ਫਿਰੋਜ਼ਪੁਰ 12 ਜੂਨ 2021
ਡਾਇਰੈਕਟਰ ਐਸਸੀਈਆਰਟੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀਮਤੀ ਕੁਲਵਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਫਿਰੋਜ਼ਪੁਰ , ਕੋਮਲ ਅਰੋਡ਼ਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਫਿਰੋਜ਼ਪੁਰ ਦੀ ਯੋਗ ਅਗਵਾਈ ਹੇਠ ਸ੍ਰੀ ਸੰਦੀਪ ਕੰਬੋਜ ਨੋਡਲ ਇੰਚਾਰਜ ਅਤੇ ਸ. ਲਖਵਿੰਦਰ ਸਿੰਘ ਨੋਡਲ ਇੰਚਾਰਜ ਵੱਲੋਂ ਸਮੂਹ ਪ੍ਰਿੰਸੀਪਲ ਜ਼ਿਲ੍ਹਾ ਫਿਰੋਜ਼ਪੁਰ ਦੇ ਸਹਿਯੋਗ ਨਾਲ ਵੱਖ ਵੱਖ ਸਕੂਲਾਂ ਵਿੱਚ ਕਵਿਤਾ ਉਚਾਰਨ ਆਨਲਾਈਨ ਮੁਕਾਬਲੇ ਸ਼ੁਰੂ ਕਰਵਾਏ ਗਏ,ਜਿਸ ਵਿੱਚ ਵੱਖ ਵੱਖ ਸਕੂਲਾਂ ਤੋਂ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲੈ ਰਹੇ ਹਨ ।
ਸ੍ਰੀ ਕੋਮਲ ਅਰੋਡ਼ਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਫਿਰੋਜ਼ਪੁਰ ਨੇ ਕਵਿਤਾ ਉਚਾਰਣ ਮੁਕਾਬਲੇ ਦੇ ਨਿਯਮ ਅਤੇ ਹਦਾਇਤਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਵਿਤਾ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਜੀਵਨ , ਕੁਰਬਾਨੀ , ਉਸਤਤਿ ਸਿੱਖਿਆਵਾਂ ਅਤੇ ਫਲਸਫੇ ਨਾਲ ਸੰਬੰਧਤ ਹੋਣੀ ਚਾਹੀਦੀ ਹੈ। ਕਵਿਤਾ ਦਾ ਸਾਰੇ ਵਰਗਾਂ ਲਈ ਸਮਾਂ 3 ਤੋਂ 5 ਮਿੰਟ ਹੋਵੇਗਾ,ਕਵਿਤਾ ਪੜ੍ਹ ਕੇ ਨਹੀਂ ਬੋਲੀ ਜਾਵੇਗੀ,ਇਸ ਵਿਚ ਸਾਜ਼ ਵਰਤਣ ਦੀ ਪੂਰਨ ਮਨਾਹੀ ਹੈ, ਕਵਿਤਾ ਦਾ ਮਾਧਿਅਮ ਪੰਜਾਬੀ / ਅੰਗਰੇਜੀ / ਹਿੰਦੀ / ਕੋਈ ਵੀ ਹੋ ਸਕਦਾ ਹੈ ,ਕਵਿਤਾ ਦਾ ਸਮਾਂ ਪ੍ਰਤੀਯੋਗੀ ਦੇ ਸੰਬੋਧਨ ਕਰਨ ਦੇ ਸਮੇਂ ਤੋਂ ਨੋਟ ਕੀਤਾ ਜਾਵੇਗਾ,ਕਵਿਤਾ ਬੋਲਣ ਵਾਲੇ ਵਿਦਿਆਰਥੀ ਦੀ ਹੀ ਵੀਡਿਉ ਬਣਾਈ ਜਾਵੇ ,ਕਵਿਤਾ ਬੋਲਣ ਸਮੇਂ ਵੀਡਿਓ ਲਗਾਤਾਰਤਾ ਵਿੱਚ ਬਣਾਈ ਜਾਵੇ , ਭਾਵ ਕੁੱਟ – ਕੁੱਟ ਕੇ ਨਾ ਬਣਾਈ ਜਾਵੇ । ਜੱਜਮੈਂਟ ਲਈ ਮਾਪਦੰਡ ਅਤੇ ਅੰਕ ਵੰਡ ਕਵਿਤਾ ਦੇ ਵਿਸ਼ੇ ਦੀ ਚੋਣ 5 ਅੰਕ ,ਕਵਿਤਾ ਦੇ ਭਾਵਾਂ ਨਾਲ ਇੱਕਸੁਰਤਾ ਤੇ ਸੁਭਾਵਿਕਤਾ 5 ਅੰਕ ,ਕਵਿਤਾ ਦੀ ਪੇਸ਼ਕਾਰੀ 10 ਅੰਕ ,ਉਚਾਰਨ 5 ਅੰਕ, ਸਮੁੱਚਾ ਪ੍ਰਭਾਵ (ਸਵੈਵਿਸ਼ਵਾਸ਼ ਤੇ ਵੀਡੀਓਗ੍ਰਾਫੀ ਆਦਿ)5 ਅੰਕ ਹੋਣਗੇ।
ਸ੍ਰੀਮਤੀ ਕੁਲਵਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਫਿਰੋਜ਼ਪੁਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ 400 ਸਾਲਾਂ ਸਮਾਗਮਾਂ ਦੌਰਾਨ ਕਰਵਾਈਆਂ ਜਾਣ ਵਾਲੀਆਂ ਵੱਖ ਵੱਖ ਗਤੀਵਿਧੀਆਂ ਬੱਚਿਆਂ ਲਈ ਬਹੁਤ ਹੀ ਵਧੀਆ ਹਨ ।ਉਨ੍ਹਾਂ ਨੇ ਸਮੂਹ ਨੋਡਲ ਅਫਸਰ ਅਤੇ ਸਹਿਯੋਗੀਆਂ ਨੂੰ ਇਸ ਪ੍ਰੋਗਰਾਮ ਨੂੰ ਸਫਲਤਾਪੂਰਵਕ ਨੇਪਰੇ ਚੜਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਤੇ ਸ. ਅਸ਼ਵਿੰਦਰ ਸਿੰਘ ,ਸ. ਇੰਦਰਦੀਪ ਸਿੰਘ, ਸ. ਜਰਨੈਲ ਸਿੰਘ, ਸ. ਵਰਿੰਦਰ ਸਿੰਘ ,ਸ੍ਰੀ ਦੀਪਕ ਮਾਠਪਾਲ,ਬਲਜੀਤ ਕੌਰ ਕਰਿਤਕਾ ,ਰਿਤੂ ਹਾਜਰ ਸਨ।