ਸਿਹਤ ਵਿਭਾਗ ਵਲੋਂ ਵੱਖ-ਵੱਖ ਕੌਮੀ ਸਿਹਤ ਪ੍ਰੋਗਰਾਮਾਂ ਪ੍ਰਤੀ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ

ਸਿਹਤ ਵਿਭਾਗ ਵਲੋਂ ਵੱਖ-ਵੱਖ ਕੌਮੀ ਸਿਹਤ ਪ੍ਰੋਗਰਾਮਾਂ ਪ੍ਰਤੀ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਸ਼ਹੀਦ ਭਗਤ ਸਿੰਘ ਨਗਰ, 4 ਨਵੰਬਰ – ਕੋਰੋਨਾ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਨਾਲ ਸਿਹਤ ਵਿਭਾਗ ਵਲੋਂ ਵੱਖ-ਵੱਖ ਕੌਮੀ ਸਿਹਤ ਪ੍ਰੋਗਰਾਮਾਂ ਪ੍ਰਤੀ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਜਿਸ ਦੇ ਤਹਿਤ ਪੰਜਾਬ ਰਾਜ ਤੰਬਾਕੂ ਰਹਿਤ ਦਿਵਸ ਦੇ ਸਬੰਧ ਵਿੱਚ ਮਿਤੀ ੧ ਨਵੰਬਰ ੨੦੨੦ ਤੋਂ ਮਿਤੀ ੦੭ ਨਵੰਬਰ ੨੦੨੦ ਤੱਕ ਮਨਾਏ ਜਾ ਰਹੇ ਜਾਗਰੂਕਤਾ ਹਫਤੇ ਸਬੰਧੀ ਡਾ:ਰਜਿੰਦਰ ਪ੍ਰਸ਼ਾਦ ਭਾਟੀਆ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਵਲੋਂ ਦਫਤਰ ਸਿਵਲ ਸਰਜਨ ਵਿਖੇ ਜਾਗਰੂਕਤ ਪੋਸਟਰ ਜਾਰੀ ਕੀਤਾ ਗਿਆ।ਇਸ ਦਿਵਸ ਦੇ ਥੀਮ ” ਆਓ ਆਪਣੇ ਦਫਤਰ ਜਾਂ ਕੰਮ ਵਾਲੀ ਥਾਂ ਨੂੰ ਤੰਬਾਕੂ ਮੁਕਤ ਬਣਾਈਏ ” ਬਾਰੇ ਜਾਗਰੂਕ ਕਰਦਿਆਂ ਉਨ੍ਹਾਂ ਕਿਹਾ ਕਿ ਤੰਬਾਕੂ ਜਾਨ ਲੇਵਾ ਹੈ, ਕੋਵਿਡ-੧੯ ਦੌਰਾਨ ਤੰਬਾਕੂ ਦੀ ਵਰਤੋ ਨਾਲ ਖਤਰਾ ਹੋਰ ਵੀ ਵੱਧ ਜਾਂਦਾ ਹੈ।ਸਿਗਰੇਟਨੋਸ਼ੀ ਫੇਫੜੇ, ਦਿਲ ਅਤੇ ਸਰੀਰ ਦੇ ਹੋਰ ਅੰਗਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ, ਜਿਸ ਕਾਰਣ ਕੋਵਿਡ-੧੯ ਦਾ ਪ੍ਰਭਾਵ ਜਿਆਦਾ ਗੰਭੀਰ ਹੋ ਸਕਦਾ ਹੈ।ਹੁੱਕੇ ਦਾ ਸਮੂਹਿਕ ਪ੍ਰਯੋਗ ਕਰਨ ਨਾਲ ਕੋਵਿਡ-੧੯ ਫੈਲ ਸਕਦਾ ਹੈ।ਈ-ਸਿਗਰੇਟ ਨਾਲ ਫੇਫੜਿਆਂ ਦੇ ਸੰਕ੍ਰਮਣ ਅਤੇ ਬਿਮਾਰੀ ਦਾ ਖਤਰਾ ਵੱਧ ਜਾਂਦਾ ਹੈ ਅਤੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰਥਾ ਘੱਟ ਜਾਂਦੀ ਹੈ।