ਪ੍ਰੋਃ ਮੋਹਨ ਸਿੰਘ ਜੀ ਦੇ 116ਵੇਂ ਜਨਮ ਦਿਹਾੜੇ ਨੂੰ ਸਮਰਪਿਤ ਵਿਚਾਰ ਚਰਚਾ ਤੇ ਕਵੀ ਦਰਬਾਰ 20 ਅਕਤੂਬਰ ਨੂੰ।

MOHAN SINGH KAVI
ਪ੍ਰੋਃ ਮੋਹਨ ਸਿੰਘ ਜੀ ਦੇ 116ਵੇਂ ਜਨਮ ਦਿਹਾੜੇ ਨੂੰ ਸਮਰਪਿਤ ਵਿਚਾਰ ਚਰਚਾ ਤੇ ਕਵੀ ਦਰਬਾਰ 20 ਅਕਤੂਬਰ ਨੂੰ।

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਪ੍ਰੋਃ ਮੋਹਨ ਸਿੰਘ ਜੀ ਦੀ ਬੇਟੀ ਪ੍ਰੋਃ ਜਿੰਦਾਂ ਪੁਰੀ ਵੀ ਸੰਬੋਧਨ ਕਰਨਗੇ।

ਲੁਧਿਆਣਾ  18 ਅਕਤੂਬਰ 2021

ਪੋਸਟ ਗਰੈਜੂਏਟ ਪੰਜਾਬੀ ਵਿਭਾਗ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਿਜ ਲੁਧਿਆਣਾ ਵੱਲੋਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਯੁਗ ਕਵੀ ਪ੍ਰੋ. ਮੋਹਨ  ਸਿੰਘ ਜੀ ਦੇ 116ਵੇਂ ਜਨਮ ਦਿਵਸ ਮੌਕੇ 20 ਅਕਤੂਬਰ 2021 ਸ਼ਾਮ 05:00 ਵਜੇ ਵਿਚਾਰ ਚਰਚਾ ਤੇ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਸੁਆਗਤੀ ਸ਼ਬਦ ਡਾ ਸ ਪ ਸਿੰਘ, ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਬੋਲਣਗੇ। ਜਦ ਕਿ ਆਰੰਭਕ ਸ਼ਬਦਾਂ ਵਿੱਚ ਗੁਰਭਜਨ ਗਿੱਲ ਪ੍ਰਧਾਨ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਪ੍ਰੋਃ ਮੋਹਨ ਸਿੰਘ ਰਚਨਾ ਤੇ ਲੋਕ ਸੰਘਰਸ਼। ਵਿਸ਼ੇ ਤੇ ਸੰਬੋਧਨ ਕਰਨਗੇ।

ਹੋਰ ਪੜ੍ਹੋ :-ਖੇਤੀਬਾੜੀ ਵਿਭਾਗ ਨੇ ਵੱਖ-ਵੱਖ ਪਿੰਡਾਂ ਵਿੱਚ ਕੈਂਪ ਲਗਾ ਕੇ ਕਿਸਾਨਾਂ ਨੂੰ ਕੀਤਾ ਜਾਗਰੂਕ

ਇਹ ਜਾਣਕਾਰੀ ਦਿੰਦਿਆਂ ਕਾਲਿਜ ਪ੍ਰਿੰਸੀਪਲ ਡਾਃ ਅਰਵਿੰਦਰ ਸਿੰਘ ਭੱਲਾ ਤੇ ਪੰਜਾਬੀ ਵਿਭਾਗ ਦੇ ਮੁਖੀ ਡਾਃ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਔਨਲਾਈਨ ਸਮਾਗਮ ਦੀ ਪ੍ਰਧਾਨਗੀ ਸਃ ਚੰਚਲ ਸਿੰਘ ਚੌਧਰੀ, ਪ੍ਰਧਾਨ, ਪੋਠੋਹਾਰ ਐਸੋਸੀਏਸ਼ਨ, ਯੂ. ਕੇ.ਕਰਨਗੇ।
ਮੁੱਖ ਭਾਸ਼ਨ ਡਾ ਵਨੀਤਾ ਕਨਵੀਨਰ ਪੰਜਾਬੀ, ਭਾਰਤੀ ਸਾਹਿੱਤ ਅਕਾਡਮੀ ਨਵੀਂ ਦਿੱਲੀ ਦੇਣਗੇ। ਆਪਣੇ ਬਾਬਲ ਦੀਆਂ ਯਾਦਾਂ ਪ੍ਰੋ. ਜਿੰਦਾਂ ਪੂਰੀ ਸਪੁੱਤਰੀ ਪ੍ਰੋਫ਼ੈਸਰ ਮੋਹਨ ਸਿੰਘ  ਸੁਣਾਉਣਗੇ। ਕਵੀ ਦਰਬਾਰ ਦਾ ਸੰਚਾਲਨ ਪ੍ਰੋਃ ਸ਼ਰਨਜੀਤ ਕੌਰ ਕਰਨਗੇ। ਕਵੀ ਦਰਬਾਰ ਵਿੱਚ ਪ੍ਰੋਃ ਰਵਿੰਦਰ ਭੱਠਲ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ, ਡਾਃ ਲਖਵਿੰਦਰ ਜੌਹਲ ਸਕੱਤਰ ਜਨਰਲ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ, ਬੂਟਾ ਸਿੰਘ ਚੌਹਾਨ ਬਰਨਾਲਾ,ਬਲਵਿੰਦਰ ਸੰਧੂ ਪਟਿਆਲਾ, ਡਾਃ ਗੁਰਚਰਨ ਕੌਰ ਕੋਚਰ ਲੁਧਿਆਣਾ,ਤ੍ਰੈਲੋਚਨ ਲੋਚੀ ਲੁਧਿਆਣਾ, ਜੰਗ ਸਿੰਘ ਫੱਟੜ ਸੰਗਰੂਰ,ਮਨਜਿੰਦਰ ਧਨੋਆ ਲੁਧਿਆਣਾ,ਨਰਿੰਦਰ ਕੁਮਾਰ ਜਲੰਧਰ,ਪ੍ਰਿੰਸੀਪਲ ਕਮਲਗੀਤ ਕੌਰ ਸਰਹਿੰਦ,ਰਾਜਦੀਪ ਸਿੰਘ ਤੂਰ ਜਗਰਾਉਂ ਤੇ ਕੰਵਰ ਇਕਬਾਲ ਸਿੰਘ ਕਪੂਰਥਲਾ ਸ਼ਾਮਿਲ ਹੋਣਗੇ।

Spread the love