ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਨੇ ਐਬੂਲੈਂਸ ਗੱਡੀ ਨੂੰ ਹਰੀ ਝੰਡੀ ਦੇਕੇ ਕੀਤਾ ਰਵਾਨਾ

77 new ALS and BLS ambulances to cater COVID

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਸੇਨੂੰ ਸੇਠੀ ਦੀ ਟੀਮ ਨੂੰ ਮਿਲੀ ਤੀਜੀ ਐਬੂਲੈਂਸ ਗੱਡੀ ਦਾਨ ਚ
ਟੀਮ ਵੱਲੋਂ ਹਲਕੇ ਚ ਲੋੜਬੰਦਾਂ ਲਈ ਕੀਤੀ ਜਾ ਰਹੀ ਮੁਫਤ ਸੇਵਾ
ਐਸ.ਏ.ਐਸ ਨਗਰ, 08 ਜੂਨ 2021
ਅੱਜ ਚੰਡੀਗੜ੍ਹ ਚ ਸਹਾਰਾ ਬਨੀ ਟੀਮ ਸੋਨੂੰ ਸੇਠੀ ਨੂੰ ਤੀਜੀ ਐਬੂਲੈਂਸ ਦਾਨ ਵਿੱਚ ਮਿਲੀ ਹੈ। ਇਹ ਐਬੂਲੈਂਸ ਬਾਬਾ ਬਾਲਕ ਨਾਥ ਮੰਦਿਰ ਪਿੰਡ ਕੰਬਾਲੀ ਸੈਕਟਰ 65 ਐਸ.ਏ.ਐਸ ਨਗਰ ਵੱਲੋਂ ਦਾਨ ਵਿੱਚ ਦਿੱਤੀ ਗਈ ਹੈ। ਇਹ ਐਬੂਲੈਂਸ ਮੰਦਿਰ ਦੇ ਸੰਸਥਾਪਕ ਸਵਰਗੀ ਯਸ਼ਪਾਲ ਸ਼ਰਮਾ ਕੀ ਯਾਦ ਵਿੱਚ ਦਿੱਤੀ ਗਈ । ਇਸ ਐਬੂਲੈਂਸ ਨੂੰ ਹਰੀ ਝੰਡੀ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵੱਲੋਂ ਦਿੱਤੀ ਗਈ । ਇਸ ਮੌਕੇ ਉਨ੍ਹਾਂ ਦੇ ਨਾਲ ਚੰਡੀਗਡ੍ਹ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਭਾਸ਼ ਚਾਵਲਾ ਵੀ ਮੌਜ਼ੂਦ ਸਨ । ਇਥੇ ਇਹ ਵੀ ਜ਼ਿਕਰਯੋਗ ਹੈ ਕਿ ਹਲਕੇ ਵਿੱਚ ਕਰੋਨਾ ਮਰੀਜ਼ਾਂ ਤੋਂ ਇਲਾਵਾ ਐਕਸੀਡੈਂਟ ਕੇਸ, ਡਿਲੀਵਰੀ ਕੇਸ , ਲਾਵਾਰਿਸ ਲਾਸ਼ਾਂ ਦੇ ਸੰਸਕਾਰ ਕਰਵਾਉਣ ਆਦਿ ਦੀ ਸੇਵਾ ਸਹਾਰਾ ਬਨੀ ਟੀਮ ਸੋਨੂੰ ਸੇਠੀ ਵੱਲੋਂ ਕੀਤੀ ਜਾ ਰਹੀ ਹੈ। ਇਹ ਸੇਵਾ ਪਿਛਲੇ 12 ਸਾਲਾਂ ਤੋਂ ਬਗੈਰ ਕਿਸੇ ਭੇਟਾ ਤੋਂ ਨਿਭਾਈ ਜਾ ਰਹੀ ਹੈ।
ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੋਵੇਂ ਸੰਸਥਾਵਾਂ ਦੀ ਇਸ ਨੇਕ ਸੇਵਾ ਦੀ ਸਰਹਾਨਾ ਕੀਤੀ। ਇਸ ਮੌਕੇ ਅਮਨਦੀਪ ਸ਼ਰਮਾ, ਸੁਧੀਰ ਸ਼ਰਮਾ, ਰਵੀਸ਼ ਮੇਹਤਾ, ਨਿਖਿਲ ਮੇਹਤਾ , ਸੋਰਵ ਮੇਹਤਾ , ਕਰਣ ਬੇਦੀ , ਡਾਕਟਰ ਅਸ਼ਵਨੀ, ਆਸ਼ੋਕ , ਆਨਿਲਜੈਨ, ਰਮਨ ਸੇਠੀ, ਬਿਕਰਮ ਧਵਨ,, ਮਹਿੰਦਰ ਕੋਰ ਕਟਾਰੀਯਾ, ਪ੍ਰਭਜੋਤ ਸਿੱਧੂ ਵੀ ਮੌਜ਼ੂਦ ਸਨ ।

Spread the love