ਖਪਤਕਾਰ/ਗ੍ਰਾਹਕ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ-ਸ਼ਿਕਾਇਤ ਦਰਜ ਕਰਵਾਉਣ ਲਈ ਜ਼ਿਲਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਗੁਰਦਾਸਪੁਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ
ਗੁਰਦਾਸਪੁਰ, 5 ਅਕਤੂਬਰ 2021
ਮਾਣਯੋਗ ਜੱਜ, ਮਿਸ ਦਿਆ ਚੋਧਰੀ ਵਲੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ , ਬਲਾਕ ਬੀ, ਦੂਸਰੀ ਮੰਜ਼ਿਲ, ਕਮਰਾ ਨੰਬਰ 328 ਵਿਖੇ, ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ, ਕਮਿਸ਼ਨ ਗੁਰਦਾਸਪੁਰ ਦੇ ਨਵੇੇ ਦਫਤਰ ਦਾ ਉਦਘਾਟਨ ਕੀਤਾ ਗਿਆ। ਇਸ ਤੋਂ ਪਹਿਲਾਂ ਇਹ ਦਫਤਰ ਗੁਰੂ ਨਾਨਕ ਪਾਰਕ, ਗੁਰਦਾਸਪੁਰ ਦੇ ਨੇੜੇ ਸਥਾਪਤ ਸੀ। ਇਸ ਮੌਕੇ ਸ੍ਰੀਮਤੀ ਨੀਲਮ ਗੁਪਤਾ, ਪ੍ਰਧਾਨ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਗੁਰਦਾਸਪੁਰ, ਕਮਿਸ਼ਨ ਦੇ ਮੈਂਬਰ ਸ੍ਰੀ ਬੀ.ਐਸ ਮਠਾਰੂ, ਸ੍ਰੀ ਰਾਕੇਸ਼ ਸ਼ਰਮਾ ਪ੍ਰਧਾਨ, ਜ਼ਿਲਾ ਬਾਰ ਐਸ਼ੋਸ਼ੀਏਸ਼ਨ ਗੁਰਦਾਸਪੁਰ ਮੋਜੂਦ ਸਨ।
ਇਸ ਮੌਕੇ ਪ੍ਰਧਾਨ ਸ੍ਰੀਮਤੀ ਨੀਲਮ ਗੁਪਤਾ ਵਲੋਂ ਮਾਣਯੋਗ ਜੱਜ ਮਿਸ ਦਿਆ ਚੋਧਰੀ, ਪ੍ਰਧਾਨ ਸਟੇਟ ਖਪਤਕਾਰ ਝਗੜਾ ਨਿਵਾਰਣ ਕਮਿਸ਼ਨਰ ਪੰਜਾਬ. ਚੰਡੀਗੜ੍ਹ, ਮਿਸ ਵੀਨਾ ਭਾਰਦਵਾਜ, ਰਜਿਸਟਰਾਰ ਐਸ.ਸੀ.ਡੀ.ਆਰ.ਸੀ ਪੰਜਾਬ, ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਦਾ ਸਵਾਗਤ ਕੀਤਾ ਗਿਆ।
ਆਨਲਾਈਨ ਸਮਾਗਮ ਵਿਚ ਸ਼ਿਰਕਤ ਕਰਦਿਆਂ ਮਾਣਯੋਗ ਜੱਜ ਮਿਸ ਦੀਆ ਚੋਧਰੀ ਨੇ ਕਿਹਾ ਕਿ ਖਪਤਕਾਰ ਝਗੜਾ ਨਿਵਾਰਣ, ਕਮਿਸ਼ਨ, ਖਪਤਾਕਾਰ/ਗ੍ਰਾਹਕਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨਾਂ ਦੱਸਿਆ ਕਿ ਖਪਤਾਕਾਰ/ਗ੍ਰਾਹਕਾਂ ਨੂੰ ਆਪਣੇ ਅਧਿਕਾਰਾਂ ਤੋਂ ਜਾਗਰੂਕ ਹੋਣਾ ਚਾਹੀਦਾ ਹੈ। ਉਨਾਂ ਕਿਹਾ ਕਿ ਖਪਤਕਾਰ ਜਾਗਣ ਅਤੇ ਆਪਣੇ ਅਧਿਕਾਰਾਂ ਦੀ ਵਰਤੋ ਕਰਨ।
ਇਸ ਮੌਕੇ ਸ੍ਰੀਮਤੀ ਨੀਲਮ ਗੁਪਤਾ, ਪ੍ਰਧਾਨ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਗੁਰਦਾਸਪੁਰ ਨੇ ਕਿਹਾ ਕਿ ਜੇਕਰ ਗ੍ਰਾਹਕ ਕਿਸੇ ਪੈਕ ਕੀਤੀ ਵਸਤੂ ਖਰੀਦਣ ਤੋਂ ਬਾਅਦ ਸੰਤੁਸ਼ਟ ਨਹੀਂ ਹੈ, ਤਾਂ ਉਹ ਖਪਤਕਾਰ ਕੇਅਰ ਸੈਲ ਨਾਲ ਸੰਪਰਕ ਕਰ ਸਕਦੇ ਹਨ ਜਾਂ ਜ਼ਿਲਾ ਪ੍ਰਬੰਧਕੀ ਕੰਪਲੈਕਸ , ਬਲਾਕ ਬੀ, ਦੂਸਰੀ ਮੰਜ਼ਿਲ , ਕਮਰਾ ਨੰਬਰ 328 ਵਿਖੇ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ, ਕਮਿਸ਼ਨ ਗੁਰਦਾਸਪੁਰ ਵਿਖੇ ਸੰਪਰਕ ਕਰ ਸਕਦੇ ਹਨ। ਖਪਤਕਾਰ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ। ਵਸਤੂ ਖਰੀਦਣ ਤੋਂ ਪਹਿਲਾਂ ਐਕਸਪਾਇਰੀ ਤਾਰੀਕ ਜਰੂਰ ਵੇਖੋ। ਖਰੀਦਣ ਤੋਂ ਪਹਿਲਾਂ ਐਮ.ਆਰ.ਪੀ ਚੈੱਕ ਕਰੋ। ਉਤਪਾਦ ਦਾ ਕੁਆਲਿਟੀ ਮਾਰਕ ਚੈੱਕ ਕਰੋ। ਵਰੰਟੀ ਅਤੇ ਗਰੰਟੀ ਦੀਆਂ ਸ਼ਰਤਾਂ ਚੈੱਕ ਕਰੋ। ਪੈਕੇਟ ਦੀ ਕੁਲ ਮਾਤਰਾ/ਭਾਰ ਚੈੱਕ ਕਰੋ। ਉਤਪਾਦ ਦਾ ਨਾਮ ਚੈੱਕ ਕਰੋ ਅਤੇ ਖਰੀਦੀ ਹੋਈ ਚੀਜ਼ ਦੇ ਬਿੱਲ ਦੀ ਮੰਗ ਜਰੂਰ ਕਰੋ।