ਡੇਂਗੂ ਸੀਜ਼ਨ ਨੂੰ ਮੱਦੇਨਜ਼ਰ ਰੱਖਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਤੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਕੀਤੀ ਮੀਟਿੰਗ

FAZILKA
ਡੇਂਗੂ ਸੀਜ਼ਨ ਨੂੰ ਮੱਦੇਨਜ਼ਰ ਰੱਖਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਤੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਕੀਤੀ ਮੀਟਿੰਗ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਕਿਹਾ, ਡੇਂਗੂ ਸੀਜ਼ਨ ਨੂੰ ਦੇਖਦੇ ਹੋਏ ਸਰਕਾਰੀ ਵਿਭਾਗਾ ਤੇ ਸਿੱਖਿਆਂ ਸੰਸਥਾਵਾਂ ਤੋਂ ਇਲਾਵਾ ਸਮੂਹ ਜ਼ਿਲ੍ਹਾ ਨਿਵਾਸੀ ਆਪਣੇ ਆਲੇ ਦੁਆਲੇ ਦੀ ਸਾਫ-ਸਫਾਈ ਦਾ ਰੱਖਣ ਵਿਸ਼ੇਸ਼ ਧਿਆਨ
ਫਾਜ਼ਿਲਕਾ 26 ਅਕਤੂਬਰ 2021
ਡੇਂਗੂ ਸੀਜ਼ਨ ਨੂੰ ਮੱਦੇਨਜ਼ਰ ਰੱਖਦਿਆਂ ਵਧੀਕ  ਡਿਪਟੀ ਕਮਿਸ਼ਨਰ ਜਨਰਲ ਅਭਿਜੀਤ ਕਪਲਿਸ਼  ਨੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ, ਜਿਸ ਦੌਰਾਨ ਉਨ੍ਹਾਂ ਵੱਖ-ਵੱਖ ਸਰਕਾਰੀ ਵਿਭਾਗਾਂ ਤੇ ਸਿੱਖਿਆਂ ਸੰਸਥਾਵਾਂ ਨੂੰ ਆਪਣਾ ਆਲਾ-ਦੁਆਲਾ ਸਾਫ-ਸੁਥਰਾ ਰੱਖਣ ਲਈ ਕਿਹਾ ਗਿਆ। ਮੀਟਿੰਗ ਦੌਰਾਨ ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਡੇਂਗੂ ਦੇ ਲਾਰਵੇ ਨੂੰ ਨਸ਼ਟ ਕਰਨ ਅਤੇ ਇਸ ਦੇ ਇਲਾਜ ਸਬੰਧੀ  ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਸਿਵਲ ਸਰਜਨ ਫਾਜ਼ਿਲਕਾ ਡਾ. ਦਵਿੰਦਰ ਢਾਂਡਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿਹਾ ਕਿ  ਸਕੂਲਾਂ, ਕਾਲਜਾਂ, ਅਤੇ ਦਫਤਰਾਂ ਵਿੱਚ ਜਾ ਕੇ ਛੱਤਾਂ ਉੱਪਰ ਪਏ ਹੋਏ ਬਿਨਾਂ ਢੱਕਣ ਵਾਲੀਆਂ ਟੈਕੀਆਂ, ਘਰਾਂ ਉੱਪਰ ਪਏ ਪੁਰਾਣੇ ਭਾਂਡਿਆ ਵਿੱਚ ਅਤੇ ਬਲਾਕ ਸੀਵਰੇਜ ਦੇ ਕਾਰਨ ਖੜੇ ਹੋਏ ਪਾਣੀ ਵਿੱਚ ਡੇਂਗੂ  