ਪੰਜਾਬ ਰਾਜ, ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਮਿਲੀ ਸ਼ਿਕਾਇਤ ਦੇ ਮੱਦੇਨਜ਼ਰ ਰਸੂਲਪੁਰ ਵਿਖੇ ਕੀਤਾ ਦੌਰਾ

bREAKING NEWS MAKHANI
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਪੁਰਬ ਦੇ ਸਬੰਧ ’ਚ 19 ਅਕਤੂਬਰ ਨੂੰ ਜ਼ਿਲ੍ਹਾ ਅੰਮ੍ਰਿਤਸਰ ‘ਚ ਛੁੱਟੀ ਦਾ ਐਲਾਨ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਐਸ.ਐਚ.ਓ.ਨੂੰ ਐਟਰੋਸਿਟੀ ਐਕਟ ਅਧੀਨ ਕਾਰਵਾਈ ਕਰਨ ਦੇ ਹੁਕਮ
ਕਿਹਾ, ਐਸ.ਆਈ.ਟੀ ਰਿਪੋਰਟ 24 ਸਤੰਬਰ ਤੱਕ ਕਰੇ ਪੇਸ਼
ਐਸ.ਏ.ਐਸ. ਨਗਰ 17 ਸਤੰਬਰ 201
ਮੈਂਬਰਜ਼, ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਸਰਪੰਚ, ਗ੍ਰਾਮ ਪੰਚਾਇਤ, ਪਿੰਡ ਰਸੂਲਪੁਰ, ਬਲਾਕ ਮਾਜਰੀ, ਜਿਲਾ ਐਸ.ਏ.ਐਸ ਨਗਰ ਵਿਖੇ ਮਿਲੀ ਸ਼ਿਕਾਇਤ ਦੇ ਮੱਦੇਨਜ਼ਰ ਦੌਰਾ ਕੀਤਾ ਗਿਆ ।  ਇਸ ਮੌਕੇ ਮੈਂਬਰਜ਼ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਸ਼੍ਰੀ ਰਾਜ ਕੁਮਾਰ ਹੰਸ ਅਤੇ ਸ਼੍ਰੀ ਨਵਪ੍ਰੀਤ ਸਿੰਘ ਵੱਲੋਂ ਮਿਲੀ ਸ਼ਿਕਾਇਤ ਦੇ ਸਬੰਧ ਵਿੱਚ ਸਰਪੰਚ ਗ੍ਰਾਮ ਪੰਚਾਇਤ, ਪਿੰਡ ਰਸੂਲਪੁਰ ਅਤੇ ਉੱਥੇ ਮੌਜੂਦ ਅਨੁਸੂਚਿਤ ਜਾਤੀ ਦੇ ਵਿਅਕਤੀਆਂ ਕੋਲੋਂ ਸਾਰੀ ਸਥਿਤੀ ਬਾਰੇ ਜਾਣਕਾਰੀ ਲਈ ਗਈ ।  ਇਸ ਦੌਰਾਨ ਪਿੰਡ ਵਾਸੀਆਂ ਨੇ ਅਨੂਸੂਚਿਤ ਜਾਤੀ ਲਈ ਰਾਖਵੀਂ ਰੱਖੀ ਗਈ ਸ਼ਮਸ਼ਾਨ ਘਾਟ ਅਤੇ ਹੱਡਾਰੋੜੀ ਜ਼ਮੀਨ ਦਾ ਤਬਾਦਲਾ ਨਦੀਂ ਵਿਚਲੀ ਬੇਕਾਰ ਜ਼ਮੀਨ ਨਾਲ ਕਰਨ ਬਾਰੇ ਮੈਂਬਰਜ਼ ਨੂੰ ਜਾਣੂ ਕਰਵਾਇਆ । ਇਸ ਉਪਰੰਤ ਮੈਂਬਰਜ਼ ਵੱਲੋਂ ਇੱਕ ਐਸ.ਆਈ.ਟੀ (SIT) ਬਣਾਉਣ ਦਾ ਫੈਸਲਾ ਕੀਤਾ ਗਿਆ ।
