ਤਰਨ ਤਾਰਨ 21 ਅਪ੍ਰੈਲ( ) ਸਿੱਖਿਆ ਵਿਭਾਗ ਪੰਜਾਬ ਵੱਲੋਂ ਵੱਖ ਵੱਖ ਜ਼ਿਲਾ ਸਿੱਖਿਆ ਅਫਸਰਾਂ ਦੇ ਤਬਾਦਲੇ ਅਤੇ ਤਰੱਕੀਆਂ ਕੀਤੀਆਂ ਗਈਆਂ । ਇਸੇ ਤਹਿਤ ਜ਼ਿਲਾ ਸਿੱਖਿਆ ਅਫਸਰ ਐਲੀ ਸ੍ਰੀ ਸੁਸੀਲ ਕੁਮਾਰ ਤੁਲੀ ਜੀ ਦੀ ਬਦਲੀ ਅੰਮਿ੍ਰਤਸਰ ਵਿਖੇ ਹੋਣ ਕਾਰਨ ਕੱਲ ਸ੍ਰੀ ਰਾਜੇਸ ਕੁਮਾਰ ਜੀ ਬਤੌਰ ਜ਼ਿਲਾ ਸਿੱਖਿਆ ਅਫਸਰ ਐਲੀ ਤਰਨ ਤਾਰਨ ਆਪਣਾ ਅਹੁਦਾ ਸੰਭਾਲ ਲਿਆ । ਉਹਨਾਂ ਨੇ ਆਪਣੀ ਡਿਊਟੀ ਤੇ ਹਾਜਰ ਹੋਣ ਤੋਂ ਪਹਿਲਾਂ ਕੱਲ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਨਤਮਸਤਕ ਹੋ ਕੇ ਵਾਹਿਗੁਰੂ ਜੀ ਦਾ ਸੁਕਰਾਨਾ ਅਦਾ ਕੀਤਾ।
ਉਹਨਾਂ ਕਿਹਾ ਕਿ ਉਹ ਇਸ ਪਵਿੱਤਰ ਧਰਤੀ ਤੇ ਕੰਮ ਕਰਕੇ ਆਪਣੇ ਆਪ ਨੂੰ ਖੁਸਨਸੀਬ ਮਹਿਸੂਸ ਕਰਦੇ ਹਨ ਅਤੇ ਸਿੱਖਿਆ ਵਿਭਾਗ ਵਲੋਂ ਦਿੱਤੀ ਗਈ ਇਸ ਡਿਊਟੀ ਨੂੰ ਪੂਰੀ ਤਨਦੇਹੀ, ਇਮਾਨਦਾਰੀ ਅਤੇ ਲਗਨ ਨਾਲ ਨਿਭਾਉਣਗੇ ਅਤੇ ਜ਼ਿਲੇ ਦੇ ਸਕੂਲਾਂ ਨੂੰ ਹੋਰ ਤਰੱਕੀ ਦੀ ਰਾਹ ਤੇ ਲੈ ਕੇ ਜਾਣਗੇ। ਉਹਨਾਂ ਨੂੰ ਡਿਊਟੀ ਜੁਆਇੰਨ ਕਰਵਾਉਣ ਮੌਕੇ ਉੱਪ ਜ਼ਿਲਾ ਸਿੱਖਿਆ ਅਫਸਰ ਸ੍ਰ ਪਰਮਜੀਤ ਸਿੰਘ, ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਸ੍ਰ ਜਸਵਿੰਦਰ ਸਿੰਘ ਸੰਧੂ, ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਸ੍ਰੀਮਤੀ ਅਨੁਰੂਪ ਬੇਦੀ, ਸਟੇਟ ਐਵਾਰਡੀ ਅਤੇ ਪੜੋ ਪੰਜਾਬ ਪੜਾਓ ਪੰਜਾਬ ਜ਼ਿਲਾ ਕੋਆਰਡੀਨੇਟਰ ਨਵਦੀਪ ਸਿੰਘ, ਸਟੇਟ ਐਵਾਰਡੀ ਸੁਖਵਿੰਦਰ ਸਿੰਘ ਧਾਮੀ, ਸਮਾਰਟ ਸਕੂਲ ਕੋਆਰਡੀਨੇਟਰ ਅਮਨਦੀਪ ਸਿੰਘ, ਪਰਮਿੰਦਰ ਸਿੰਘ, ਕੁਲਵਿੰਦਰ ਸਿੰਘ, ਉਹਨਾਂ ਦੇ ਸਪੁੱਤਰ ਰਾਹੁਲ ਸਰਮਾ, ਸਹਾਇਕ ਜ਼ਿਲਾ ਕੋਆਰਡੀਨੇਟਰ ਅਨੂਪ ਮੈਣੀ, ਸਾਬਕਾ ਜ਼ਿਲਾ ਸਿੱਖਿਆ ਅਫਸਰ ਗਿਰੀਸ ਕੁਮਾਰ, ਸੁਪਰਡੈਂਟ ਸ੍ਰੀ ਵਿਸਵਾਮਿੱਤਰ, ਜੂਨੀਅਰ ਸਹਾਇਕ ਰੀਨਾ ਰਾਏ, ਐਲ ਏ ਮਨਦੀਪ ਸਿੰਘ, ਐਸ ਐਸ ਏ ਤੋਂ ਨਵਨੀਤ ਕੌਰ, ਡਾਟਾ ਐਂਟਰੀ ਓਪਰੇਟਰ ਹਰਪ੍ਰੀਤ ਸਿੰਘ, ਦਵਿੰਦਰ ਸਿੰਘ, ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਦਾ ਸਮੂਹ ਸਟਾਫ , ਐਚ ਟੀ ਹਰਮਨਦੀਪ ਸਿੰਘ ਅਤੇ ਗੁਰਵਿੰਦਰ ਸਿੰਘ ਬੱਬੂ ਹਾਜਰ ਸਨ ।
ਇਸ ਮੌਕੇ ਜ਼ਿਲਾ ਸਿੱਖਿਆ ਅਫਸਰ ਐਲੀ ਸ੍ਰੀ ਸੁਸੀਲ ਕੁਮਾਰ ਤੁਲੀ ਜੀ ਨੂੰ ਅੰਮਿ੍ਰਤਸਰ ਵਿਖੇ ਬਦਲੀ ਲਈ ਸਮੂਹ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਸਹਿਬਾਨ ਅਤੇ ਜ਼ਿਲਾ ਸਿੱਖਿਆ ਅਫਸਰ ਐਲੀ ਤਰਨ ਤਾਰਨ ਸ੍ਰੀ ਰਾਜੇਸ ਕੁਮਾਰ ਜੀ ਨੇ ਸੁਭ ਇੱਛਾਵਾਂ ਦਿੱਤੀਆਂ। ਜਕਿਰਯੋਗ ਹੈ ਕਿ ਸ੍ਰੀ ਰਾਜੇਸ ਕੁਮਾਰ ਜੀ ਇਸਤੋਂ ਪਹਿਲਾਂ ਅੰਮਿ੍ਰਤਸਰ ਵਿਖੇ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਦੇ ਅਹੁਦੇ ਤੇ ਕੰਮ ਕਰ ਰਹੇ ਸਨ