ਦੇ ਲਾਰਵੇ ਦੀ ਚੈਕਿੰਗ ਜ਼ਰੂਰ ਕੀਤੀ ਜਾਵੇ। ਉਨ੍ਹਾਂ ਨੇ ਮੀਟਿੰਗ ਦੌਰਾਨ ਦੱਸਿਆ ਕਿ ਬਰਸਾਤੀ ਮੌਸਮ ਵਿੱਚ ਆਸ ਪਾਸ ਪਾਣੀ ਖੜਾ ਹੋ ਜਾਂਦਾ ਹੈ ਜੋ ਕਿ ਮੱਛਰਾਂ ਦੇ ਵਾਧੇ ਦਾ ਸਬੱਬ ਬਣਦਾ ਹੈ, ਇਸ ਲਈ ਸਰਕਾਰੀ ਅਤੇ ਪ੍ਰਾਈਵੇਟ ਸਕੂਲ,ਕਾਲਜ ਅਤੇ ਦਫਤਰ ਆਪਣਾ ਆਲਾ-ਦੁਆਲਾ ਸਾਫ-ਸੁਥਰਾ ਰੱਖਣ  ਅਤੇ ਕਿਸੇ ਵੀ ਬਲਾਕ ਸੀਵਰੇਜ ਵਿੱਚ ਪਾਣੀ ਖੜਾ ਹੋਣ ਦੇਣ ਤੋਂ ਰੋਕਣ, ਕਿਉਂਕਿ ਡੇਂਗੂ ਦਾ ਲਾਰਵਾ ਇੱਕ ਹਫਤੇ ਵਿੱਚ ਮੱਛਰ ਦੇ ਰੂਪ ਵਿੱਚ ਪਰਵਰਤਿਤ ਹੋ ਜਾਂਦਾ ਹੈ, ਅਜਿਹੇ ਮੌਸਮ ਵਿੱਚ ਡੇਂਗੂ ਤੋਂ ਬਚਾਅ ਲਈ ਵਧੇਰੇ ਸਾਵਧਾਨੀਆਂ ਦੀ ਜਰੂਰਤ ਹੁੰਦੀ ਹੈ। ਡੇਂਗੂ ਰੋਗ ਏਡੀਜ਼ ਇਜਿਪਟਿਸ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਇਹ ਇੱਕ ਵਾਇਰਲ ਬੀਮਾਰੀ ਹੈ,ਜਿਸ ਵਿੱਚ ਤੇਜ਼ ਬੁਖਾਰ ,ਸਿਰ ਦਰਦ,ਅੱਖਾਂ ਦੇ ਪਿੱਛਲੇ ਭਾਗ ਵਿੱਚ ਦਰਦ ,ਸਰੀਰ ਅਤੇ ਜੋੜਾਂ ਵਿੱਚ ਦਾ ਅਸਿਹ ਦਰਦ  ਆਦਿ ਲੱਛਣ ਪ੍ਰਗਟ ਹੋ ਸਕਦੇ ਹਨ।
ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀ ਈ.ਓ. ਅਤੇ ਸੈਨਟਰੀ ਇੰਸਪੈਕਟਰ ਨਾਲ ਤਾਲਮੇਲ ਕਰਕੇ ਹਰ ਰੋਜ਼ ਫੋਕਸ ਏਰੀਆ ਦੀ ਲਿਸਟ ਤਿਆਰ ਕਰਨਗੇ ਅਤੇ ਲਿਸਟ ਮੁਤਾਬਕ ਫੌਗਿੰਗ ਕਰਵਾਉਣਗੇ । ਉਨ੍ਹਾਂ ਕਿਹਾ ਕਿ ਪ੍ਰਾਈਵੇਟ ਲੈਬਾਂ ਵਿੱਚ ਡੇਂਗੂ ਦਾ ਟੈਸਟ ਕਰਵਾਉਣ ਵਾਲੇ ਮਰੀਜ਼ਾਂ ਦਾ ਡਾਟਾ ਵੀ ਇਕੱਠਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਡੇਂਗੂ ਸਬੰਧੀ ਲੋਕਾਂ ਨੂੰ ਵਧੀਆ ਸੇਵਾਵਾਂ  ਉਪਲੱਬਧ ਕਰਵਾਉਣ ਲਈ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੋ ਡੇਂਗੂ ਦੇ ਮਰੀਜ਼ ਜ਼ਿਲ੍ਹੇ ਵਿੱਚ ਪਾਏ ਜਾਂਦੇ ਹਨ ਉਨ੍ਹਾਂ ਨਾਲ ਸਬੰਧਤ ਅਧਿਕਾਰੀ ਦਿਨ ਵਿੱਚ  ਦੋ ਵਾਰ ਜ਼ਰੂਰ ਤਾਲਮੇਲ ਕਰਨ ਅਤੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ।
