟਰ ਹਰਅੰਮ੍ਰਿਤਪਾਲ ਸਿੰਘ, ਮੈਡਮ ਜਸਵਿੰਦਰ ਕੌਰ ਅਤੇ ਗੁਰਪ੍ਰਤਾਪ ਸਿੰਘ ਕੈਰੋਂ ਨੇ ਕੀਤੀ। ਸੈਮੀਨਾਰ ਵਿੱਚ ਗੁਰਮੀਤ ਸਿੰਘ ਸਟੇਟ ਅਵਾਰਡੀ, ਪਰਸ਼ੋਤਮ ਸਿੰਘ ਝੰਡੇਰ, ਨਿਸ਼ਾਨ ਸਿੰਘ ਜੀਉਬਾਲਾ, ਦਿਲਰਾਜਬੀਰ ਸਿੰਘ ਧੂੰਦਾ, ਪਰਮਿੰਦਰ ਸਿੰਘ ਬਾਹਮਣੀਵਾਲਾ, ਸਰਬਜੀਤ ਸਿੰਘ ਦਬੁਰਜੀ, ਰੁਪਿੰਦਰ ਸਿੰਘ ਕੈਰੋ, ਗੁਰਵਿੰਦਰ ਸਿੰਘ ਵਲਟੋਹਾ, ਦਿਲਬਾਗ ਸਿੰਘ ਝਬਾਲ, ਗੁਲਬਾਗ ਸਿੰਘ ਮੂਸੇ, ਮਨਜੀਤ ਸਿੰਘ ਨਾਰਲੀ, ਨਵਤੇਜ ਸਿੰਘ ਬੱਠੇ ਭੈਣੀ, ਮੈਡਮ ਮੋਨਿਕਾ ਮਹਿਰਾ ਅਮਰਕੋਟ, ਮੈਡਮ ਨੀਲਮ ਕੁਮਾਰੀ, ਗੁਰਪ੍ਰੀਤ ਕੌਰ ਭਲਾਈਪੁਰ ਡੋਗਰਾ,ਅਤੇ ਹਰਪਾਲ ਸਿੰਘ ਸ਼ੇਖ ਨੇ ਲੋਕਾਂ ਨੂੰ ਜਾਗਰੂਕ ਕੀਤਾ।