ਅਕਤੂਬਰ ਮਹੀਨੇ ਦੌਰਾਨ ਹੁਣ ਤੱਕ 14 ਮਾਮਲੇ ਕੀਤੇ ਗਏ ਹਨ ਦਰਜ
ਬਰਨਾਲਾ, 23 ਅਕਤੂਬਰ :
ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼-ਨਿਰਦੇਸ਼ਾਂ ਅਤੇ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਸੰਦੀਪ ਗੋਇਲ ਦੇ ਸਹਿਯੋਗ ਅਤੇ ਸਹਾਇਕ ਕਮਿਸ਼ਨਰ (ਆਬਕਾਰੀ) ਸ਼੍ਰੀ ਚੰਦਰ ਮਹਿਤਾ ਵੱਲੋਂ ਤਿਉਹਾਰਾਂ ਅਤੇ ਵਿਆਹਾਂ ਦੇ ਸੀਜਨ ਦੇ ਮੱਦੇਨਜ਼ਰ ਬਾਹਰਲੇ ਰਾਜਾਂ ਤੋਂ ਸਮੱਗÇਲੰਗ ਹੋ ਕੇ ਆ ਰਹੀ ਸ਼ਰਾਬ ਨੂੰ ਰੋਕਣ ਲਈ ਇੱਕ ਵਿਸ਼ੇਸ਼ ਮਹਿੰਮ ਚਲਾਈ ਗਈ ਹੈ।
ਇਸ ਮੁਹਿੰਮ ਤਹਿਤ ਜ਼ਿਲ੍ਹੇ ਦੇ ਜਿਨ੍ਹਾ ਪਿੰਡਾਂ ਦੇ ਲੋਕ ਨਜਾਇਜ਼ ਸ਼ਰਾਬ ਦੀ ਕਸੀਦਗੀ ਕਰਨ ਅਤੇ ਸ਼ਰਾਬ ਵੇਚਣ ਦੇ ਆਦੀ ਹਨ, ਉਨ੍ਹਾਂ ਪਿੰਡਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਬਾਹਰਲੇ ਰਾਜ ਤੋਂ ਸਮੱਗÇਲੰਗ ਹੋ ਕੇ ਆ ਰਹੀ ਸ਼ਰਾਬ ਨੂੰ ਰੋਕਣ ਲਈ ਨਾਕਾਬੰਦੀਆਂ ਕੀਤੀਆਂ ਜਾ ਰਹੀਆਂ ਹਨ। ਹੁਣ ਤੱਕ ਮਹੀਨਾ ਅਕਤੂਬਰ 2020 ਵਿੱਚ ਚੈਕਿੰਗ ਦੌਰਾਨ ਪੁਲਿਸ ਅਤੇ ਆਬਕਾਰੀ ਵਿਭਾਗ ਵੱਲੋਂ ਵੱਖ-ਵੱਖ ਪੁਲਿਸ ਸਟੇਸ਼ਨਾਂ ਅਤੇ ਆਬਕਾਰੀ ਐਕਟ ਅਧੀਨ 14 ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਮਾਮਲਿਆਂ ਰਾਹੀਂ 490 ਲਿਟਰ ਲਾਹਣ, 25000 ਐਮ.ਐਲ.ਨਜਾਇਜ਼ ਸ਼ਰਾਬ, 183750 ਐਮ.ਐਲ.ਸਮੱਗÇਲੰਗ ਹੋ ਕੇ ਆਈ ਸ਼ਰਾਬ ਫੜੀ ਗਈ ਹੈ।
ਜ਼ਿਲ੍ਹਾ ਪ੍ਰਸਾਸ਼ਨ ਨੇ ਲੋਕਾਂ ਨੂੰ ਜਾਣੂੰ ਕਰਵਾਇਆ ਕਿ ਅਣ-ਅਧਿਕਾਰਤ ਜਗ੍ਹਾ ਤੋਂ ਖਰੀਦੀ ਗਈ ਸ਼ਰਾਬ ਪੀਣ ਨਾਲ ਜਾਨੀ ਨੁਕਸਾਨ ਹੋ ਸਕਦਾ ਹੈ। ਪ੍ਰਸ਼ਾਸ਼ਨ ਨੇ ਲੋਕਾਂ ਨੂੰ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਕੋਲ ਨਿਰਧਾਰਿਤ ਮਾਤਰਾ ਤੋਂ ਜ਼ਿਆਦਾ ਸ਼ਰਾਬ ਮਿਲਦੀ ਹੈ ਜਾਂ ਬਾਹਰਲੇ ਰਾਜ ਦੀ ਸ਼ਰਾਬ ਫੜੀ ਜਾਂਦੀ ਹੈ ਤਾਂ ਨੂੰ ਉਸ ਵਿਅਕਤੀ ਨੂੰ ਆਬਕਾਰੀ ਐਕਟ ਅਧੀਨ 2 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ ਅਤੇ ਸਜਾ ਵੀ ਹੋ ਸਕਦੀ ਹੈ। ਜ਼ਿਲ੍ਹਾ ਪ੍ਰਸਾਸ਼ਨ ਨੇ ਦੱਸਿਆ ਕਿ ਇਹ ਮੁਹਿੰਮ ਅੱਗੇ ਵੀ ਜਾਰੀ ਰੱਖੀ ਜਾਵੇਗੀ ਤਾਂ ਜੋ ਸਰਕਾਰੀ ਮਾਲੀਏ ਨੂੰ ਸੁਰੱਖਿਅਤ ਰੱਖਿਆ ਜਾ ਸਕੇ।