ਇਸ ਸਿਲਸਿਲੇ ਵਿੱਚ ਜ਼ਿਲੇ ਅੰਦਰ ਡੇਂਗੂ ਕੰਟਰੋਲ ਪ੍ਰੋਗ੍ਰਾਮ ਬਾਰੇ ਸਿਵਲ ਸਰਜਨ  ਡਾ. ਦਵਿੰਦਰ ਢਾਂਡਾ  ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਵੱਲੋ  ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ, ਕਾਲਜਾਂ ਅਤੇ ਦਫਤਰਾਂ ਵਿੱਚ ਜਾ ਕੇ ਛੱਤਾਂ ਉੱਪਰ ਪਏ ਹੋਏ ਬਿਨਾਂ ਢੱਕਣ ਟੈਕੀਆਂ, ਪੁਰਾਣੇ ਭਾਂਡਿਆ ਵਿੱਚ ਅਤੇ ਬਲਾਕ ਸੀਵਰਜ ਦੇ ਕਾਰਨ ਖੜੇ ਹੋਏ ਪਾਣੀ ਵਿੱਚ ਪੈਦਾ ਹੋਇਆ ਡੇਂਗੂ ਦੇ ਲਾਰਵੇ ਨੂੰ ਮੋਕੇ ਤੇ ਨਸ਼ਟ ਕੀਤਾ ਜਾਂਦਾ ਹੈ, ਇਸ ਦੇ ਨਾਲ ਹੀ ਸਿਹਤ ਵਿਭਾਗ ਵੱਲੋ ਹਰ ਸ਼ੁਕਰਵਾਰ ਨੂੰ ਡ੍ਰਾਈ ਡੇ ਮਨਾਇਆ ਜਾਂਦਾ ਹੈ ਅਤੇ ਐਂਟੀਲਾਰਵਾ ਸਪ੍ਰੇ ਵੀ ਕੀਤੀ ਜਾਂਦੀ ਹੈ। ਸਿਵਲ ਸਰਜਨ ਨੇ ਕਿਹਾ ਕਿ ਇਸ ਨੂੰ  ਫੈਲਾਉਣ ਵਾਲੇ ਮੱਛਰ ਖੜੇ ਸਾਫ ਪਾਣੀ ਵਿੱਚ ਵੱਧਦੇ ਹਨ ਅਤੇ ਇਹ ਦਿਨ ਵੇਲੇ ਕੱਟਦੇ ਹਨ। ਡੇਂਗੂ ਬਿਮਾਰੀ ਦੀ ਜਾਂਚ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿਖੇ ਮੁਫਤ ਉਪਲੱਬਧ ਹੈ।ਉਨ੍ਹਾ ਨੇ ਇਹ ਵੀ ਕਿਹਾ ਕਿ ਮੱਛਰਾਂ ਦੇ ਕੱਟਣ ਤੋਂ ਬਚਾਅ ਲਈ ਸਰੀਰ ਨੂੰ ਪੂਰੀ ਤਰਾਂ ਕਵਰ ਕਰਨ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਮੱਛਰਦਾਨੀਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ । ਵਿਅਕਤੀ ਨੂੰ ਤੇਜ਼ ਬੁਖਾਰ,ਸਰੀਰ ਦਰਦ ਦੀ ਸੂਰਤ ਵਿੱਚ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਇਸ ਮੌਕੇ ਐੱਸ ਐੱਮ ਓ ਜਲਾਲਾਬਾਦ ਡਾ.ਦਵਿੰਦਰ ਕੁਮਾਰ, ਐਸਐਮਓ   ਖੂਈਖੇੜਾ ਡਾ. ਰੋਹਿਤ ਗੋਇਲ, ਐਸ ਐਮ ਓ ਫਾਜ਼ਿਲਕਾ ਡਾ. ਵਿਕਾਸ ਗਾਂਧੀ,  ਜ਼ਿਲ੍ਹਾ ਮਹਾਂਮਾਰੀ ਅਫ਼ਸਰ ਡਾ, ਅਮਿਤ ਗੁਗਲਾਨੀ ਅਤੇ  ਡਾ. ਸੁਨੀਤਾ ਆਦਿ ਹਾਜ਼ਰ ਸਨ।
Spread the love