ਕਿਨੂੰ ਦੀ ਗ੍ਰੇਡਿੰਗ ਵੈਕਸਿੰਗ ਮਸ਼ੀਨਾਂ ਤੇ ਸਬਸਿਡੀ ਲਈ ਆਨਲਾਈਨ ਅਰਜੀਆਂ ਮੰਗੀਆਂ-ਡਿਪਟੀ ਕਮਿਸ਼ਨਰ

DC FAZILKA
DC FAZILKA

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

-ਪੰਜਾਬ ਐਗਰੋ ਹੈ ਨੋਡਲ ਵਿਭਾਗ
ਫਾਜਿ਼ਲਕਾ, 21 ਅਕਤੂਬਰ
ਸਰਕਾਰ ਵੱਲੋਂ ਫਾਜਿ਼ਲਕਾ ਜਿ਼ਲ੍ਹੇ ਵਿਚ ਕਿਨੂੰ ਨੂੰ ਇਕ ਜਿ਼ਲ੍ਹਾ ਇਕ ਉਤਪਾਦ ਤਹਿਤ ਅਧਿਸੂਚਿਤ ਕੀਤਾ ਗਿਆ ਹੈ ਅਤੇ ਇਸ ਲਈ ਕਿਨੂੰ ਦੇ ਦੂਰ ਦੀਆਂ ਮੰਡੀਆਂ ਤੱਕ ਮੰਡਕਰਨ ਨੂੰ ਉਤਸਾਹਿਤ ਕਰਨ ਲਈ ਸਰਕਾਰ ਵੱਲੋਂ ਉਪਰਾਲੇ ਆਰੰਭੇ ਗਏ ਹਨ। ਇਸ ਸਬੰਧੀ ਜਿ਼ਲ੍ਹੇ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਆਈਏਐਸ ਨੇ ਦੱਸਿਆ ਕਿ ਇਸ ਲਈ ਸਰਕਾਰ ਦੀ ਇਕ ਸਕੀਮ ਨੂੰ ਲਾਗੂ ਕਰਨ ਲਈ ਪੰਜਾਬ ਐਗਰੋ ਨੂੰ ਨੋਡਲ ਵਿਭਾਗ ਲਗਾਇਆ ਗਿਆ ਹੈ। ਇਸ ਲਈ ਸਰਕਾਰ ਵੱਲੋਂ ਕਿਨੂੰ ਦੀ ਗ੍ਰੇਡਿੰਗ ਅਤੇ ਵੈਕਸਿੰਗ ਵਾਲੀਆਂ ਮਸ਼ੀਨਾਂ ਤੇ ਪੈਕਜਿੰਗ ਕਰਨ ਦਾ ਯੁਨਿਟ ਲਗਾਉਣ ਲਈ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਲਈ ਕਿਸਾਨਾਂ ਨੂੰ 35 ਫੀਸਦੀ ਤੱਕ ਦੀ ਸਬਸਿਡੀ ਉਪਲਬੱਧ ਹੈ। ਇਸ ਲਈ ਆਨਲਾਈਨ ਅਪਲਾਈ ਕਰਨਾ ਹੋਵੇਗਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜਿ਼ਲ੍ਹਾ ਰਿਸੋਰਸ ਪਰਸਨ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇੱਛੁਕ ਕਿਸਾਨ ਜਾਂ ਕਿਸਾਨਾਂ ਦੇ ਸਮੂਹ ਆਨਲਾਈਨ ਅਪਲਾਈ ਕਰ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਲਈ ਵੇਬ ਪੋਰਟਲ ਤੇ ਜਾ ਕੇ ਕਿਸਾਨ ਅਪਲਾਈ ਕਰ ਸਕਦੇ ਹਨ ਜਿਸ ਦਾ ਲਿੰਕ ਇਸ ਪ੍ਰਕਾਰ ਹੈ :https://pmfme.mofpi.gov.in/pmfme/#/Login  

 ਇਸ ਤੋਂ ਬਿਨ੍ਹਾਂ ਹੋਰ ਜਾਣਕਾਰੀ ਲਈ ਉਨ੍ਹਾਂ ਨਾਲ ਮੋਬਾਇਲ ਨੰਬਰ 73078-97792 ਤੇ ਸੰਪਰਕ ਕੀਤਾ ਜਾ ਸਕਦਾ ਹੈ।ਉਨ੍ਹਾਂ ਨੇ ਕਿਹਾ ਕਿ ਇਸ ਸਕੀਮ ਦਾ ਲਾਭ ਲੈਣ ਵਾਲੇ ਕਿਸਾਨਾਂ ਲਈ ਲਾਜਮੀ ਹੋਵੇਗਾ ਕਿ ਉਹ ਕਿਨੂੰ ਦੀ ਪੈਕਿੰਗ ਕਰਕੇ ਉਸਦਾ ਮੰਡਕਰਨ ਕਰਨ।
Spread the love