ਘੱਟ ਗਿਣਤੀ ਵਰਗ ਅਤੇ ਕਮਜੋਰ ਵਰਗਾਂ ਦੀਆਂ ਸਕੀਮਾਂ ਨੂੰ ਮੁੜ ਸ਼ੁਰੂ ਕਰਵਾਉਣ ਸੰਬੰਧੀ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

CHANNI
ਘੱਟ ਗਿਣਤੀ ਵਰਗ ਅਤੇ ਕਮਜੋਰ ਵਰਗਾਂ ਦੀਆਂ ਸਕੀਮਾਂ ਨੂੰ ਮੁੜ ਸ਼ੁਰੂ ਕਰਵਾਉਣ ਸੰਬੰਧੀ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਸੰਵਿਧਾਨ ਸ਼ਿਲਪਕਾਰ ਡਾ.ਭੀਮ ਰਾਵ ਅੰਬੇਡਕਰ ਜੀ ਦੀਆਂ ਸਿੱਖਿਆਵਾਂ ਤੇ ਖਰੇ ਉੱਤਰੇ ਹਨ ਮੁਖਮੰਤਰੀ ਚਰਨਜੀਤ ਸਿੰਘ ਚੰਨੀ :ਮੁਹੱਮਦ ਗੁਲਾਬ

ਲੁਧਿਆਣਾ, 22 ਅਕਤੂਬਰ 2021

ਪੰਜਾਬ ਪਛੜੀਆਂ ਸ੍ਰੇਣੀਆਂ ਭੌ ਵਿਕਾਸ ਅਤੇ ਵਿੱਤ ਕਾਰਪੋਰੇਸਨ (ਬੈਕਫਿੰਕੋ) ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਸਰਕਾਰ ਦੇ ਪੱਧਰ ਤੇ ਘੱਟ ਗਿਣਤੀ ਵਰਗ (ਸਿੱਖ, ਕ੍ਰਿਸਚਿਅਨ, ਮੁਸਲਮਾਨ, ਬੋਧੀ, ਪਾਰਸੀ ਅਤੇ ਜੈਨੀ) ਅਤੇ ਆਰਥਿਕ ਤੌਰ ਤੇ ਕਮਜੋਰ ਵਰਗਾਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਮੁੜ ਸ਼ੁਰੂ ਕਰਵਾਉਣ ਸੰਬੰਧੀ (ਬੈਕਫਿੰਕੋ) ਦੇ ਵਾਈਸ ਚੇਅਰਮੈਨ ਮੁਹੱਮਦ ਗੁਲਾਬ ਵਲੋਂ ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਖਾਸ ਮੁਲਾਕਾਤ ਕੀਤੀ ਅਤੇ ਪੰਜਾਬ ਪਛੜੀਆਂ ਸ਼੍ਰੇਣੀਆਂ ਭੋ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਬੈਕਫਿੰਕੋ)ਦੇ ਪੈਂਡਿੰਗ ਮਸਲਿਆਂ ਦੇ ਨਿਪਟਾਰੇ ਸੰਬੰਧੀ ਚਰਚਾ ਕੀਤੀ।

ਹੋਰ ਪੜ੍ਹੋ :-ਡੇਂਗੂ ਦੇ ਕੰਟਰੋਲ ਲਈ ਵਧੇਰੇ ਸਖ਼ਤ ਉਪਾਅ ਪ੍ਰਗਤੀ ਅਧੀਨ

ਇਸ ਮੌਕੇ ਤੇ ਮੁਹੱਮਦ ਗੁਲਾਬ ਨੇ ਪਤਰਕਾਰਾਂ ਨਾਲ ਜਾਣਕਾਰੀ ਸਾਂਝਾ ਕਰਦਿਆਂ ਕਿਹਾ ਕਿ ਘੱਟ ਗਿਣਤੀ ਅਤੇ ਕਮਜ਼ੋਰ ਵਰਗਾਂ ਦੇ ਵਿਅਕਤੀਆਂ ਨੂੰ ਛੋਟੇ-ਛੋਟੇ ਧੰਦਿਆਂ ਲਈ ਕਰਜੇ਼ ਦੇ ਕੇ ਉਹਨਾਂ ਦੀ ਆਰਥਿਕ ਦਸ਼ਾ ਸੁਧਾਰਨ ਲਈ ਲਗਾਤਾਰ ਕੋਸ਼ਿਸ਼ਾਂ ਕਰਦੇ ਆ ਰਹੇ ਹਨ ਅਤੇ ਇਸੇ ਲੜੀ ਵਿਚ ਇਹਨਾਂ ਵਰਗਾਂ ਨੂੰ ਰਾਹਤ ਦੇਣ ਆਰਥਿਕ ਤੌਰ ਤੇ ਕਮਜੋਰ ਵਰਗਾਂ ਲਈ ਕਈ ਸਕੀਮਾਂ ਚਲਾਈਆਂ ਗਈਆਂ ਸਨ ਜੋ ਬੰਦ ਹੋ ਗਈਆਂ ਹਨ ਉਹਨਾਂ ਸਕੀਮਾਂ ਨੂੰ ਦੁਬਾਰਾ ਚਾਲੂ ਕਰਨ ਸੰਬੰਧੀ ਅੱਜ ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਦੇ ਧਿਆਨ ਵਿਚ ਇਹ ਸਭ ਸਕੀਮਾਂ ਲਿਆਂਦੀਆਂ ਗਈਆਂ ਅਤੇ ਇਸ ਵਿਸ਼ੇ ਤੇ ਵਿਚਾਰ ਵਟਾਂਦਰਾ ਕੀਤਾ ਅਤੇ ਮਾਨਯੋਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਵਲੋਂ ਹਰ ਪੱਖੋਂ ਮਦਦ ਦੇਣ ਦਾ ਭਰੋਸਾ ਦਿੱਤਾ ।