ਮੈਬਰਜ਼ , ਪੰਜਾਬ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਦੱਸਿਆ ਗਿਆ ਕਿ ਇਸ ਐਸ.ਆਈ.ਟੀ. ਅਨੁਸਾਰ ਬੀ.ਡੀ.ਪੀ.ਓ ਮਾਜਰੀ ਅਤੇ ਤਹਿਸੀਲਦਾਰ ਖਰੜ ਨੂੰ ਇਸ ਦੀ ਜਾਂਚ ਕਰਕੇ ਰਿਪੋਰਟ ਡਿਪਟੀ ਕਮਿਸਨਰ ਰਾਹੀਂ ਕਮਿਸ਼ਨ ਨੂੰ ਮਿਤੀ 24 ਸਤੰਬਰ 2021 ਸਵੇਰੇ 11.00 ਵਜੇ ਤੱਕ ਦੇਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਟੋਭੇ ਨੂੰ ਨਜ਼ਾਇਜ ਤੌਰ ਤੇ ਭਰਨ ਸਬੰਧੀ ਮੌਕੇ ਤੇ ਬੀ.ਡੀ.ਪੀ.ਓ ਵੱਲੋਂ ਕਮਿਸ਼ਨ ਨੂੰ ਰਿਪੋਰਟ ਦਿੱਤੀ ਗਈ । ਜਿਸ ਤੇ ਮੈਂਬਰ, ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਮੁੱਲਾਪੁਰ ਗਰੀਬਦਾਸ ਦੇ ਐਸ.ਐਚ.ਓ.ਨੂੰ ਐਟਰੋਸਿਟੀ ਐਕਟ ਅਧੀਨ ਕਾਰਵਾਈ ਕਰਨ ਦੇ ਹੁਕਮ ਦਿੱਤੇ । ਜਨਰਲ ਵਰਗ ਦੇ ਕੁੱਝ ਬੰਦਿਆਂ ਵੱਲੋਂ ਸਰਪੰਚ ਸਵਰਨਜੀਤ ਕੌਰ ਆਦਿ ਨੂੰ ਜਾਤੀਸੂਚਕ ਅਪਸ਼ਬਦ ਕਹਿਣ ਬਾਰੇ ਐਸ.ਐਚ.ਓ. ਮੁੱਲਾਂਪੁਰ ਗਰੀਬਦਾਸ ਨੂੰ ਬਿਆਨ ਲੈ ਕੇ ਐਟਰੋਸਿਟੀ ਐਕਟ ਤਹਿਤ ਮੁੱਕਦਮਾ ਦਰਜ ਕਰਨ ਲਈ ਕਿਹਾ ਗਿਆ।
ਇਸ ਦੌਰੇ ਸਮੇਂ ਅਕਾਸ਼ ਬਾਂਸਲ, ਉਪ-ਮੰਡਲ ਮੈਜਿਸਟਰੇਟ,ਖਰੜ, ਰਵਿੰਦਰ ਪਾਲ ਸਿੰਘ ਸੰਧੂ, ਜਿਲਾ ਭਲਾਈ ਅਫਸਰ, ਜਸਪ੍ਰੀਤ ਕੌਰ, ਬੀ.ਡੀ.ਪੀ.ਓ ਮਾਜਰੀ, ਤਹਿਸੀਲਦਾਰ ਵਿਵੇਕ ਨਿਰਮੋਹੀ, ਸਤਿੰਦਰ ਸਿੰਘ  ਐਸ.ਐਚ.ਓ ਮੁੱਲਾਪੁਰ ਗਰੀਬਦਾਸ, ਮੌਕੇ ਤੇ ਹਾਜ਼ਰ ਸਨ।
Spread the love