ਜਰਦਾ, ਗੁਟਖਾ, ਖੈਣੀ ਅਤੇ ਪਾਨ ਮਸਾਲਾ ਦੀ ਵਰਤੋਂ ਕਰਕੇ ਬਾਰ-ਬਾਰ ਥੁੱਕਣਾ ਪੈਂਦਾ ਹੈ ਜਿਸ ਕਾਰਨ ਕੋਵਿਡ-੧੯ ਦੇ ਫੈਲਣ ਦਾ ਖਤਰਾ ਬਹੁਤ ਜਿਆਦਾ ਵੱਧ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਤੰਬਾਕੂ ਦੀ ਵਰਤੋਂ ਦਾ ਅਸਰ ਸਿਰਫ ਫੇਫੜਿਆਂ ਤੇ ਹੀ ਨਹੀ ਹੁੰਦਾ ਸਗੋਂ ਦਿਲ ਤੇ ਵੀ ਇਸ ਦਾ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।ਸਿਗਰੇਟ ਜਾਂ ਤੰਬਾਕੂ ਉਤਪਾਦਾਂ ਦੇ ਸੇਵਨ ਨਾਲ ਦਿਲ ਦੀਆਂ ਨਸਾਂ ਦਾ ਤੰਗ ਹੋਣਾ, ਖੁਨ ਦੇ ਦਬਾਅ ਦਾ ਵੱਧਣਾ ਆਦਿ ਰੋਗ ਜਿਆਦਾ ਹੁੰਦੇ ਹਨ।ਤੰਬਾਕੂ ਦਾ ਸੇਵਨ ਮਨੁੱਖੀ ਸਿਹਤ ਲਈ ਬਹੁਤ ਖਤਰਨਾਕ ਹੈਜਿਸ ਦੇ ਨਾਲ ਸਰੀਰ ਦੇ ਵੱਖ-ਵੱਖ ਅੰਗਾਂ ਖਾਸ ਕਰਕੇ ਫੇਫੜਿਆਂ ਤੇ ਬਹੁਤ ਜ਼ਿਆਦਾ ਮਾੜਾ ਪ੍ਰਭਾਵ ਪੈਂਦਾ ਹੈ।ਕੈਂਸਰ ਨਾਲ ਹੋਣ ਵਾਲੀਆਂ ਕੁੱਲ ਮੌਤਾਂ ਦੀਆਂ ੪੦% ਮੌਤਾਂ ਤੰਬਾਕੂ ਸੇਵਨ ਕਾਰਨ ਹੁੰਦੀਆਂ ਹਨ।ਤੰਬਾਕੂ ਮਨ ਅਤੇ ਸਰੀਰ ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ।ਉਨ੍ਹਾ ਦੱਸਿਆ ਕਿ ਤੰਬਾਕੂ ਦੇ ਸੇਵਨ ਨਾਲ ਮੂੰਹ ਦਾ ਕੈਂਸਰ, ਫੇਫੜਿਆਂ ਦਾ ਕੈਂਸਰ, ਗਲੇ ਦਾ ਕੈਂਸਰ ਅਤੇ ਫੂਡ ਪਾਈਪ ਦਾ ਕੈਂਸਰ ਆਦਿ ਹੋਣ ਦਾ ਖਤਰਾ ੪ ਗੁਣਾ ਵੱਧ ਜਾਂਦਾ ਹੈ।ਜੇਕਰ ਤੁਹਾਡੇ ਆਸ-ਪਾਸ ਕੋਈ ਵਿਅਕਤੀ ਬੀੜੀ, ਸਿਗਰਟ ਪੀਂਦਾ ਹੈ ਤਾਂ ਉਸ ਦੇ ਧੂੰਏਂ ਨਾਲ ਤੁਹਾਡੇ ਸਰੀਰ ਤੇ ਵੀ ਉੱਨਾ ਹੀ ਮਾੜਾ ਪ੍ਰਭਾਵ ਪੈਂਦਾ ਹੈ,ਜਿਨ੍ਹਾਂ ਕਿ ਸਿਗਰਟਨੋਸ਼ੀ ਕਰਨ ਵਾਲੇ ਤੇ ਹੁੰਦਾ ਹੈ।ਸਿਗਰਟ,ਬੀੜੀ ਦੇ ਧੂਏਂ ਨਾਲ ਬੱਚਿਆਂ ਦੇ ਦਿਲ ਅਤੇ ਦਿਮਾਗ ਤੇ ਬਹੁਤ ਮਾੜਾ ਅਸਰ ਹੁੰਦਾ ਹੈ।ਜਿਆਦਾ ਤੰਬਾਕੂਨੋਸ਼ੀ ਕਰਨ ਵਾਲਿਆਂ ਵਿੱਚ ਤੰਬਾਕੂ ਨਾ ਪੀਣ ਵਾਲਿਆਂ ਦੇ ਮੁਕਾਬਲੇ ਫੇਫੜਿਆਂ ਦੇ ਕੈਂਸਰ ਦੀ ਬਿਮਾਰੀ ੧੫ ਤੋਂ ੩੦ ਗੁਣਾ ਵੱਧ ਪਾਈ ਜਾਂਦੀ ਹੈ।