ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਸਤਿਕਰਤਾਰੀਆਂ ਵਿਖੇ ਹੋਈ ਇਕੱਤਰਤਾ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਸ਼੍ਰੋਮਣੀ ਕਮੇਟੀ ਮੈਂਬਰ ਗੁਰਨਾਮ ਸਿੰਘ ਜੱਸਲ, ਮੇਅਰ ਸੁਖਦੀਪ ਸਿੰਘ ਤੇਜਾ, ਸੁਖਬੀਰ ਸਿੰਘ ਵਾਹਲਾ ਸਮੇਤ ਵੱਖ ਵੱਖ ਆਗੂਆਂ ਕੀਤੀ ਸ਼ਮੂਲੀਅਤ
ਬਟਾਲਾ, 25 ਅਗਸਤ 2021 ਜਗਤ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲਖਣੀ ਜੀ ਦੇ ਵਿਆਹ ਪੁਰਬ ਸਾਲਾਨਾ ਜੋੜ ਮੇਲਾ 13 ਸਤੰਬਰ ਦਿਨ ਸੋਮਵਾਰ ਨੂੰ ਸ਼਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ, ਸ੍ਰੀ ਕੰਧ ਸਾਹਿਬ ਅਤੇ ਸ੍ਰੀ ਸਤਿਕਰਤਾਰੀਆਂ ਸਾਹਿਬ ਬਟਾਲਾ ਵਿਖੇ ਬਹੁਤ ਹੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਜਾਵੇਗਾ। ਉਕਤ ਜਾਣਕਾਰੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਬਟਾਲਾ ਜ: ਗੁਰਨਾਮ ਸਿੰਘ ਜੱਸਲ ਨੇ ਵਿਆਹ ਪੁਰਬ ਸਮਾਗਮਾਂ ਸਬੰਧੀ ਇਲਾਕੇ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸੇਵਾ ਸੁਸਾਇਟੀਆਂ, ਧਾਰਮਿਕ ਜਥੇਬੰਦੀਆਂ, ਸਮਾਜਿਕ ਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਦਿੱਤੀ।
ਸ. ਜੱਸਲ ਨੇ ਕਿਹਾ ਕਿ ਵਿਆਹ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਡੇਹਰਾ ਸਾਹਿਬ ਤੋਂ 13 ਸਤੰਬਰ ਸੋਮਵਾਰ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਮਹਾਨ ਨਗਰ ਕੀਰਤਨ ਸਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਦੌਰਾਨ ਕਰੋਨਾ ਮਹਾਂਮਾਰੀ ਨੂੰ ਮੁੱਖ ਰਖਦਿਆਂ ਸਰਕਾਰ ਤੇ ਸਿਹਤ ਵਿਭਾਗ ਵਲੋ ਸੁਝਾਈਆਂ ਸਾਵਧਾਨੀਆਂ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਸ਼ਾਸ਼ਨ ਦਾ ਹਰ ਪ੍ਰਕਾਰ ਨਾਲ ਸਹਿਯੋਗ ਕੀਤਾ ਜਾਵੇਗਾ।
