ਪੰਜਾਬ ਸਰਕਾਰ ਨੇ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੂੰ ਨੋਡਲ ਪੁਆਇੰਟ ਬਣਾਇਆ: ਰੋਜ਼ਗਾਰ ਅਫਸਰ
ਬਰਨਾਲਾ, 4 ਅਕਤੂਬਰ 2021
ਵਿਦੇਸ਼ ਯਾਤਰਾ ਸਬੰਧੀ/ਵਿਦੇਸ਼ਾਂ ਵਿਚ ਪੜਾਈ ਤੇ ਰੋਜ਼ਗਾਰ ’ਚ ਧੋਖਾਧੜੀ ਸਬੰਧੀ ਸ਼ਿਕਾਇਤਾਂ ਦਰਜ ਕਰਾਉਣ ਲਈ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੂੰ ਨੋਡਲ ਪੁਆਇੰਟ ਨਿਰਧਾਰਿਤ ਕੀਤਾ ਗਿਆ ਹੈ।
ਹੋਰ ਪੜ੍ਹੋ :-ਦਾਣਾ ਮੰਡੀ ਜਲਾਲਾਬਾਦ ਵਿਚ ਮੁਟਨੇਜਾ ਕਮਿਸ਼ਨ ਏਜੰਟ ਫ਼ਰਮ ਦਾ ਲਾਇਸੈਂਸ ਕੀਤਾ ਗਿਆ ਮੁਅੱਤਲ
ਇਹ ਜਾਣਕਾਰੀ ਦਿੰਦੇ ਹੋਏ ਜ਼ਿਲਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਅਫਸਰ ਬਰਨਾਲਾ ਗੁਰਤੇਜ ਸਿੰਘ ਨੇ ਦੱਸਿਆ ਗਿਆ ਕਿ ਵਿਦੇਸ਼ ਯਾਤਰਾ, ਵਿਦੇਸ਼ਾਂ ਵਿਚ ਪੜਾਈ ਤੇ ਰੋਜ਼ਗਾਰ ਸਬੰਧੀ ਹੁੰਦੀ ਧੋਖਾਧੜੀ ਬਾਰੇ ਸ਼ਿਕਾਇਤਾਂ ਦਰਜ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ‘ਦਿ ਪੰਜਾਬ ਪ੍ਰੀਵੈਂਸ਼ਨ ਆਫ ਹਿਊਮਨ ਸਮਗਲਿੰਗ ਐਕਟ 2012’ ਅਤੇ ‘ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2014’ ਰਾਹੀਂ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੂੰ ਨੋਡਲ ਪੁਆਇੰਟ ਬਣਾਇਆ ਗਿਆ ਹੈ, ਜਿੱਥੇ ਆਮ ਲੋਕਾਂ ਵੱਲੋਂ ਰਜਿਸਟਰ ਅਤੇ ਅਣ-ਰਜਿਸਟਰ ਟਰੈਵਲ ਏਜੰਟਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਉਨਾਂ ਦੱਸਿਆ ਕਿ ਵਿਦੇਸ਼ ਯਾਤਰਾ ਦੇ ਸਬੰਧ ਵਿਚ ਧੋਖੇ ਦਾ ਸ਼ਿਕਾਰ ਵਿਅਕਤੀ ਆਪਣੀ ਲਿਖਤੀ ਸ਼ਿਕਾਇਤ ਨੋਡਲ ਪੁਆਇੰਟ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਦੂਜੀ ਮੰਜ਼ਿਲ, ਜ਼ਿਲਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਕਿਸੇ ਵੀ ਦਫਤਰੀ ਕੰਮ ਵਾਲੇ ਦਿਨ ਆਪਣੇ ਯੋਗ ਪਛਾਣ ਪੱਤਰ ਰਾਹੀਂ ਦਰਜ ਕਰਵਾ ਸਕਦਾ ਹੈ। ਨੋਡਲ ਪੁਆਇੰਟ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਸ਼ਿਕਾਇਤਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇਗੀ।
ਉਨਾਂ ਕਿਹਾ ਕਿ ਜੇਕਰ ਕੋਈ ਟਰੈਵਲ ਏਜੰਟ ਬਿਨਾਂ ਲਾਇਸੈਂਸ ਜਾਂ ਮਿਆਦ ਪੁਗਾਅ ਚੁੱਕੇ ਜਾਂ ਅਣ-ਰਜਿਸਟਰਡ ਏਜੰਟ ਦੇ ਮਾਮਲੇ ਧਿਆਨ ’ਚ ਆਉਂਦੇ ਹਨ ਤਾਂ ਉਨਾਂ ’ਤੇ ਡਿਪਟੀ ਕਮਿਸ਼ਨਰ ਰਾਹੀਂ ਅਤੇ ਪੁਲਿਸ ਵਿਭਾਗ ਵੱਲੋਂ ਬਣਦੀ ਕਾਰਵਾਈ ਕਰਵਾਈ ਜਾਵੇਗੀ। ਐਫਆਈਆਰ ਦਰਜ ਹੋਣ ਤੋਂ ਬਾਅਦ ਸਬੰਧਤ ਟਰੈਵਲ ਏਜੰਟ ਦੀ ਸੂਚਨਾ ਜ਼ਿਲਾ ਪ੍ਰਸ਼ਾਸ਼ਨ ਦੀ ਵੈਬਸਾਈਟ ’ਤੇ ਪਾਈ ਜਾਵੇਗੀ।