ਤੰਬਾਕੂ ਵਿੱਚ ਪਾਈ ਜਾਣ ਵਾਲੀ ਨਿਕੋਟੀਨ ਨਸ਼ੇ ਦੀ ਆਦਤ ਵਿੱਚ ਫਸਾਉਣ ਦਾ ਕੰਮ ਕਰਦੀ ਹੈ।ਇਸ ਲਈ ਤੰਬਾਕੂ ਦੇ ਸੇਵਨ ਨੂੰ ਹਮੇਸ਼ਾ ਲਈ ਤਿਆਗ ਦੇਣਾ ਚਾਹੀਦਾ ਹੈ ਤਾਂ ਜੋ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕੇ।ਇਸ ਮੌਕੇ ਤੇ ਡਾ: ਕੁਲਦੀਪ ਰਾਏ ਜ਼ਿਲ੍ਹਾ ਸਿਹਤ ਅਫਸਰ ਨੇ ਤੰਬਾਕੂ ਐਕਟ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਕਿਹਾ ਕਿ ਤੰਬਾਕ ੂਕੰਟਰੋਲ ਐਕਟ ੨੦੦੩ ਤਹਿਤ ਧਾਰਾ ੪ ਅਧੀਨ ਜਨਤਕ ਸਥਾਨਾਂ ਤੇ ਤੰਬਾਕੂਨੋਸ਼ੀ ਤੇ ਰੋਕ, ਧਾਰਾ ੫ ਅਧੀਨ  ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦਾਂ ਦੀ ਸਿੱਧੇ ਅਤੇ ਅਸਿੱਧੇ ਤੌਰ ਤੇ ਇਸ਼ਤਿਹਾਰ ਬਾਜੀ ਤੇ ਰੋਕ, ਧਾਰਾ ੬(ਏ) ਅਧੀਨ ੧੮ ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਸਿਗਰਟ ਜਾਂ ਹੋਰ ਤੰਬਾਕੂ ਉਤਪਾਦ ਵੇਚਣ/ਖਰੀਦਣ ਤੇ ਮਨਾਹੀ ਅਤੇ ਧਾਰਾ ੬(ਬੀ) ਅਧੀਨ ਕਿਸੇ ਵੀ ਵਿੱਦਿਅਕ ਅਦਾਰੇ ਦੀ ਬਾਹਰਲੀ ਦੀਵਾਰ ਤੋਂ ਸੋ ਗੱਜ਼ ਦੇ ਘੇਰੇ ਵਿੱਚ ਸਿਗਰਟ ਜਾਂ ਹੋਰ ਤੰਬਾਕੂ ਉਤਪਾਦਾਂ ਦੇ ਸੇਵਨ ਅਤੇ ਵਿਕਰੀ ਤੇ ਰੋਕ, ਧਾਰਾ ੭ ਅਧੀਨ ਬਿਨ੍ਹਾਂ ਸਿਹਤ ਚਿਤਾਵਨੀਆਂ ਤੋਂ ਸਿਗਰਟ ਅਤੇ ਹੋਰ ਤੰਬਾਕੂ ਉਤਪਾਦਾਂ ਦੀ ਵਿਕਰੀ ਤੇ ਰੋਕ ਸ਼ਾਮਿਲ ਹੈ।ਇਸ ਮੌਕੇ ਤੇ ਡਾ: ਬਲਵਿੰਦਰ ਸਿੰਘ ਸਹਾਇਕ ਸਿਵਲ ਸਰਜਨ, ਡਾ: ਦਵਿੰਦਰ ਢਾਂਡਾ ਜ਼ਿਲ੍ਹਾ ਟੀਕਾਕਰਨ ਅਫਸਰ, ਡਾ: ਬਲਜੀਤ ਕੌਰ ਜ਼ਿਲ੍ਹਾ ਡੈਂਟਲ ਸਿਹਤ ਅਫਸਰ, ਜਗਤ ਰਾਮ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ, ਸੁਲਿੰਦਰ ਬਾਂਸਲ ਹੈਲਥ ਸੁਪਰਵਾਈਜਰ, ਰਾਜੀਵ ਕੁਮਾਰ ਹੈਲਥ ਸੁਪਰਵਾਈਜਰ ਅਤੇ ਵੱਖ-ਵੱਖ ਬਲਾਕਾਂ ਤੋਂ ਆਏ ਹੋਏ ਜ਼ਿਲ੍ਹੇ ਦੇ ਹੋਰ ਹੈਲਥ ਸੁਪਰਵਾਈਜਰ ਹਾਜਿਰ ਸਨ।

Spread the love