ਮੀਟਿੰਗ ਵਿੱਚ ਹਾਜਰ ਵੱਖ ਵੱਖ ਬੁਲਾਰਿਆਂ ਤੇ ਆਗੂਆਂ ਨੇ ਨਗਰ ਕੀਰਤਨ ਦੇ ਰੂਟ ਅਧੀਨ ਆਉਂਦੇ ਰਸਤੇ ਵਿੱਚ ਟੁਟੀਆ ਸੜਕਾਂ ਤੇ ਖੁੱਲੇ ਸੀਵਰੇਜ ਦੇ ਮੇਨ ਹੋਲ, ਬੰਦ ਸਟਰੀਟ ਲਾਈਟਾਂ ਅਤੇ ਸ਼ਹਿਰ ਦੇ ਚੱਲ ਰਹੇ ਵਿਕਾਸ ਕਾਰਜਾਂ ਧੀਮੀ ਗਤੀ ਤੇ ਚਿੰਤਾ ਪ੍ਰਗਟ ਕੀਤੀ ਤਾਂ ਹਾਜ਼ਰ ਨਗਰ ਨਿਗਮ ਮੇਅਰ ਸ: ਸੁਖਦੀਪ ਸਿੰਘ ਤੇਜਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜ: ਗੁਰਨਾਮ ਸਿੰਘ ਜੱਸਲ ਤੇ ਸੰਗਤਾਂ ਨੂੰ ਵਿਸ਼ਵਾਸ ਦੁਆਇਆ ਕਿ ਵਿਆਹ ਪੁਰਬ ਸਮਾਗਮਾਂ ਤੋ ਪਹਿਲਾਂ ਨਗਰ ਕੀਰਤਨ ਦੇ ਰਸਤੇ ਤੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਦੇ ਆਰੰਭ ਕਾਰਜਾਂ ਨੂੰ ਪੂਰਾ ਕਰ ਦਿਤਾ ਜਾਵੇਗਾ ਤਾਂ ਕਿ ਸੰਗਤਾਂ ਨੂੰ ਕਿਸੇ ਪਰਕਾਰ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਸੁਖਵਿੰਦਰ ਸਿੰਘ ਮਲਕਪੁਰ, ਗੁਰਦੁਆਰਾ ਸ੍ਰੀ ਕੰਧ ਸਾਹਿਬ ਦੇ ਨਵਨਿਯੂਕਤ ਮੈਨੇਜਰ ਸ: ਬਲਜੀਤ ਸਿੰਘ ਬੁੱਟਰ, ਸ: ਦਵਿੰਦਰ ਸਿੰਘ ਲਾਲੀ ਬਾਜਵਾ ਮੈਨੇਜਰ ਗੁਰਦੁਆਰਾ ਸ਼੍ਰੀ ਸਤਿਕਰਤਾਰੀਆਂ ਸਾਹਿਬ, ਸ: ਬਲਜੀਤ ਸਿੰਘ ਤਲਵੰਡੀ ਰਾਮਾ ਮੈਨੇਜਰ ਗੁਰਦੁਆਰਾ ਸ਼੍ਰੀ ਅੱਚਲ ਸਾਹਿਬ,ਸ਼੍ਰੀ ਇੰਦਰ ਸ਼ੇਖੜੀ,ਸ: ਸੁਖਦੀਪ ਸਿੰਘ ਤੇਜਾ ਮੇਅਰ ,ਸ: ਰਜਿੰਦਰ ਸਿੰਘ ਪਦਮ, ਸ: ਸਤਨਾਮ ਸਿੰਘ ਸਮਰੱਥ, ਸ: ਮੰਗਲ ਸਿੰਘ ਸ਼੍ਰੀ ਹਰਗੋਬਿੰਦਪੁਰ, ਗਿਆਨੀ ਹਰਬੰਸ ਸਿੰਘ ਹੰਸਪਾਲ, ਸ: ਕੁਲਵੰਤ ਸਿੰਘ ਕੌਂਸਲਰ, ਮਨਜੀਤ ਸਿੰਘ ਹੈਪੀ, ਸਤਵੰਤ ਸਿੰਘ ਉਦੋਵਾਲੀ, ਮਨਜੀਤ ਸਿੰਘ ਸੂਬਾ , ਸੁਖਦੇਵ ਸਿੰਘ ਬਾਜਵਾ ਕੋਸਲਰ, ਪੂਰਨ ਸਿੰਘ ਕੋਸਲਰ, ਕਰਤਾਰ ਸਿੰਘ ਸ਼ਾਸਤਰੀ ਨਗਰ, ਬਲਦੇਵ ਸਿੰਘ ਪਾਰਸ, ਅਜੀਤ ਸਿੰਘ ਸੂਬਾ, ਬਲਦੇਵ ਸਿੰਘ ਖਜਾਲਾ, ਅਮਰਜੀਤ ਸਿੰਘ ਵਿਸ਼ਕਰਮਾ, ਬਾਵਾ ਸਿੰਘ, ਭਾਈ ਗੁਰਮੁੱਖ ਸਿੰਘ ਗਤਕਾ, ਹਰਪਾਲ ਸਿੰਘ ਬੈਸਟ, ਟਹਿਲ ਸਿੰਘ ਸੰਧੂ , ਗੁਲਬਾਗ ਸਿੰਘ ਹਰਭਿੰਦਰ ਸਿੰਘ, ਗੁਰਮੀਤ ਸਿੰਘ ਉਗਰੇਵਾਲ, ਸਤਨਾਮ ਸਿੰਘ ਕਲਸੀ,ਭਾਈ ਭੁਪਿੰਦਰ ਸਿੰਘ ਕਾਲੜਾ, ਸੁਰਿੰਦਰ ਸਿੰਘ ਜੇ ਈ, ਗੁਰਪ੍ਰੀਤ ਸਿੰਘ ਗਿੱਲ, ਸੁਖਵਿੰਦਰ ਸਿੰਘ ਬਲ, ਕਰਨਵੀਰ ਸਿੰਘ, ਭਾਈ ਅਵਤਾਰ ਸਿੰਘ ਰੰਧਾਵਾ , ਗੁਰਬਚਨੁ ਸਿੰਘ ਸੋਹਲ ,ਰਦੀਪ ਸਿੰਘ ,ਪਲਵਿੰਦਰ ਸਿੰਘ ਲੰਬੜਦਾਰ,ਹਰਜੀਤ ਸਿੰਘ ਲੰਮੀ ਗਲੀ, ਬਲਬੀਰ ਸਿੰਘ ਪ੍ਰਚਾਰਕ, ਅਮਰੀਕ ਸਿੰਘ ਉਠੀਆਂ,ਸਤਨਾਮ ਸਿੰਘ ਪੱਡਾ,ਰਣਜੀਤ ਸਿੰਘ,ਗੁਰਮੀਤ ਸਿੰਘ ਬੰਟੀ ਗਟਕਾ, ਮਨਜੀਤ ਸਿੰਘ ਪ੍ਰਚਾਰਕ, ਬੀਬੀ ਬੇਦੀ ਬੀਬੀ ਰੀਟਾ, ਸੁਰਜੀਤ ਸਿੰਘ, ਸੁਖਵਿੰਦਰ ਸਿੰਘ ਉਮਰਪੁਰਾ ਆਦਿ ਹਾਜ਼ਰ ਸਨ ।

Spread the love