25 ਲੱਖ ਰੁਪਏ ਦੇ ਚੈੱਕ ਵੰਡੇ- 09 ਲੱਖ ਰੁਪਏ ਦੇ ਕਰਜਾ ਮਨਜ਼ੂਰੀ ਪੱਤਰ ਵੀ ਵੰਡੇ
ਗੁਰਦਾਸਪੁਰ, 15 ਸਤੰਬਰ 2021 ਖੇਤੀਬਾੜੀ ਵਿਕਾਸ ਬੈਂਕ ਗੁਰਦਾਸਪੁਰ ਵਲੋਂ ਸ. ਸੁਖਜਿੰਦਰ ਸਿੰਘ ਰੰਧਾਵਾ, ਸਹਿਕਾਰਤਾ ਮੰਤਰੀ ਪੰਜਾਬ ਅਤੇ ਪ੍ਰਬੰਧਕ ਨਿਰਦੇਸ਼ਕ ਰਾਜੀਵ ਗੁਪਤਾ ਦੇ ਦਿਸ਼ਾ-ਨਿਰਦੇਸ਼ਾ ਤਹਿਤ ਕਰਜ਼ਾ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਵਿਸ਼ੇਸ ਮਹਿਮਾਨ ਵਜੋਂ ਐਸ.ਏ.ਡੀ.ਬੀ.ਚੰਡੀਗੜ੍ਹ ਦੇ ਡਾਇਰੈਕਟਰ ਰਾਜਵੰਤ ਸਿੰਘ ਨੇ ਸ਼ਿਰਕਤ ਕੀਤੀ।
ਡਾਇਰੈਕਟਰ ਵਲੋਂ ਬੈਂਕ ਵਿਚ ਤਕਰੀਬਨ 25 ਲੱਖ ਦੇ ਕਰਜ਼ੇ ਦੇ ਚੈੱਕ ਵੰਡੇ ਗਏ ਅਤੇ ਤਕਰੀਬਨ 9 ਲੱਖ ਦੇ ਕਰਜ਼ਾ ਮਨਜੂਰੀ ਪੱਤਰ ਵੀ ਵੰਡੇ ਗਏ। ਉਨਾਂ ਅੱਗੇ ਦੱਸਿਆ ਕਿ 3 ਸਤੰਬਰ 2021 ਤੋਂ ਲੈ ਕੇ ਹੁਣ ਤਕ ਕਰੀਬ 38 ਲੱਖ ਦੇ ਕਜ਼ੇ ਮਨਜੂਰ ਕੀਤੇ ਗਏ ਹਨ, ਜਿਸ ਵਿਚੋਂ 25 ਲੱਖ ਰੁਪਏ ਦਾ ਕਰਜ਼ਾ ਵੰਡਿਆ ਗਿਆ ਹੈ।
ਇਸ ਮੌਕੇ ਖੇਤੀਬਾੜੀ ਵਿਕਾਸ ਬੈਂਕ ਗੁਰਦਾਸਪੁਰ ਦੇ ਚੇਅਰਮੈਨ ਮਲੂਕ ਸਿੰਘ, ਵਾਈਸ ਚੇਅਰਮੈਨ ਦੀਦਾਰ ਸਿੰਘ, ਡਾਇਰੈਕਟਰ ਪ੍ਰੇਮ ਚੰਦ, ਜ਼ਿਲਾ ਮੈਨਜੇਰ ਸੁਨੀਲ ਮਹਾਜਨ , ਦਲਬੀਰ ਸਿੰਘ ਤੇ ਮਲਕੀਤ ਸਿੰਘ ਮਾਨ ਆਦਿ ਹਾਜਰ ਸਨ।
ਕੈਪਸ਼ਨ–ਖੇਤੀਬਾੜੀ ਵਿਕਾਸ ਬੈਂਕ ਗੁਰਦਾਸਪੁਰ ਵਲੋਂ ਕਰਵਾਏ ਗਏ ਕਰਜ਼ਾ ਵੰਡ ਸਮਾਰੋਹ ਦਾ ਦ੍ਰਿਸ਼।