ਟੈਸਟ ਲੈਣ ਸਬੰਧੀ ਫੀਲਡ ਇਨਵੈਸਟੀਗੇਟਰਾਂ ਨੂੰ ਦਿੱਤੀ ਡਿਊਟੀ ਦੀ ਜਾਣਕਾਰੀ।
ਪਠਾਨਕੋਟ, 1 ਨਵੰਬਰ 2021
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ 12 ਨਵੰਬਰ ਨੂੰ ਨੈਸਨਲ ਅਚੀਵਮੈਂਟ ਸਰਵੇ ਵਿੱਚ ਬਿਹਤਰ ਪ੍ਰਦਰਸਨ ਕਰਨ ਲਈ ਅਤੇ ਇਸ ਸਰਵੇ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਅਗਾਊਂ ਯੋਜਨਾਬੰਦੀ ਕਰਦੇ ਹੋਏ, ਜਿਲ੍ਹਾ ਪਠਾਨਕੋਟ ਵਿੱਚ ਇਸ ਟੈਸਟ ਲਈ ਲਗਾਏ ਜਾਣ ਵਾਲੇ ਫੀਲਡ ਇਨਵੈਸਟੀਗੇਟਰਾਂ ਦੀ ਇੱਕ ਰੋਜਾ ਵਰਕਸਾਪ ਜਲਿ੍ਹਾ ਸਿੱਖਿਆ ਅਫਸਰ ਸੈਕੰਡਰੀ ਜਸਵੰਤ ਸਿੰਘ, ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸਵਰ ਸਲਾਰੀਆ ਦੀ ਅਗਵਾਈ ਹੇਠ ਲਗਾਈ ਗਈ।
ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਵੱਲੋਂ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ
ਇਸ ਵਰਕਸਾਪ ਵਿੱਚ ਪ੍ਰਬੰਧਕ ਦੀ ਭੂਮਿਕਾ ਨਰੇਸ ਪਨਿਆੜ ਬੀਪੀਈਓ ਪਠਾਨਕੋਟ-2, ਪੰਕਜ ਅਰੋੜਾ ਬੀਪੀਈਓ ਪਠਾਨਕੋਟ-1 ਨੇ ਨਿਭਾਈ। ਵਰਕਸਾਪ ਸਬੰਧੀ ਜਲਿ੍ਹਾ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਰਕਸਾਪ ਵਿੱਚ ਰਿਸੋਰਸ ਪਰਸਨ ਸੰਜੀਵ ਸਰਮਾ ਡੀਐਮ ਸਾਇੰਸ, ਅਮਿਤ ਵਸਸਿਟ ਡੀਐਮ ਗਣਿਤ, ਵਿਨੋਦ ਅੱਤਰੀ ਡੀਐਮ ਪੰਜਾਬੀ, ਵਨੀਤ ਮਹਾਜਨ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਰਾਜੇਸ ਕੁਮਾਰ ਸਹਾਇਕ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਨੇ ਨਿਭਾਈ ਅਤੇ ਫੀਲਡ ਇਨਵੈਸਟੀਗੇਟਰਾਂ ਨੂੰ ਨੈਸਨਲ ਅਚੀਵਮੈਂਟ ਸਰਵੇ ਕਰਵਾਉਣ ਲਈ ਵਿਸਤਾਰ ਪੂਰਵਕ ਉਨ੍ਹਾਂ ਦੀਆਂ ਡਿਊਟੀਆਂ ਬਾਰੇ ਜਾਣਕਾਰੀ ਦਿੱਤੀ।
ਜਿਸ ਵਿੱਚ ਸੈਕਸਨ ਦੀ ਚੋਣ ਅਤੇ ਵਿਦਿਆਰਥੀਆਂ ਦੀ ਸੈਪਲਿੰਗ ਕਿਸ ਤਰ੍ਹਾਂ ਕੀਤੀ ਜਾਣੀ ਹੈ ਵਿਸਤਾਰ ਨਾਲ ਸਮਝਾਇਆ ਗਿਆ।
ਇਸ ਮੌਕੇ ਤੇ ਮੁਨੀਸ ਕੁਮਾਰ ਸਿੱਖਿਆ ਸੁਧਾਰ ਟੀਮ, ਰਮੇਸ ਕੁਮਾਰ ਸਿੱਖਿਆ ਸੁਧਾਰ ਟੀਮ, ਅਰੁਣ ਕੁਮਾਰ ਡੀਐਮ ਸਪੋਰਟਸ, ਅਜੇ ਕੁਮਾਰ ਭੋਗਲ ਬੀਐਮ ਸਾਇੰਸ, ਰਾਜੇਸ ਸਲਵਾਨ ਬੀਐਮ ਸਾਇੰਸ, ਰਜਨੀਸ ਡੋਗਰਾ ਬੀਐਮ ਸਾਇੰਸ, ਵੀਨੂ ਪ੍ਰਤਾਪ ਬੀਐਮਟੀ, ਅਧੀਰ ਮਹਾਜਨ ਬੀਐਮਟੀ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਸਟੈਨੋ ਤਰੁਣ ਪਠਾਨੀਆ ਆਦਿ ਹਾਜਰ ਸਨ।