ਵਾਈਸ ਚੇਅਰਮੈਨ ਮੁਹੱਮਦ ਗੁਲਾਬ ਨੇ ਕਿਹਾ ਕਿ ਦੋਬਾਰਾ ਸਕੀਮਾਂ ਚਾਲੂ ਹੋਣ ਨਾਲ ਆਰਥਿਕ ਤੌਰ ਤੇ ਗਰੀਬ ਵਰਗ ਦੇ ਲੋਕਾਂ ਦਾ ਜੀਵਨ ਸੱਤਰ ਯਕੀਨ ਉੱਚਾ ਹੋਵੇਗਾ।ਉਹਨਾਂ ਕਿਹਾ ਕਿ ਪੰਜਾਬ ਮੁਖਮੰਤਰੀ ਸੁੱਬੇ ਦੀ ਜਨਤਾ ਨੂੰ ਹਰ ਲੋੜੀਂਦੀ ਸਹੁਲੀਅਤ ਮੁਹਈਆ ਕਰਾਉਣ ਸੰਬੰਧੀ ਬਹੁਤ ਗੰਭੀਰ ਹਨ ਅਤੇ ਉਹਨਾਂ ਦੀ ਹਰ ਔਕੜ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਾਉਣ ਵਿਚ ਯਕੀਨ ਰੱਖਦੇ ਹਨ।ਮੁਹੱਮਦ ਗੁਲਾਬ ਨੇ ਕਿਹਾ ਕਿ ਮੌਜੂਦਾ ਪੰਜਾਬ ਮੁਖਮੰਤਰੀ ਚਰਨਜੀਤ ਸਿੰਘ ਚੰਨੀ ਇਕ ਪੜੇ ਲਿਖੇ,ਦੂਰਦਰਸ਼ੀ ਅਤੇ ਸੂਝਵਾਨ ਸ਼ਖ਼ਸੀਅਤ ਦੇ ਮਾਲਿਕ ਹਨ ਅਤੇ ਸੂਬੇ ਦੀ ਜਨਤਾ ਨੂੰ ਹਰ ਉਹ ਹੱਕ ਦਿਲਾਉਣਾ ਚਾਹੁੰਦੇ ਹਨ ਜਿਨ੍ਹਾਂ ਤੇ ਜਨਤਾ ਦਾ ਹੱਕ ਬਣਦਾ ਹੈ ਅਤੇ ਆਪਣੇ ਇਸ ਕਾਰਜ ਨੂੰ ਬੜੀ ਮਿਹਨਤ ਅਤੇ ਨਿਸਵਾਰਥ ਭਾਵ ਨਾਲ ਕਰ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਅੱਜ ਸੰਵਿਧਾਨ ਦੇ ਸ਼ਿਲਪਕਾਰ ਡਾ.ਭੀਮ ਰਾਵ ਅੰਬੇਡਕਰ ਜੀ ਦੀਆਂ ਸਿੱਖਿਆਵਾਂ ਤੇ ਕੋਈ ਖਰਾ ਉਤਰਿਆ ਹੈ ਤਾਂ ਯਕੀਨਨ ਉਹ ਮੌਜੂਦਾ ਪੰਜਾਬ ਮੁੱਖ ਮੰਤਰੀ ਹੀ ਹਨ ਜੋਕਿ ਪੰਜਾਬ ਸੁੱਬੇ ਦੀ ਜਨਤਾ ਲਈ ਇਕ ਮਾਨ ਵਾਲੀ ਗੱਲ ਸਾਬਿਤ ਹੋਵੇਗੀ।

Spread the love